Sidhu Moose Wala New Song: ਫੈਨਸ ਲਈ ਵੱਡੀ ਖ਼ਬਰ! ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼
Sidhu Moose Wala New Song: ਸਿੱਧੂ ਮੂਸੇ ਵਾਲੇ ਦੇ ਫੈਨਸ ਲਈ ਵੱਡੀ ਖ਼ਬਰ ਹੈ। ਅੱਜ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ।
Sidhu Moose Wala New Song DRIPPY : ਸਿੱਧੂ ਮੂਸੇ ਵਾਲੇ ਦੇ ਫੈਨਸ ਲਈ ਵੱਡੀ ਖ਼ਬਰ ਹੈ। ਅੱਜ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਫੈਨਸ ਇਸ ਗਾਣੇ ਦਾ ਕਾਫ਼ੀ ਇੰਤਜ਼ਾਰ ਕਰ ਰਹੇ ਸੀ। ਦਰਅਸਲ ਇਹ ਨਵਾਂ ਗੀਤ DRIPPY ਨਾਮ ਨਾਲ ਰਿਲੀਜ਼ ਹੋਇਆ। ਇਹ ਗੀਤ ਅੱਜ ਸਵੇਰੇ 10:00 ਵਜੇ ਸਿੱਧੂ ਮੂਸੇ ਵਾਲਾ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਰਿਲੀਜ਼ ਹੋਇਆ ।
ਗੀਤ ਦਾ ਨਾਮ | DRIPPY' |
ਕਲਾਕਾਰ | ਸਿੱਧੂ ਮੂਸੇ ਵਾਲਾ, Mxrci, AR Paisley |
ਗੀਤਕਾਰ | ਸਿੱਧੂ ਮੂਸੇ ਵਾਲਾ, AR Paisley |
Composer | ਸਿੱਧੂ ਮੂਸੇ ਵਾਲਾ |
ਸੰਗੀਤ | Mxrci |
ਲੇਬਲ | ਸਿੱਧੂ ਮੂਸੇ ਵਾਲਾ |
Sidhu Moose Wala's Latest Punjabi Song Drippy Release
ਇਹ ਗੀਤ ਸਿੱਧੂ ਮੂਸੇ ਵਾਲਾ ਦੇ Mxrci ਅਤੇ AR Paisley ਦੇ ਸਹਿਯੋਗ ਨੂੰ ਵੀ ਦਰਸਾਉਂਦਾ ਹੈ। ਜਾਣਕਾਰੀ ਮੁਤਾਬਕ ਇਸ ਗੀਤ ਦੇ ਬੋਲ ਸਿੱਧੂ ਮੂਸੇ ਵਾਲਾ ਅਤੇ ਏ.ਆਰ.ਪੈਸਲੇ ਨੇ ਲਿਖੇ ਹਨ ਜਦਕਿ ਇਸ ਨੂੰ ਮਰਹੂਮ ਪੰਜਾਬੀ ਗਾਇਕ ਨੇ ਖੁਦ ਹੀ ਕੰਪੋਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ 'ਡ੍ਰਿਪੀ' ਗੀਤ (DRIPPY) ਦਾ ਸੰਗੀਤ Mxrci ਨੇ ਦਿੱਤਾ ਹੈ। 'ਡਰਿੱਪੀ' ਨਵਾਂ ਪੰਜਾਬੀ ਗੀਤ ਹੈ ਜੋ ਯੂਟਿਊਬ 'ਤੇ ਇੱਕ ਮਿੰਟ ਵਿੱਚ ਛਾ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਕਰ ਰਿਹਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਲੀਜ਼ ਹੁੰਦੇ ਹੀ ਇਸ ਗੀਤ 'ਤੇ ਲੱਖਾਂ ਵਿਊਜ਼ ਆ ਚੁੱਕੇ ਹਨ।
ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦੇ ਗੀਤ ਉਸ ਦੇ ਪ੍ਰਸ਼ੰਸਕਾਂ ਨੂੰ ਆਪਣੇ ਨੇੜੇ ਮਹਿਸੂਸ ਕਰਦੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੀ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਆਪਣੀ ਜੀਪ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਕੁਝ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੌਤ ਤੋਂ ਬਾਅਦ ਸਿੱਧੂ ਮੂਸੇ ਵਾਲੇ ਦਾ 7 ਅਪ੍ਰੈਲ ਨੂੰ ਉਹਨਾਂ ਦਾ ਨਵਾਂ ਗੀਤ 'ਮੇਰੇ ਨਾਮ' ਸੁਣ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਸੀ। ਇਸ ਗਾਇਕ ਦੇ ਨਵੇਂ ਗੀਤ ਨੇ ਕੁਝ ਹੀ ਘੰਟਿਆਂ 'ਚ ਨਵਾਂ ਰਿਕਾਰਡ ਬਣਾ ਲਏ ਸੀ ।