Sidhu Moosewala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਨਵਾਂ ਗੀਤ 410 ਰਿਲੀਜ਼ ਹੋਇਆ। ਇਸ ਗੀਤ ਨੂੰ ਯੂਟਿਊਬ ਉਤੇ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਹ ਗਾਣਾ ਮਸ਼ਹੂਰ ਰੈਪਰ ਸੰਨੀ ਮਾਲਟਨ ਨਾਲ ਕੋਲੈਬੋਰੇਸ਼ਨ ਵਿੱਚ ਗਾਇਆ ਗਿਆ ਹੈ।


COMMERCIAL BREAK
SCROLL TO CONTINUE READING

ਸੰਨੀ ਨਾਲ ਹੀ ਮਰਹੂਮ ਸਿੱਧੂ ਮੂਸੇਵਾਲਾ ਨੇ ਆਪਣਾ ਆਖਰੀ ਗਾਣਾ ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਜਾਰੀ ਕੀਤਾ ਸੀ। ਸੰਨੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਭਾਵੁਕ ਪੇਸਟ ਵਿੱਚ ਲਿਖਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਮੈਸਜ ਦੀ ਉਡੀਕ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਜਾਣ ਮਗਰੋਂ ਉਹ ਪਹਿਲਾਂ ਵਰਗੇ ਨਹੀਂ ਰਹਿਣਗੇ। ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਜਾਰੀ ਹੋਣ ਵਾਲਾ ਇਹ ਛੇਵਾਂ ਗੀਤ ਹੈ।


ਜਾਣਕਾਰੀ ਮੁਤਾਬਕ ਸੰਨੀ ਮਾਲਟਨ ਦੀ ਪੋਸਟ ਅਨੁਸਾਰ ‘410’ ਗੀਤ ਅੱਜ ਯਾਨਿ 10 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਸ ਕਰਕੇ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਹੀ ਰਿਲੀਜ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਸੰਨੀ ਮਾਲਟਨ ਅਤੇ ਬਿੱਗ ਬਰਡ ਨੇ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਹੈ। ਇਸ ਵਿੱਚ ਲੈਵਲ, ਨੇਵਰ ਫੋਲਡ, ਜਸਟ ਲਿਸਨ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਸਿੱਧੂ ਦੇ ਚਾਹੁਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਗੀਤ ਰਿਲੀਜ਼ ਹੁੰਦਿਆਂ ਹੀ ਹਜ਼ਾਰਾਂ ਵਿਊ ਹੋ ਗਏ ਹਨ।


ਸਿੱਧੂ ਦਾ ਇਹ ਗੀਤ ਮੁੱਖ ਤੌਰ 'ਤੇ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਤੇ ਅਧਾਰਿਤ ਹੈ। ਬਰੈਂਪਟਨ ਸ਼ਹਿਰ ਪੰਜਾਬੀ ਭਾਈਚਾਰੇ ਦਾ ਗੜ੍ਹ ਹੈ ਤੇ ਸਿੱਧੂ ਮੂਸੇਵਾਲਾ ਵੀ ਇਥੇ ਰਹਿੰਦਾ ਹੁੰਦਾ ਸੀ। ਇਸ ਗੀਤ ਵਿੱਚ, ਸਿੱਧੂ ਅਤੇ ਮਾਲਟਨ ਨੇ ਬਰੈਂਪਟਨ ਦੀਆਂ ਕੁਝ ਥਾਵਾਂ ਜਿਵੇਂ ਸ਼ੈਰੀਡਨ ਕਾਲਜ ਦੇ ਪਲਾਜ਼ਾ ਦਾ ਜ਼ਿਕਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ 410 ਗੀਤ ਦੇ ਅਧਿਕਾਰਤ ਵੀਡੀਓ 'ਚ 410 (ਉੱਤਰੀ) 'ਤੇ ਸਾਈਨ ਵਾਲੀ ਸੜਕ ਦਿਖਾਈ ਹੈ।


ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਹਾਈਵੇਅ 410 ਬਰੈਂਪਟਨ ਨੂੰ ਕੈਲੇਡਨ ਸ਼ਹਿਰ ਨਾਲ ਜੋੜਦਾ ਹੈ। ਇਸ ਵਿੱਚ ਅੱਗੇ ਲਿਖਿਆ ਹੈ ਕਿ ਅੰਡਰਟੇਕਿੰਗ ਦਾ ਉਦੇਸ਼ ਹਾਈਵੇਅ 410 ਨੂੰ ਬਰੈਂਪਟਨ ਸਿਟੀ ਵਿੱਚ ਬੋਵਾਇਰਡ ਡਰਾਈਵ ਤੋਂ ਕੈਲੇਡਨ ਟਾਊਨ ਵਿੱਚ ਹਾਈਵੇਅ 10 ਤੱਕ ਵਧਾਉਣਾ ਹੈ। ਉਪਲੱਬਧ ਜਾਣਕਾਰੀ ਮੁਤਾਬਕ 410 ਹਾਈਵੇਅ 25 ਕਿਲੋਮੀਟਰ ਦੇ ਕਰੀਬ ਹੈ ਅਤੇ ਮੁੱਖ ਤੌਰ 'ਤੇ ਬਰੈਂਪਟਨ ਸ਼ਹਿਰ ਵਿੱਚੋਂ ਲੰਘਦਾ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਬਰੈਂਪਟਨ ਸ਼ਹਿਰ 'ਤੇ ਬੀ-ਟਾਊਨ ਨਾਂ ਦਾ ਗੀਤ ਵੀ ਲਿਖਿਆ ਸੀ।


ਸਿੱਧੂ ਦਾ ਗਾਣਾ SYL ਮਈ 2022 ਵਿੱਚ ਉਸਦੀ ਮੌਤ ਤੋਂ ਸਿਰਫ 3 ਹਫਤਿਆਂ ਬਾਅਦ ਰਿਲੀਜ਼ ਹੋਇਆ, ਇਸਦੀ ਰਿਲੀਜ਼ ਤੋਂ ਇੱਕ ਘੰਟੇ ਬਾਅਦ ਹੀ ਇੱਕ ਮਿਲੀਅਨ ਵਿਯੂਜ਼ ਪ੍ਰਾਪਤ ਕੀਤੇ ਗਏ। ਇਸ ਨੂੰ ਬਾਅਦ ਵਿੱਚ "ਵਿਵਾਦਤ ਬੋਲਾਂ" ਦੇ ਕਾਰਨ ਯੂਟਿਊਬ ਦੁਆਰਾ ਬੈਨ ਕਰ ਦਿੱਤਾ ਗਿਆ ਸੀ ਪਰ ਪਾਬੰਦੀ ਦੇ ਬਾਵਜੂਦ ਇਸ ਨੂੰ 3 ਕਰੋੜ ਵਿਊਜ਼ ਮਿਲ ਗਏ ਸਨ। ਇਸੇ ਤਰ੍ਹਾਂ ਵਾਰ, 4 ਮਿਲੀਅਨ ਵਿਊਜ਼ ਹਾਸਲ ਕਰਨ ਵਿੱਚ ਕਾਮਯਾਬ ਰਹੀ।


ਇਹ ਵੀ ਪੜ੍ਹੋ : Harsh Likhari: ਜਾਣੋ ਕੌਣ ਹੈ ਹਰਸ਼ ਲਿਖਾਰੀ! ਸਿੱਧੂ ਮੂਸੇਵਾਲਾ ਤੋਂ ਪ੍ਰੇਰਿਤ ਹੋ ਕੇ ਵਿਦੇਸ਼ਾਂ 'ਚ ਖੱਟਿਆ ਨਾਂ