Mansa Breaking News: ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨਾਲ ਲੱਗੇ ਗਨਮੈਨ ਆਪਸ `ਚ ਭਿੜੇ, ਇੱਕ ਗੰਭੀਰ ਜ਼ਖ਼ਮੀ
Mansa Breaking News: ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨ ਆਪਸ `ਚ ਭਿੜੇ, ਇੱਕ ਗੰਭੀਰ ਜ਼ਖ਼ਮੀ ਹੋਇਆ ਹੈ।
Sidhu Moose Wale father gunman Clash News/ਕੁਲਦੀਪ ਧਾਲੀਵਾਲ: ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਗਨਮੈਨ ਦੇਰ ਰਾਤ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਗਨਮੈਨ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗਨਮੈਨ ਗੁਰਦੀਪ ਸਿੰਘ ਉੱਤੇ ਗਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖ਼ਮੀ ਹੋਇਆ। ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਨਾਮੀ ਗੰਨਮੈਨ ਨੇ ਕੜਾ ਇਸ ਦੇ ਸਿਰ ਵਾਰ ਕੀਤਾ ਹੈ। ਗੁਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Zirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ