Himachal Pradesh Police Wrong Traffic Challan news: ਹਿਮਾਚਲ ਪ੍ਰਦੇਸ਼ ਪੁਲਿਸ ਦੀ ਬੇਹੱਦ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ 'ਚ ਖੜ੍ਹੀ ਗੱਡੀ ਦਾ ਹਿਮਾਚਲ 'ਚ ਚਲਾਨ ਹੋਇਆ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਜ਼ੀਰਕਪੁਰ ਵਿੱਚ ਖੜ੍ਹੀ ਇੱਕ ਕਾਰ ਦਾ ਚਲਾਨ ਕੀਤਾ। ਇਹ ਗੱਡੀ ਪੰਜਾਬ ਦੀ ਹੈ ਪਰ ਇਸਦਾ ਚਲਾਨ ਹਿਮਾਚਲ ਪ੍ਰਦੇਸ਼ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਾਲੀ ਥਾਂ ਦਾ ਕੱਟ ਦਿੱਤਾ ਹੈ। ਦੱਸ ਦੇਈਏ ਕਿ MS ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ ਸ਼ੈਵਰਲੇਟ ਬੀਟ ਗੱਡੀ ਦੀ ਗਲਤ ਸਾਈਡ ਪਾਰਕਿੰਗ ਦਿਖਾਉਣ ਲਈ 1000 ਰੁਪਏ ਦਾ ਈ-ਚਲਾਨ ਭੇਜਿਆ ਗਿਆ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਕਦੇ ਵੀ ਆਪਣੀ ਕਾਰ ਨੂੰ ਸ਼ਿਮਲਾ ਦੇ ਸਬੰਧਤ ਸਥਾਨ 'ਤੇ ਨਹੀਂ ਲੈ ਗਿਆ। ਇਹ ਚਲਾਨ ਸ਼ਿਮਲਾ ਵਾਲੀ ਥਾਂ ਦਾ ਹੈ ਪਰ ਉਥੇ ਗਿਆ ਹੀ ਨਹੀ ਤਾਂ ਇਹ ਕਿਵੇਂ ਹੋ ਸਕਦਾ ਹੈ?  ਇਸ ਖਬਰ ਤੋਂ ਬਾਅਦ (Wrong Traffic Challan)  ਹਿਮਾਚਲ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹੈ। ਇਸ ਦੇ ਨਾਲ ਹੀ ਮਾਮਲੇ 'ਚ ਸਭ ਤੋਂ ਹੈਰਾਨ ਗੱਲ ਇਹ ਹੈ ਕਿ  ਈ-ਚਲਾਨ 'ਚ ਫੋਟੋ ਸਵਿਫਟ ਡਿਜ਼ਾਇਰ ਗੱਡੀ ਦੀ ਹੈ। ਚਲਾਨ ਸਲਿੱਪ ਵਿੱਚ (Wrong Traffic Challan)  ਉਸ ਵਾਹਨ ਦਾ ਨੰਬਰ PB65Z7623 ਹੈ ਅਤੇ ਆਕਾਸ਼ ਦੀ ਸ਼ੈਵਰਲੇਟ ਕਾਰ ਦਾ ਨੰਬਰ ਪੀ.ਬੀ.65 2 7624 ਹੈ। ਇਹ ਸਭ ਕੁਝ ਬੇਹੱਦ ਹੈਰਾਨ ਕਰ ਦੇਣਾ ਵਾਲਾ ਹੈ। 


ਇਹ ਵੀ ਪੜ੍ਹੋ: ਸਪਨਾ ਚੌਧਰੀ ਦੀ ਲਾਲ ਸਾੜ੍ਹੀ ਵਿੱਚ ਦਿਖੀ ਕਰਵੀ ਫਿਗਰ, ਵੇਖੋ ਖੂਬਸੂਰਤ ਹਸੀਨ ਤਸਵੀਰਾਂ


ਗੌਰਤਲਬ ਹੈ ਕਿ ਰਾਜਧਾਨੀ ਸ਼ਿਮਲਾ ਪੁਲਿਸ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਵੀ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਚੁੱਕਿਆ ਹੈ ਜਿਸ ਵਿਚ ਜੁਬਲ ਸਬ-ਡਿਵੀਜ਼ਨ 'ਚ ਰਾਜਧਾਨੀ ਸ਼ਿਮਲਾ ਦੇ ਤਾਰਾਦੇਵੀ ਸਥਿਤ ਗੋਇਲ ਮੋਟਰ 'ਤੇ ਸਰਵਿਸ ਲਈ ਖੜ੍ਹੇ (Wrong Traffic Challan) ਵਾਹਨ ਦਾ ਚਲਾਨ ਕੱਟਿਆ ਗਿਆ। ਮੋਬਾਈਲ ਫੋਨ ’ਤੇ ਚਲਾਨ ਕੱਟਣ ਦਾ ਸੁਨੇਹਾ ਮਿਲਣ ਮਗਰੋਂ ਵਾਹਨ ਮਾਲਕ ਵੀ ਹੈਰਾਨ ਰਹਿ (Wrong Traffic Challan)  ਗਏ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਕਾਰ ਕਿਤੇ ਚੋਰੀ ਹੋ ਗਈ ਹੈ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਗੱਡੀ ਗੋਇਲ ਮੋਟਰ ਦੇ ਸਰਵਿਸ ਸਟੇਸ਼ਨ 'ਤੇ ਹੀ ਪਾਰਕ ਕੀਤੀ ਗਈ ਸੀ। ਪੁਲਿਸ ਦੀ ਇਸ ਕਾਰਜਸ਼ੈਲੀ ਨੇ ਇੱਕ ਵਾਰ ਫਿਰ ਪੁਲਿਸ 'ਤੇ ਸਵਾਲ ਖੜੇ ਕਰ ਦਿੱਤੇ ਸਨ।  ਇਸ ਤੋਂ ਪਹਿਲਾਂ ਵੀ ਪੁਲਿਸ ਦੀ ਅਜਿਹੀ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ। ਪਿੱਛੇ ਜਿਹੇ ਪੁਲਿਸ ਨੇ  (Wrong Traffic Challan) ਗੱਡੀ ਦਾ ਚਲਾਨ ਕੱਟਿਆ ਸੀ। ਇਸ ਦਾ ਸੰਮਨ ਸਕੂਟੀ ਮਾਲਕ ਨੂੰ ਸੌਂਪਿਆ ਗਿਆ। ਸਕੂਟੀ ਚਾਲਕ ਨੇ ਇਹ ਚਲਾਨ ਭਰ ਦਿੱਤਾ ਹੈ ਪਰ ਉਸ ਨੇ ਇਸ ਦੀ ਸ਼ਿਕਾਇਤ ਐਸਪੀ ਸ਼ਿਮਲਾ ਨੂੰ ਦਿੱਤੀ ਹੈ।