ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਖੇ ਡਿਟੇਨ (Gangster Goldy Brar) ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਅਤੇ ਬੀਤੇ ਦਿਨੀਂ ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਕਤਲ ਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਜਿੰਮੇਵਾਰੀ ਗੋਲਡੀ ਬਰਾੜ ਦੇ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਤੋਂ ਲਈ ਗਈ ਸੀ।  ਬੀਤੇ ਕੁਝ ਦਿਨਾਂ ਤੋਂ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਤੇਜ਼ ਹੋ ਰਹੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੀ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਲਈ ਇਨਾਮ ਤੱਕ ਦੀ ਗੱਲ ਕੀਤੀ ਜਾ ਰਹੀ ਸੀ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗੋਲਡੀ ਬਰਾੜ (Gangster Goldy Brar)  ਦੀ  ਗ੍ਰਿਫ਼ਤਾਰੀ  'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਪੁਲਿਸ ਦਾ ਸਵਾਗਤ ਕੀਤਾ ਤੇ ਕਿਹਾ ਕਿ ਮੇਰਾ ਨਿਸ਼ਾਨਾ ਗੋਲਡੀ ਬਰਾੜ ,ਲਾਰੈਂਸ ਬਿਸਨੋਈ ਤੇ ਜੱਗੂ ਭਗਵਾਨਪੁਰੀਆ ਹੈ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।  ਬਲਕੌਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਤਰੁੰਤ ਇਸ ਦੀ ਪੁਸ਼ਟੀ ਕਰੇ ਕਿ ਗੋਲਡੀ ਬਰਾੜ (Gangster Goldy Brar)  ਦੀ  ਗ੍ਰਿਫ਼ਤਾਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਬਾਰੇ ਹੁਣ ਤੱਕ ਸਰਕਾਰ ਦੇ ਕਿਸੇ ਵੀ ਵਿਅਕਤੀ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। 



ਕੌਣ ਹੈ ਗੋਲਡੀ ਬਰਾੜ
ਦੱਸ ਦੇਈਏ ਕਿ ਗੋਲਡੀ ਬਰਾੜ (Gangster Goldy Brar)  ਦਾ ਜਨਮ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਅਤੇ ਉਸ ਨੇ ਮੁੱਢਲੀ ਪੜ੍ਹਾਈ ਵੀ ਕੀਤੀ ਅਤੇ ਇਸ ਉਪਰੰਤ ਉਹ ਚੰਡੀਗੜ੍ਹ ਪੜ੍ਹਾਈ ਲਈ ਚਲਾ ਗਿਆ ਜਿੱਥੇ ਉਸ ਨੇ ਕਾਲਜ ਦੀ ਪੜ੍ਹਾਈ ਕੀਤੀ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਵਿਖੇ ਹੀ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ। ਸਿੱਧੂ ਮੂਸੇ ਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਵੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਗੋਲਡੀ ਬਰਾੜ ਦੇ ਵੱਲੋਂ ਲਈ।


ਇਹ ਵੀ ਪੜ੍ਹੋ: Big Breaking: ਕੈਲੀਫੋਰਨੀਆ 'ਚ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਲਿਆ ਹਿਰਾਸਤ 'ਚ- ਸੂਤਰ


ਇਸ ਉਪਰੰਤ ਕੋਟਕਪੂਰਾ ਵਿਖੇ ਹੋਏ ਇਕ ਡੇਰਾ ਪ੍ਰੇਮੀ ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਦੇ ਸੋਸ਼ਲ ਮੀਡੀਆ ਪੇਜ 'ਤੇ ਲਈ ਗਈ। ਗੋਲਡੀ ਬਰਾੜ ਦੀ ਸ੍ਰੀ ਮੁਕਤਸਰ ਸਾਹਿਬ ਸਥਿਤ ਰਿਹਾਇਸ਼ ਦਾ ਵੱਖ- ਵੱਖ ਘਟਨਾਵਾਂ ਵਿੱਚ ਨਾਮ ਜੁੜਨ ਤੋਂ ਬਾਅਦ ਚਰਚਾ ਵਿਚ ਰਹੀ ਹੈ ਜੋ ਵੱਖ-ਵੱਖ ਸਮੇਂ ਕੀਤੀ ਗਈ ਹੈ।  ਉਥੇ ਹੀ ਐਨ ਆਈ ਏ ਦੀ ਟੀਮ ਵੱਲੋਂ ਬੀਤੇ ਦਿਨਾਂ ਦੇ ਵਿੱਚ ਘਰ ਦੀ ਸਰਚ ਕੀਤੀ ਗਈ।