Jalandhar News: ਕ੍ਰਿਸਮਸ ਨੂੰ ਸਮਰਪਿਤ ਜਲੰਧਰ `ਚ ਈਸਾਈ ਭਾਈਚਾਰੇ ਵੱਲੋਂ ਸਜਾਈ ਜਾਵੇਗੀ ਸ਼ੋਭਾ ਯਾਤਰਾ, 24 ਥਾਵਾਂ ਤੋਂ ਟ੍ਰੈਫਿਕ ਡਾਇਵਰਟ
Jalandhar News: ਅੱਜ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕ੍ਰਿਸਮਸ ਮੌਕੇ ਸ਼ਹਿਰ ਵਿੱਚ ਕੱਢੇ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ 24 ਥਾਵਾਂ ਤੋਂ ਰੂਟ ਡਾਇਵਰਟ ਕਰ ਦਿੱਤੇ ਗਏ ਹਨ।
Jalandhar News: ਅੱਜ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕ੍ਰਿਸਮਸ ਮੌਕੇ ਸ਼ਹਿਰ ਵਿੱਚ ਕੱਢੇ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ 24 ਥਾਵਾਂ ਤੋਂ ਰੂਟ ਡਾਇਵਰਟ ਕਰ ਦਿੱਤੇ ਗਏ ਹਨ। ਇਹ ਸ਼ੋਭਾ ਯਾਤਰਾ ਪਾਸਟਰ ਜਤਿੰਦਰ ਸਰੋਵਰ ਦੀ ਅਗਵਾਈ ਹੇਠ ਸਜਾਈ ਜਾਵੇਗੀ। ਜੋ ਕਿ ਚਰਚ ਆਫ ਸਾਈਨਸ ਐਂਡ ਵੈਂਡਰਸ ਤੋਂ ਸ਼ੁਰੂ ਹੋਵੇਗੀ। ਉਥੋਂ ਇਹ ਸ਼ੋਭਾ ਯਾਤਰਾ ਜਲੰਧਰ-ਨਕੋਦਰ ਹਾਈਵੇਅ, ਟੀ.ਵੀ. ਟਾਵਰ, ਖਾਂਬਰਾ ਕਲੋਨੀ, ਵਡਾਲਾ ਚੌਕ ਨੇੜੇ, ਸ੍ਰੀ ਗੁਰੂ ਰਵਿਦਾਸ ਚੌਕ ਅਤੇ ਭਗਵਾਨ ਸ੍ਰੀ ਵਾਲਮੀਕਿ ਚੌਕ ਤੋਂ ਹੁੰਦੀ ਹੋਈ ਸਜਾਈ ਜਾਵੇਗੀ।
ਪਾਸਟਰ ਜਤਿੰਦਰ ਸਰੋਵਰ ਨੇ ਦਾਅਵਾ ਕੀਤਾ ਹੈ ਕਿ ਇਸ ਯਾਤਰਾ ਵਿੱਚ 20 ਹਜ਼ਾਰ ਤੋਂ ਵੱਧ ਲੋਕ ਸ਼ਿਰਕਤ ਕਰਨਗੇ। ਇਸ ਦੇ ਮੱਦੇਨਜ਼ਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੀ ਇਸ ਸ਼ੋਭਾ ਯਾਤਰਾ ਵਿੱਚ ਇਸਾਈ ਭਾਈਚਾਰੇ ਦੇ ਕਰੀਬ 18 ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 24 ਥਾਵਾਂ ਤੋਂ ਰੂਟ ਡਾਈਵਰਟ ਕਰ ਦਿੱਤੇ ਗਏ ਹਨ। ਇਹ ਡਾਇਵਰਸ਼ਨ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ।
ਇਹ ਵੀ ਪੜ੍ਹੋ : Fazilka News: ਝੋਨੇ ਦੀ ਪਰਾਲੀ ਦਾ ਇਸਤੇਮਾਲ ਕਰ ਕਿਸਾਨ ਗੰਨੇ ਦੀ ਫਸਲ ਤੋਂ ਖੁਦ ਤਿਆਰ ਕਰ ਰਿਹਾ 'ਗੁੜ'
ਕਿਥੋਂ ਕੀਤੀ ਗਈ ਹੈ ਆਵਾਜਾਈ ਡਾਇਵਰਟ
ਖਾਂਬੜਾ ਚੌਕ, ਡਾ. ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ਖੁਰਲਾ ਕਿੰਗਰਾ, ਵਡਾਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਖਾਲਸਾ ਸਕੂਲ ਟੀ-ਪੁਆਇੰਟ, ਰਾਮ ਚੌਕ ( ਪੀਐਨਬੀ ਚੌਕ), ਪ੍ਰੈੱਸ ਕਲੱਬ ਚੌਕ, ਸ਼ਾਸਤਰੀ ਚੌਕ, ਮਿਲਾਪ ਚੌਕ, ਲਾਡੋਵਾਲੀ ਰੋਡ, ਟੀ ਪੁਆਇੰਟ ਸ਼ੂ-ਮਾਰਕੀਟ, ਫਰੈਂਡਜ਼ ਸਿਨੇਮਾ ਚੌਕ, ਕੋਰਟ ਚੌਕ, ਸ਼ਕਤੀ ਨਗਰ, ਬਸਤੀ ਅੱਡਾ ਚੌਕ, ਜੇਲ੍ਹ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਪਟੇਲ ਚੌਕ, ਅੱਡਾ ਟਾਂਡਾ ਰੇਲਵੇ ਫਾਟਕ ਅਤੇ ਅੱਡਾ ਹੁਸ਼ਿਆਰਪੁਰ ਫਾਟਕ ਖੇਤਰ। ਪੁਲਿਸ ਵੱਲੋਂ ਇੱਥੋਂ ਡਾਇਵਰਸ਼ਨ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Parliament Security Breach: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੌੜ, ਸਾਗਰ ਸ਼ਰਮਾ ਦੇ ਘਰੋਂ ਬਰਾਮਦ ਹੋਇਆ ਕਟਰ