Sidhu Moosewala murder case accused killed in Punjab's Goindwal jail gang war news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਭਾਵੇਂ ਪੁਲਿਸ ਨੇ 36 ਦੇ ਕਰੀਬ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ, ਪਰ ਹੁਣ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਇੱਕ ਹੋਰ ਵੱਡੀ ਨਾਕਾਮੀ ਸਾਹਮਣੇ ਆਈ ਹੈ। ਪਹਿਲਾਂ ਮਾਨਸਾ ਦੇ ਸੀਆਈਏ ਇੰਸਪੈਕਟਰ ਪ੍ਰਿਤਪਾਲ ਦੀ ਲਾਪਰਵਾਹੀ ਕਰਕੇ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਗਿਆ ਸੀ ਅਤੇ ਹੁਣ ਗੋਇੰਦਵਾਲ ਜੇਲ੍ਹ 'ਚ ਸਿੱਧੂ ਦੇ ਕਤਲ ਕਾਂਡ 'ਚ ਸ਼ਾਮਿਲ ਦੋ ਮੁਲਜ਼ਮ ਮਾਰੇ ਗਏ ਅਤੇ ਇਸ ਦੌਰਾਨ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਕਤਲ ਦੀ ਜਿੰਮੇਵਾਰੀ ਵੀ ਗੈਂਗਸਟਰ ਗੋਲਡੀ ਬਰਾਨੇ ਹੀ ਲਈ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੁਲਿਸ ਵੱਲੋਂ ਟੀਨੂੰ ਨੂੰ ਫੜਨ ਲਈ ਕਈ ਜਾਲ ਵਿਛਾਏ ਗਏ ਅਤੇ 18 ਦਿਨਾਂ ਬਾਅਦ ਰਾਜਸਥਾਨ ਦੇ ਅਜਮੇਰ ਜ਼ਿਲੇ ਦੇ ਵਿਧਾਨ ਸਭਾ ਹਲਕੇ ਕੇਕਰੀ ਤੋਂ ਉਸ ਨੂੰ ਫੜਿਆ ਗਿਆ ਸੀ।


ਹੁਣ ਗੋਇੰਦਵਾਲ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਕਿ ਪੰਜਾਬ ਦੇ ਇੰਨੇ ਵੱਡੇ ਕਤਲੇਆਮ ਦੇ ਦੋਸ਼ੀਆਂ 'ਤੇ ਅਧਿਕਾਰੀ ਅੱਖ ਨਹੀਂ ਰੱਖ ਸਕੇ ਅਤੇ ਜੇਲ੍ਹ ਵਿੱਚ ਹੀ ਗੈਂਗਵਾਰ ਦੌਰਾਨ ਮੁਲਜ਼ਮ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦਾ ਕਤਲ ਹੋ ਗਿਆ। ਇਸ ਕਤਲ ਤੋਂ ਬਾਅਦ ਜੇਲ੍ਹ ਅਧਿਕਾਰੀਆਂ 'ਤੇ ਕਈ ਸਵਾਲ ਖੜੇ ਹੋ ਰਹੇ ਹਨ।  


ਜੇਲ੍ਹ 'ਚ ਬੰਦ ਮੁਲਜ਼ਮਾਂ ਕੋਲ ਹਥਿਆਰ ਕਿੱਥੋਂ ਆਏ?


ਗੋਇੰਦਵਾਲ ਜੇਲ੍ਹ ਆਪਣੇ ਆਪ ਵਿੱਚ ਉੱਚ ਸੁਰੱਖਿਆ ਵਾਲੀ ਜੇਲ੍ਹ ਮੰਨੀ ਜਾਂਦੀ ਹੈ ਅਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਜੇਲ੍ਹ ਵਿੱਚ ਹਥਿਆਰ ਕਿੱਥੋਂ ਪਹੁੰਚੇ, ਜਿਸ ਨਾਲ 30 ਤੋਂ 40 ਮੁਲਜ਼ਮ ਆਪਸ ਵਿੱਚ ਭਿੜ ਗਏ। ਇਸ ਗੈਂਗਵਾਰ ਵਿੱਚ ਰਾਡਾਂ ਦੀ ਵੀ ਵਰਤੋਂ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਬੈਰਕ ਵਿੱਚ 30 ਤੋਂ 40 ਬੰਦੀਆਂ ਨੂੰ ਰੱਖਿਆ ਗਿਆ ਸੀ ਜਿਸ ਕਰਕੇ ਇਹ ਗੈਂਗਵਾਰ ਹੋਈ।


ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਸਾਧਿਆ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨਾ, ਕਿਹਾ "ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ"


ਜੇਲ ਪ੍ਰਸ਼ਾਸਨ ਦੋਵਾਂ ਗੈਂਗ ਦੇ ਮੈਂਬਰਾਂ ਦੀ ਜੇਲ੍ਹ 'ਚ ਸਰਗਰਮੀਆਂ 'ਤੇ ਨਜ਼ਰ ਰੱਖਣ 'ਚ ਨਾਕਾਮ


ਸੂਤਰਾਂ ਦੇ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਲੋਕਾਂ ਵਿਚਾਲੇ ਮਾਮੂਲੀ ਤਕਰਾਰਬਾਜ਼ੀ ਹੁੰਦੀ ਰਹਿੰਦੀ ਸੀ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੋਵਾਂ ਗੈਂਗ ਦੇ ਮੈਂਬਰਾਂ ਦੀ ਜੇਲ੍ਹ 'ਚ ਸਰਗਰਮੀਆਂ 'ਤੇ ਨਜ਼ਰ ਰੱਖਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਅਧਿਕਾਰੀ ਸਮੇਂ ਸਿਰ ਬੈਰਕਾਂ ਦੀ ਚੈਕਿੰਗ ਵੀ ਨਹੀਂ ਕਰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਦੋਵਾਂ ਗੈਂਗਸਟਰਾਂ ਦੀ ਦੁਸ਼ਮਣੀ ਬਾਰੇ ਪਤਾ ਨਹੀਂ ਲੱਗ ਸਕਿਆ।


ਇਹ ਵੀ ਪੜ੍ਹੋ: Sidhu Moosewala murder case: ਜੇਲ੍ਹ ‘ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਦਾ ਕਾਤਲ, ਜਾਣੋ ਪੂਰਾ ਮਾਮਲਾ


(For more news apart from Sidhu Moosewala murder case accused killed in Punjab's Goindwal jail gang war, stay tuned to Zee PHH)