ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਗੀਤ ਐੱਸ ਵਾਈ ਐੱਲ (SYL) ਯੂ-ਟਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਕਾਰਵਾਈ youtube ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਹੋਈ ਹੈ।


COMMERCIAL BREAK
SCROLL TO CONTINUE READING

ਤਿੰਨ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਅਜੇ ਤੱਕ 3 ਕਰੋੜ ਦੇ ਲੱਗਭਗ ਲੋਕਾਂ ਵੱਲੋਂ ਵੇਖਿਆ ਗਿਆ ਸੀ। ਇਸ ਗੀਤ ਵਿਚ ਬੱਬਰ ਖ਼ਾਲਸਾ ਦੇ ਖਾੜਕੂ ਰਹੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। 



ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਜਟਾਣਾ 1991 ਚ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਲੇਕਿਨ ਉਸ ਦੀ ਮੌਤ ਤੋਂ ਪਹਿਲਾਂ ਨਿਹੰਗ ਅਜੀਤ ਸਿੰਘ ਪੂਹਲੇ ਵੱਲੋਂ ਉਸ ਦੇ ਪਰਿਵਾਰ ਉੱਤੇ ਤਸ਼ੱਦਦ ਢਾਹੀ ਗਈ ਸੀ ਅਤੇ ਕਈ ਜੀਆਂ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਪੂਹਲੇ ਵੱਲੋਂ ਇਹ ਹਰਕਤ ਤੱਤਕਾਲੀ ਚੰਡੀਗੜ ਦੇ SSP ਸੁਮੇਧ ਸਿੰਘ ਸੈਣੀ ਉੱਤੇ ਚੰਡੀਗੜ੍ਹ ਵਿੱਚ ਕੀਤੇ ਗਏ ਬੰਬ ਧਮਾਕੇ ਦੇ ਬਦਲੇ ਵਜੋਂ ਕੀਤੀ ਗਈ ਸੀ। ਕੇਐਲਐਫ ਵੱਲੋਂ ਕੀਤਾ ਗਿਆ ਇਹ ਬੰਬ ਧਮਾਕਾ ਸੈਣੀ ਅਤੇ ਕਪੂਹਲੇ ਨੂੰ ਬੱਬਰ ਖਾਲਸਾ ਦੀ ਵਾਰਦਾਤ ਲੱਗੀ ਸੀ।


ਮੂਸੇਵਾਲਾ ਦੀ ਮੌਤ ਤੋਂ ਬਾਅਦ ਜਾਰੀ ਕੀਤੇ ਗਏ ਇਸ ਗੀਤ ਨੂੰ ਹਟਾਏ ਜਾਣ ਦਾ ਕਾਰਨ ਇੱਕ ਦਹਿਸ਼ਤਗਰਦ ਨੂੰ glorify ਕਰਨਾ ਮੰਨਿਆ ਜਾ ਰਿਹਾ ਹੈ। ਕੁਝ ਹੀ ਦਿਨਾਂ ਵਿੱਚ ਪ੍ਰਚਲਤ ਹੋਈ ਇਸ ਇਸ ਗੀਤ ਦੀ ਮਸ਼ਹੂਰੀ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਨੇ ਯੂ-ਟਿਊਬ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਇਹ ਗੀਤ YouTube ਵੱਲੋਂ ਹਟਾ ਦਿੱਤਾ ਗਿਆ।