Sidhu Moose Wala fans Latest News: ਸਿੱਧੂ ਮੂਸੇਵਾਲਾ ਦੇ ਘਰ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਫੈਨਸ ਆ ਰਹੇ ਹਨ। ਇਸ ਦੌਰਾਨ ਮੂਸੇਵਾਲੇ ਦਾ ਇੱਕ ਅਜਿਹਾ ਪ੍ਰਸ਼ੰਸਕ ਆਇਆ ਜੋ ਸਪੈਸ਼ਲ ਹੀ ਕਲਕੱਤੇ ਤੋਂ ਸਾਢੇ ਤਿੰਨ ਕੁਇੰਟਲ ਫੁੱਲ ਮੰਗਵਾ ਕੇ ਫੁੱਲਾਂ ਦਾ ਹਾਰ ਬਣਾ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਲੈ ਕੇ ਪਹੁੰਚਿਆ। ਜਿੱਥੇ ਇਹ ਹਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗਲ ਵਿੱਚ ਪਾਇਆ ਗਿਆ ਤੇ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਪ੍ਰਸ਼ੰਸਕ ਦੀ ਪ੍ਰਸ਼ੰਸਾ ਵੀ ਕੀਤੀ ਗਈ।


COMMERCIAL BREAK
SCROLL TO CONTINUE READING

ਜਿਸ ਨੌਜਵਾਨ ਨੇ ਸਿੱਧੂ ਮੂਸੇਵਾਲਾ ਨੂੰ 2017 ਦੇ ਵਿੱਚ ਆਪਣੇ ਵੱਲੋਂ ਐਫੀਡੈਵਿਟ ਲਿਖ ਕੇ ਦਿੱਤਾ ਸੀ ਕਿ ਜੇਕਰ ਕਦੇ ਜ਼ਰੂਰਤ ਪਵੇ ਸਰੀਰ ਦਾ ਅੰਗ ਸਿੱਧੂ ਮੂਸੇ ਵਾਲਾ ਲੈ ਸਕਦਾ ਹੈ। ਅੱਜ ਉਹ ਨੌਜਵਾਨ ਗੁਰਦਿਆਲ ਸਿੰਘ ਕਲਕੱਤੇ ਤੋਂ ਸਾਢੇ ਤਿੰਨ ਕੁਇੰਟਲ ਫੁੱਲ ਮੰਗਵਾ ਕੇ ਫੁੱਲਾਂ ਦਾ ਹਾਰ ਬਣਾ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚਿਆ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਗਲ ਵਿੱਚ ਇਹ ਫੁੱਲਾਂ ਦਾ ਹਾਰ ਪਾਇਆ ਗਿਆ ਤਾਂ ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦਾ ਇਹ ਨੌਜਵਾਨ ਬਹੁਤ ਵੱਡਾ ਫੈਨ ਹੈ ਅਤੇ ਇਸ ਵੱਲੋਂ ਸਿੱਧੂ ਮੂਸੇ ਵਾਲਾ ਨੂੰ ਇੱਕ ਐਫੀਡੈਵਿਟ ਲਿਖ ਕੇ ਦਿੱਤਾ ਸੀ ਜੋ ਅੱਜ ਵੀ ਸਾਡੇ ਕੋਲ ਮੋਜੂਦ ਹੈ।


ਇਹ ਵੀ ਪੜ੍ਹੋ: Amritsar News: ਭਾਰਤ ਤੇ ਕੈਨੇਡਾ ਇੱਕ-ਦੂਜੇ 'ਤੇ ਦੋਸ਼ ਮੜ੍ਹਨ ਦੀ ਬਜਾਏ ਸੰਜੀਦਗੀ ਨਾਲ ਕਰਨ ਮਸਲਾ ਹੱਲ-ਐਡਵੋਕੇਟ ਧਾਮੀ

ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਅਮਰ ਹੋ ਗਿਆ ਹੈ ਕਿਉਂਕਿ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਸਿੱਧੂ ਦੇ ਫੈਨਸ ਹਵੇਲੀ ਦੇ ਵਿੱਚ ਪਹੁੰਚਦੇ ਹਨ ਅਤੇ ਉਸ ਦੀਆਂ ਯਾਦਾਂ ਤਾਜ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਦੇ ਲਈ ਇਨਸਾਫ਼ ਦੀ ਅਵਾਜ ਉਠਦੀ ਹੈ ਉੱਥੇ ਹੀ ਸਾਡੇ ਪੰਜਾਬ ਦੇ ਵਿੱਚ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਰੋਜ਼ਾਨਾ ਇਨਸਾਫ਼ ਦੀ ਮੰਗ ਕਰਦੇ ਹਨ। 


ਉਨ੍ਹਾਂ ਕਿਹਾ ਕਿ ਬਾਹਰਲੇ ਦੇਸ਼ਾਂ ਦੇ ਕਾਨੂੰਨਾਂ ਵਿੱਚ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇ ਦਿੱਤੀ ਜਾਂਦੀ ਹੈ ਪਰ ਸਾਡੇ ਇੱਥੇ ਇਨਸਾਫ ਦੇਣ ਲਈ ਸਰਕਾਰਾਂ ਰਾਜੀ ਨਹੀਂ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਫੈਨਸ ਗੁਰਦਿਆਲ ਸਿੰਘ ਨੇ ਵੀ ਕਿਹਾ ਕਿ ਉਹ ਆਪਣੇ ਵੱਲੋਂ ਸਿੱਧੂ ਮੂਸੇਵਾਲਾ ਨੂੰ 2017 ਦੇ ਵਿੱਚ ਐਫੀਡੈਵਿਟ ਵੀ ਲਿੱਖ ਕੇ ਦੇ ਚੁੱਕੇ ਹਨ ਤੇ ਉਹ ਮੂਸੇਵਾਲਾ ਦੇ ਵੱਡੇ ਹਨ ਫੁੱਲਾਂ ਦਾ ਹਾਰ ਬਣਾ ਕੇ ਲੈ ਕੇ ਆਏ ਹਨ ਅਤੇ ਮਾਤਾ ਪਿਤਾ ਨੂੰ ਮਿਲ ਕੇ ਉਹਨਾਂ ਦੇ ਮਨ ਨੂੰ ਤਸੱਲੀ ਮਿਲੀ ਹੈ। ਉੱਥੇ ਹੀ ਸਰਕਾਰ ਤੋਂ ਸਿੱਧੂ ਦੇ ਇਨਸਾਫ਼ ਲਈ ਵੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Punjab News: ਨੌਜਵਾਨ ਨੂੰ ਸੈਲਫੀ ਲੈਣੀ ਪਈ ਮਹਿੰਗੀ, ਮੌਕੇ ਉੱਤੇ ਹੋਈ ਮੌਤ 


(ਕੁਲਦੀਪ ਧਾਲੀਵਾਲ ਦੀ ਰਿਪੋਰਟ)