ਚੰਡੀਗੜ :  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਪਰ ਪੁਲੀਸ ਨਾ ਤਾਂ ਇਸ ਘਟਨਾ ਨਾਲ ਸਬੰਧਤ ਸਾਰੇ ਘਟਨਾਕ੍ਰਮ ਨੂੰ ਜੋੜ ਸਕੀ ਹੈ ਅਤੇ ਨਾ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਸਕੀ ਹੈ। ਸਿੰਗਰ ਦੇ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ, ਜਿਸ ਤੋਂ ਬਾਅਦ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਪੁਲਸ ਦੇ ਰਿਮਾਂਡ 'ਤੇ ਹੈ ਅਤੇ ਗੋਲਡੀ ਬਰਾੜ ਕੈਨੇਡਾ 'ਚ ਬੈਠਾ ਹੈ।


COMMERCIAL BREAK
SCROLL TO CONTINUE READING

 


ਹੁਣ ਐਨ. ਆਈ. ਏ. ਨੇ ਇਸ ਕਤਲੇਆਮ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਵਿਚ ਛਾਪਾ ਮਾਰਿਆ ਹੈ। ਐਨ. ਆਈ. ਏ. ਨੇ ਇਹ ਕਾਰਵਾਈ ਮੂਸੇਵਾਲਾ ਦੇ ਕਤਲ ਵਿਚ ਏ. ਕੇ.-47 ਅਤੇ ਹੋਰ ਹਥਿਆਰ ਸਪਲਾਈ ਕਰਨ ਵਾਲੇ ਦੀ ਭਾਲ ਵਿੱਚ ਕੀਤੀ ਹੈ। ਇੱਥੋਂ ਐਨ. ਆਈ. ਏ. ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।


 


ਲਾਰੈਂਸ ਨੇ ਖੁਰਜਾ ਦੇ ਕੁਰਬਾਨ ਦਾ ਨਾਂ ਲਿਆ


ਪੁਲਿਸ ਸੂਤਰਾਂ ਅਨੁਸਾਰ ਗਰੋਹ ਨੂੰ ਹਥਿਆਰਾਂ ਦਾ ਮੁੱਖ ਸਪਲਾਇਰ ਲਾਰੈਂਸ ਬਿਸ਼ਨੋਈ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਖੁਰਜਾ ਨਾਲ ਜੁੜਿਆ ਹੋਇਆ ਹੈ। ਇਸ 'ਚ ਮੁੱਖ ਤੌਰ 'ਤੇ ਕੁਰਬਾਨ ਅੰਸਾਰੀ ਅਤੇ ਇਮਰਾਨ ਦਾ ਨਾਂ ਸਾਹਮਣੇ ਆਇਆ ਹੈ। ਲਾਰੈਂਸ ਗੈਂਗ ਨੇ ਖੁਰਜਾ ਦੇ ਗਰੋਹ ਤੋਂ ਅੱਠ ਲੱਖ ਰੁਪਏ ਵਿਚ ਏ.ਕੇ.-47 ਖਰੀਦੀ ਸੀ ਜਿਸ ਨੂੰ ਗਾਜ਼ੀਆਬਾਦ ਦੇ ਇਕ ਟਿਕਾਣੇ 'ਤੇ ਕੁਝ ਦਿਨਾਂ ਤੱਕ ਲੁਕੋ ਕੇ ਰੱਖਿਆ ਗਿਆ ਸੀ।


 


ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪਿਛਲੇ ਕੁਝ ਸਾਲਾਂ ਵਿਚ ਲਾਰੈਂਸ ਗੈਂਗ ਨੂੰ 100 ਤੋਂ ਵੱਧ ਆਟੋਮੈਟਿਕ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਇਸ ਤੋਂ ਇਲਾਵਾ ਬਿਸ਼ਨੋਈ ਗੈਂਗ ਤੋਂ ਇਲਾਵਾ ਇਹ ਕਈ ਹੋਰ ਗੈਂਗ ਨੂੰ ਵੀ ਹਥਿਆਰ ਸਪਲਾਈ ਕਰ ਚੁੱਕਾ ਹੈ। NIA ਸ਼ਨੀਵਾਰ ਦੁਪਹਿਰ ਕਰੀਬ 2.30 ਵਜੇ ਖੁਰਜਾ ਦੇ ਮੁਹੱਲਾ ਚੌਹਟਾ ਸਥਿਤ ਕੁਰਬਾਨ ਅੰਸਾਰੀ ਦੇ ਬੇਟੇ ਨਦੀਮ ਦੇ ਘਰ ਪਹੁੰਚੀ। ਜਾਂਚ ਏਜੰਸੀ ਨੇ ਘਰ ਦੀ ਤਲਾਸ਼ੀ ਲਈ ਅਤੇ ਪੁੱਛਗਿੱਛ ਕਰਨ ਤੋਂ ਬਾਅਦ ਨਦੀਮ ਨੂੰ ਆਪਣੇ ਨਾਲ ਲੈ ਗਿਆ।


 


 


ਕੌਣ ਹੈ ਕੁਰਬਾਨ ਅੰਸਾਰੀ?


ਕੁਰਬਾਨ ਅੰਸਾਰੀ ਹਥਿਆਰਾਂ ਦੇ ਸਪਲਾਇਰ ਵਜੋਂ ਬਦਨਾਮ ਹੈ। ਅਗਸਤ 2016 ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਰਬਾਨ ਅਤੇ ਉਸਦੇ ਭਰਾ ਰੇਹਾਨ ਅੰਸਾਰੀ ਨੂੰ 1 ਕਰੋੜ ਰੁਪਏ ਦੀ ਕੀਮਤ ਦੇ 10 ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਸੀ। ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਗਏ ਸਨ। ਉਸ ਸਮੇਂ ਦੋਵੇਂ ਭਰਾ ਖੁਰਜਾ ਵਿਚ ਸਿਰੇਮਿਕ ਫੈਕਟਰੀ ਚਲਾਉਂਦੇ ਸਨ, ਜਿਸ ਵਿੱਚ ਇਲੈਕਟ੍ਰਾਨਿਕ ਸਵਿੱਚ ਬਣਦੇ ਸਨ। ਪੁਲਿਸ ਰਿਕਾਰਡ ਅਨੁਸਾਰ ਕੁਰਬਾਨ ਅੰਸਾਰੀ ਦੀ ਮੌਤ ਕੁਝ ਸਮਾਂ ਪਹਿਲਾਂ ਕਰੋਨਾ ਕਾਰਨ ਹੋਈ ਸੀ।