Sidharth Malhotra and Kiara Advani wedding pics: ਵਿਆਹ ਦੇ ਬੰਧਨ 'ਚ ਬਝਿਆ ਬਾਲੀਵੁੱਡ ਦਾ ਪ੍ਰਸਿੱਧ ਜੋੜਾ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ। ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਹੋ ਗਿਆ ਹੈ ਅਤੇ ਦੋਵਾਂ ਦੇ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਲਈ ਬਹੁਤ ਉਤਸੁਕ ਹਨ।



COMMERCIAL BREAK
SCROLL TO CONTINUE READING

ਦੱਸ ਦਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵਿਆਹ (Sidharth Malhotra and Kiara Advani wedding news) ਮੰਗਲਵਾਰ ਯਾਨੀ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਕਿਲ੍ਹੇ ਵਿਖੇ ਹੋਇਆ।  


ਜਿੱਥੇ ਪੂਰਾ ਦੇਸ਼ ਰੋਜ਼ ਡੇ ਮਨਾ ਰਿਹਾ ਹੈ ਉੱਥੇ ਸਿਧਾਰਥ ਤੇ ਕਿਰਿਆ ਨੇ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕੀਤੀ ਹੈ। ਦੱਸਣਯੋਗ ਹੈ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਸੋਮਵਾਰ ਨੂੰ ਹੀ ਹੋ ਗਈਆਂ ਸਨ। 


ਮਿਲੀ ਜਾਣਕਾਰੀ ਮੁਤਾਬਕ ਲਗਭਗ 125 ਮਹਿਮਾਨਾਂ ਦੀ ਮੌਜੂਦਗੀ 'ਚ ਮੰਗਲਵਾਰ ਨੂੰ ਸਿਧਾਰਥ-ਕਿਆਰਾ ਦਾ ਵਿਆਹ ਹੋਇਆ। 


ਇਹ ਵੀ ਪੜ੍ਹੋ: Grammy Awards 2023: ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨ ਵਾਲੇ ਸਿੱਖ ਬੈਂਡ 'White Sun' ਨੇ ਜਿੱਤਿਆ ਗ੍ਰੈਮੀ ਐਵਾਰਡ


ਜਿਵੇਂ ਹੀ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਤਾਂ ਲੋਕਾਂ ਵੱਲੋਂ ਜੋੜੇ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। 


ਦੱਸ ਦਈਏ ਕਿ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਫਿਲਮ 'ਸ਼ੇਰਸ਼ਾਹ' ਵਿੱਚ ਇੱਕਠੇ ਕੰਮ ਕੀਤਾ ਸੀ ਅਤੇ ਦੋਵਾਂ ਦੀ ਕੇਮਸਿਟਰੀ ਦੇਖ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਚੰਗਾ ਲੱਗਿਆ ਸੀ। 


ਇਸ ਤੋਂ ਪਹਿਲਾਂ ਵੀ ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਕਈ ਅਫਵਾਹਾਂ ਸਾਹਮਣੇ ਆਈਆਂ ਪਰ ਦੋਵਾਂ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਸੀ। ਇਸ ਦੌਰਾਨ 'ਕਾਫੀ ਵਿਦ ਕਰਨ' ਸੀਜ਼ਨ 7 ਦੌਰਾਨ ਕਿਰਿਆ ਤੇ ਸਿਧਾਰਥ ਦੋਵਾਂ ਨੇ ਆਪਣੇ ਵਿਆਹ ਬਾਰੇ ਹਿੰਟ ਦਿੱਤੀ ਸੀ।    


ਇਹ ਵੀ ਪੜ੍ਹੋ: Rakhi Sawant news: ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਦੀ ਗਰਲਫ੍ਰੈਂਡ ਦੇ ਨਾਂ ਦਾ ਕੀਤਾ ਖੁਲਾਸਾ, ਲਗਾਏ ਗੰਭੀਰ ਇਲਜ਼ਾਮ


(For more news apart from Sidharth Malhotra and Kiara Advani wedding pics, stay tuned to Zee PHH)