Sidhu Moose Wala Murder Case: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪਿਆ ਸਿੱਧੂ ਦਾ ਸਮਾਨ; ਕੋਰਟ ਨੇ ਰੱਖੀ ਇਹ ਸ਼ਰਤ
Sidhu Moose Wala Murder Case: ਮੂਸੇਵਾਲਾ ਦੇ ਪਰਿਵਾਰਕ ਵਕੀਲ ਨੇ ਦੱਸਿਆ ਕਿ ਸਿੱਧੂ ਦੇ ਕਤਲ ਸਮੇਂ ਥਾਰ ਗੱਡੀ ’ਚੋਂ ਜੋ ਸਮਾਨ ਬਰਾਮਦ ਕੀਤਾ ਗਿਆ ਸੀ, ਉਹ ਅਦਾਲਤ ਦੇ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ ਹੈ।
Sidhu Moose Wala Murder Case: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala)ਦੇ ਕਤਲ ਦੇ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਵਾਪਸ ਮਿਲ ਗਏ ਹਨ। ਪਰਿਵਾਰ ਨੇ ਇਸ ਦੀ ਅਪੀਲ ਕੀਤੀ ਸੀ। ਹਾਲਾਂਕਿ ਅਦਾਲਤ 'ਚ ਹਰ ਪੇਸ਼ੀ 'ਤੇ ਉਸ ਨੂੰ ਆਪਣੇ ਨਾਲ ਮੋਬਾਈਲ ਅਤੇ ਪਿਸਤੌਲ ਲਿਆਉਣਾ ਹੋਵੇਗਾ।
ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ 'ਤੇ ਦਰਜ ਹੋਵੇਗਾ।
ਇਹ ਵੀ ਪੜ੍ਹੋ: ਔਰਤ ਦੇ ਉੱਪਰਲੇ ਸਰੀਰ ਦੀ ਨਗਨਤਾ ਨੂੰ ਅਸ਼ਲੀਲ ਨਹੀਂ ਮੰਨਿਆ ਜਾਣਾ ਚਾਹੀਦੈ', ਕੇਰਲ ਹਾਈ ਕੋਰਟ ਦਾ ਬਿਆਨ
ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਅਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ।
ਪੰਜਾਬੀ ਗਾਇਕ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਸ ਦਾ ਮੋਬਾਈਲ ਅਤੇ ਪਿਸਤੌਲ ਉਸ ਕੋਲ ਸੀ। ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਗੋਲੀ ਚਲਾਈ ਦੱਸੀ ਜਾਂਦੀ ਹੈ। ਉਸ ਦੇ ਕਤਲ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਨੂੰ ਕ੍ਰਾਈਮ ਸੀਨ ਤੋਂ ਬਰਾਮਦ ਕੀਤਾ ਅਤੇ ਉਨ੍ਹਾਂ ਨੂੰ ਕੇਸ ਜਾਇਦਾਦ ਵਜੋਂ ਜ਼ਬਤ ਕਰ ਲਿਆ ਜੋ ਹੁਣ ਵਾਪਸ ਕਰ ਦਿੱਤੇ ਗਏ ਹਨ।