Sidhu Moosewala and Bohemia song 'Same Beef' news: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਅਤੇ ਰੈਪਰ ਬੋਹੇਮੀਆ ਦੀ ਜੋੜੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਹਿੱਟ ਜੋੜੀ ਰਹੀ ਹੈ ਅਤੇ ਇਸ ਜੋੜੀ ਨੇ ਇੰਡਸਟਰੀ ਨੂੰ ਸ਼ਾਨਦਾਰ ਗੀਤ ਦਿੱਤੇ ਹਨ। 


COMMERCIAL BREAK
SCROLL TO CONTINUE READING

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਦਾ ਇੱਕ ਹੋਰ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਅਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। 


ਇਨ੍ਹਾਂ ਦੋਵਾਂ ਦਾ ਪਹਿਲਾ ਗੀਤ 'ਸੇਮ ਬੀਫ' ਡਿਸਕੋਗ੍ਰਾਫੀ ਵਿੱਚ ਸਭ ਤੋਂ ਪ੍ਰਸਿੱਧ ਗੀਤਾਂ ਵਿੱਚੋਂ ਇੱਕ ਹਨ। ਹਾਲਾਂਕਿ news ਰਿਪੋਰਟ ਦੇ ਮੁਤਾਬਕ Sidhu Moosewala ਅਤੇ Bohemia ਦੇ song ਦੀ ਅਧਿਕਾਰਤ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।


ਦੱਸਣਯੋਗ ਹੈ ਕਿ ਇਹ ਗੀਤ ਯਸ਼ ਰਾਜ ਮਿਊਜ਼ਿਕ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਸੀ, ਪਰ ਹੁਣ ਇਸ ਗੀਤ ਦੀ ਅਧਿਕਾਰਤ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ ਅਤੇ ਇਹ ਗੀਤ ਹੁਣ ਸਿਰਫ MP3 ਵਿੱਚ ਇੱਕ ਨਿੱਜੀ ਯੂਟਿਊਬ ਚੈਨਲ 'ਤੇ ਉਪਲਬਧ ਹੈ।


ਮਿਲੀ ਜਾਣਕਾਰੀ ਮੁਤਾਬਿਕ ਗੀਤ ਦੇ ਵੀਡੀਓ ਨੂੰ ਜੇ. ਹਿੰਦ ਵੱਲੋਂ ਕਾਪੀਰਾਈਟ ਦਾਅਵੇ ਕਾਰਨ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਗੀਤ ਦੇ ਵੀਡੀਓ 'ਤੇ ਅਧਿਕਾਰਤ ਸੰਦੇਸ਼ ਵਿੱਚ ਕਿਹਾ ਗਿਆ ਹੈ, "ਇਹ ਵੀਡੀਓ ਦਿਨੇਸ਼ ਪੀ. ਸ਼ਰਮਾ ਉਰਫ਼ ਜੇ. ਹਿੰਦ ਦੁਆਰਾ ਕਾਪੀਰਾਈਟ ਦਾਅਵੇ ਦੇ ਕਾਰਨ ਹੁਣ ਉਪਲਬਧ ਨਹੀਂ ਹੈ"


ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ


ਗੀਤ ਦੇ ਵੀਡੀਓ 'ਤੇ ਅਧਿਕਾਰਤ ਸੰਦੇਸ਼ ਲਿਖਿਆ ਗਿਆ ਹੈ ਕਿ "ਇਹ ਵੀਡੀਓ ਦਿਨੇਸ਼ ਪੀ. ਸ਼ਰਮਾ ਉਰਫ਼ ਜੇ. ਹਿੰਦ ਵੱਲੋਂ ਕਾਪੀਰਾਈਟ ਦਾਅਵੇ ਦੇ ਕਾਰਨ ਉਪਲਬਧ ਨਹੀਂ ਹੈ"


ਦੱਸ ਦਈਏ ਕਿ ਜੇ. ਹਿੰਦ ਬੋਹੇਮੀਆ ਦਾ ਨਜ਼ਦੀਕੀ ਇੱਕ ਦੋਸਤ ਹੈ। ਇਨ੍ਹਾਂ ਦੋਵਾਂ ਨੇ ਕੁਝ ਸ਼ਾਨਦਾਰ ਪ੍ਰੋਜੈਕਟਾਂ 'ਤੇ ਸਹਿਯੋਗ ਕੀਤਾ ਹੈ ਪਰ ਜੇ ਹਿੰਦ ਵੱਲੋਂ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ 'ਸੇਮ ਬੀਫ' 'ਤੇ ਕਾਪੀਰਾਈਟ ਸਟ੍ਰਾਈਕ ਭੇਜਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।


ਹੋਰ ਪੜ੍ਹੋ: ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ