ਭਰਤ ਸ਼ਰਮਾ/ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਹੁਣ ਵੇਰਕਾ ਮਿਲਕ ਪਲਾਂਟ ਅੰਦਰ ਜਬਰਨ ਵੜ ਕੇ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਵਿਚ ਵੀ ਬੈਂਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।  


COMMERCIAL BREAK
SCROLL TO CONTINUE READING

 


ਉਥੇ ਹੀ ਇਕ ਕਈ ਸਾਲ ਪਹਿਲਾਂ ਫਾਸਟ ਵੇ ਕੇਬਲ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਵੀ ਜੁਡੀਸ਼ੀਅਲ ਰਿਮਾਂਡ 'ਤੇ ਬੈਂਸ ਨੂੰ ਭੇਜ ਦਿੱਤਾ ਗਿਆ ਹੈ ਬਲਾਤਕਾਰ ਮਾਮਲੇ 'ਚ ਬੈਂਸ ਪਹਿਲਾਂ ਹੀ 14 ਦਿਨ ਦੀ ਨਆਇਕ ਹਿਰਾਸਤ ਵਿਚ ਹੈ। ਹੁਣ 307 ਦਾ ਮਾਮਲਾ ਤੇ 2 ਹੋਰ ਪਰਚੇ ਰਹਿ ਗਏ ਜਿਸ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।


 


ਸਿਮਰਜੀਤ ਬੈਂਸ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਵਲੋਂ ਬੈਂਸ ਦੇ ਜੋ ਖਾਤੇ ਅਦਾਲਤ ਦੇ ਹੁਕਮਾਂ 'ਤੇ ਸੀਲ ਕੀਤੇ ਗਏ ਸਨ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਓਹ ਅਦਾਲਤ 'ਚ ਐਪਲੀਕੇਸ਼ਨ ਲਾਉਣਗੇ ਕਿਉਂਕਿ ਜਦੋਂ ਮੁਲਜ਼ਮ ਆਤਮ ਸਮਰਪਣ ਕਰ ਦਿੰਦਾ ਹੈ ਤਾਂ ਉਸ ਦੇ ਖਾਤੇ ਸੀਲ ਨਹੀਂ ਕੀਤੇ ਜਾਂਦੇ। ਸਿਮਰਜੀਤ ਬੈਂਸ ਨੂੰ ਬਲਾਤਕਾਰ ਮਾਮਲੇ 'ਚ ਪਹਿਲਾਂ ਹੀ ਜੁਡੀਸ਼ੀਆਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ। ਪਰ ਪੁਲਿਸ ਸਟੇਸ਼ਨ ਸਰਾਭਾ ਨਗਰ 'ਚ ਦਰਜ ਵੇਰਕਾ ਮਿਲਕ ਪਲਾਂਟ ਮਾਮਲੇ 'ਚ ਬੈਂਸ ਦਾ ਪੁਲਿਸ ਨੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਿਸ ਵਿਚ ਅੱਜ ਮੁੜ ਸੁਣਵਾਈ ਹੋਈ ਤੇ ਬੈਂਸ ਨੂੰ ਜੁਡੀਸ਼ੀਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।