Kaithal Sikh Youth Attack News: ਕੈਥਲ `ਚ ਹਮਲੇ ਦਾ ਸ਼ਿਕਾਰ ਹੋਏ ਸਿੱਖ ਨੌਜਵਾਨ ਨਾਲ ਐਸਜੀਪੀਸੀ ਦੀ ਟੀਮ ਨੇ ਕੀਤੀ ਮੁਲਾਕਾਤ
Kaithal Sikh Youth Attack News: ਕੈਥਲ ਵਿੱਚ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਨਾਲ ਸਿੱਖ ਸੰਸਥਾ ਦੀ ਟੀਮ ਨੇ ਮੁਲਾਕਾਤ ਕੀਤੀ।
Kaithal Sikh Youth Attack News: ਬੀਤੇ ਦਿਨੀਂ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਸੁਖਵਿੰਦਰ ਸਿੰਘ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਫ਼ਰਤੀ ਹਮਲਾ ਕਰਕੇ 1984 ਦੁਹਰਾਉਣ ਦੀ ਗੱਲ ਕਰਦਿਆਂ ਉਨ੍ਹਾਂ ਦੇ ਸੱਟਾਂ ਮਾਰੀਆਂ ਗਈਆਂ ਸਨ, ਜੋ ਇਸ ਸਮੇਂ ਸਿਵਲ ਹਸਪਤਾਲ ਕੈਥਲ ਵਿਖੇ ਇਲਾਜ ਅਧੀਨ ਹਨ ਅਤੇ ਸਿਹਤਯਾਬ ਹੋ ਰਹੇ ਹਨ। ਦਰਅਸਲ ਵਿੱਚ ਨੌਜਵਾਨ ਖਾਲਿਸਤਾਨੀ ਕਹਿ ਕੇ ਉਸ ਉਪਰ ਹਮਲਾ ਕਰ ਦਿੱਤਾ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿੱਖ ਸੰਸਥਾ ਦੀ ਟੀਮ ਨੇ ਸੁਖਵਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਕੈਥਲ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਨਾਲ ਕੁੱਟਮਾਰ ਕਰਨ ਵਾਲੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 295-ਏ, 323, 506, 341, 34 ਆਦਿ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਸੀ ਪਰ ਸਮੂਹ ਸਿੱਖ ਸੰਗਤ ਵੱਲੋਂ ਅੱਜ ਕੈਥਲ ਪੁਲਿਸ ਕਪਤਾਨ ਨੂੰ ਮੰਗ ਪੱਤਰ ਸੌਂਪ ਕੇ ਪਰਚੇ ਵਿੱਚ ਧਾਰਾ 307 ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਸ਼੍ਰੋਮਣੀ ਅਕਾਲੀ ਦਲ ਆਗੂ ਸ਼ਰਨਜੀਤ ਸਿੰਘ ਸੋਥਾ, ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਸੁਖਵਿੰਦਰ ਸਿੰਘ, ਹੋਰ ਸਿੱਖ ਸ਼ਖ਼ਸੀਅਤਾਂ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।
ਸੋਮਵਾਰ ਰਾਤ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਨੂੰ ਖਾਲਿਸਤਾਨੀ ਕਹਿ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਹਮਲਾਵਰਾਂ 'ਤੇ 10,000 ਰੁਪਏ ਦਾ ਇਨਾਮ ਰੱਖਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਪੀ ਉਪਾਸਨਾ ਨੇ ਡੀਐਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਸੀਆਈਏ-1 ਅਤੇ 2 ਦੀਆਂ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਵੱਖਰੇ ਤੌਰ ’ਤੇ ਕੰਮ ਕਰ ਰਹੀਆਂ ਹਨ। ਧਾਰਮਿਕ ਟਿੱਪਣੀਆਂ ਕਰਕੇ ਸਿੱਖ ਨੌਜਵਾਨ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਸਿੱਖ ਭਾਈਚਾਰੇ 'ਚ ਗੁੱਸਾ ਹੈ।
ਇਹ ਵੀ ਪੜ੍ਹੋ : Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ