Sidhu Moosewala and Divine song Chorni news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ ਪਰ ਉਸਦੀ ਆਵਾਜ਼ ਅੱਜ ਵੀ ਇਸ ਦੁਨੀਆਂ 'ਚ ਗੂੰਜ ਰਹੀ ਹੈ। ਬੀਤੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ Sidhu Moosewala ਦਾ ਕਤਲ ਕਰ ਦਿੱਤਾ ਗਿਆ ਸੀ। 


COMMERCIAL BREAK
SCROLL TO CONTINUE READING

ਇਸ ਮਾਮਲੇ ‘ਚ ਪੁਲਿਸ ਵੱਲੋਂ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਹਾਲਾਂਕਿ ਸਿੱਧੂ ਮੂਸੇਵਾਲਾ ਦੇ ਮਾਪੇ ਹਾਲੇ ਵੀ ਆਪਣੇ ਪੁੱਤਰ ਦੇ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ।


ਭਾਵੇਂ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ ਪਰ ਦੁਨੀਆ ‘ਚ ਅੱਜ ਵੀ ਉਸਨੂੰ ਯਾਦ ਕੀਤਾ ਜਾਂਦਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਸਾਰਿਆਂ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। 


ਪਿਛਲੇ ਸਾਲ ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਯੂ-ਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸਦੇ ਪ੍ਰਸ਼ੰਕ ਬਹੁਤ ਦੁਖੀ ਹੋਏ ਸਨ।  


ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਗੀਤ ਦਿੱਤੇ ਹਨ ਅਤੇ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ। ਜੇਕਰ ਉਸਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੇ ‘ਲਾਸਟ ਰਾਈਡ’, ‘ਡਾਲਰ’, ‘ਲੈਵਲ’ ‘ਐੱਸ ਵਾਈ ਐੱਲ’ ਸਣੇ ਕਈ ਹਿੱਟ ਗੀਤ ਦਿੱਤੇ ਹਨ। 


ਇਨ੍ਹਾਂ ਹੀ ਨਹੀਂ ਸਿੱਧੂ ਨੇ ਨਾ ਸਿਰਫ ਪੰਜਾਬ 'ਚ ਸਗੋਂ ਪੂਰੀ ਦੁਨੀਆਂ ਵਿੱਚ ਨਾਮ ਕਮਾਇਆ ਹੈ ਤੇ ਕਈ ਅੰਤਰਰਾਸ਼ਟਰੀ ਸਿਤਾਰੇ ਵੀ ਸਿੱਧੂ ਦੀ ਕਲਾ ਦੀ ਤਾਰੀਫ ਕਰਦੇ ਹਨ। ਇਸ ਦੌਰਾਨ ਆਉਣ ਵਾਲੇ ਸਮੇਂ ਵਿੱਚ ਸਿੱਧੂ ਦਾ ਬਰਨਾ ਬੁਆਏ ਨਾਲ ਇੱਕ ਗੀਤ ਆਉਣ ਵਾਲਾ ਹੈ। 


ਇਹ ਵੀ ਪੜ੍ਹੋ: Pakistan Mosque Blast news: ਪੇਸ਼ਾਵਰ ਦੇ ਪੁਲਿਸ ਲਾਈਨਜ਼ ਵਿੱਚ ਧਮਾਕਾ, 28 ਲੋਕਾਂ ਦੀ ਮੌਤ, 150 ਤੋਂ ਵੱਧ ਜ਼ਖਮੀ


ਹਾਲੇ ਵੀ ਸਿੱਧੂ ਦੇ ਕਈ ਅਜਿਹੇ ਗੀਤ ਹਨ ਜੋ ਰਿਲੀਜ਼ ਨਹੀਂ ਕੀਤੇ ਗਏ ਹਨ। ਇਸ ਦੌਰਾਨ ਡਿਵਾਈਨ (Divine) ਵੱਲੋਂ ਆਪਣੇ ਲਾਈਵ ਕੰਸਰਟ ਦੌਰਾਨ ਸਿੱਧੂ ਦੇ ਨਾਲ ਕੀਤੇ ਗੀਤ ‘ਚੋਰਨੀ’ (Chorni) ਦੀ ਇੱਕ ਛੋਟੀ ਜਿਹੀ ਝਲਕ ਸਾਂਝੀ ਕੀਤੀ ਗਈ। 


ਇਹ ਸਿੱਧੂ ਮੂਸੇਵਾਲਾ ਦੀ ਐਲਬਮ ‘ਗੁਣਾਹਗਾਰ’ ਦਾ ਇੱਕ ਗੀਤ ਹੈ ਅਤੇ ਡਿਵਾਈਨ ਨੇ ਜਿਵੇਂ ਹੀ ਇਸ ਗੀਤ ਦੀ ਝਲਕ ਸਾਂਝੀ ਕੀਤੀ ਤਾਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ।  


 



 


ਇਹ ਵੀ ਪੜ੍ਹੋ: Bharat Jodo Yatra ends: ਰਾਹੁਲ ਗਾਂਧੀ ਦੀ ਭਾਰਤ ਜੋੜਾ ਯਾਤਰਾ ਹੋਈ ਸਮਾਪਤ, ਸ਼੍ਰੀਨਗਰ ਵਿੱਚ ਲਹਿਰਾਇਆ ਤਿਰੰਗਾ


(For more news apart from Sidhu Moosewala and Divine song Chorni, stay tuned to Zee PHH)