ਚੰਡੀਗੜ੍ਹ- ਗਾਇਕੀ ‘ਚ ਨਾਮ ਚਮਕਾਉਣ ਵਾਲੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਤੋਂ ਤੰਗ ਹੋ ਕੇ ਤਲਾਕ ਲੈਣ ਦਾ ਫੈਸਲਾ ਲਿਆ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮੇਰਾ ਪਤੀ ਮੈਨੂੰ ਤੰਗ-ਪ੍ਰਸ਼ਾਨ ਕਰਦਾ ਰਿਹਾ,ਮੈਨੂੰ ਮਾਰਦਾ-ਕੁੱਟਦਾ ਸੀ ਅਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ। ਆਪਣੀ ਜਾਨ ਨੂੰ ਆਪਣੇ ਪਤੀ ਤੋਂ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਜੋਤੀ ਨੇ ਅਦਾਲਤ ‘ਚ ਆਪਣੇ ਪਤੀ ਤੋਂ ਤਲਾਕ ਲੈਣ ਲਈ ਕੇਸ ਦਾਇਰ ਕੀਤਾ ਹੈ। ਇਸਦੇ ਨਾਲ ਹੀ ਜੋਤੀ ਵੱਲੋਂ ਜਲੰਧਰ ਦੇ ਐਸ. ਐਸ. ਪੀ. ਨੂੰ ਦਰਖਾਸਤ ਲਿਖ ਕੇ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਘਰਦਿਆਂ ਦੇ ਖਿਲਾਫ਼ ਜਾ ਕੇ ਕਰਵਾਇਆ ਸੀ ਵਿਆਹ


ਜੋਤੀ ਨੇ ਦੱਸਿਆ ਕਿ ਉਸਨੇ ਘਰਦਿਆਂ ਦੇ ਖਿਲਾਫ਼ ਜਾ ਕੇ ਕੁਨਾਲ ਪਾਸੀ ਨਾਲ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕਰਵਾਇਆ ਸੀ। ਉਨ੍ਹਾਂ ਦਾ ਵਿਆਹ ਮਿਤੀ 02.08.2014 ਸ਼੍ਰੀ ਰਾਧਾ ਕ੍ਰਿਸ਼ਨਾ ਮੰਦਰ, ਮਲੋਆ, ਚੰਡੀਗੜ੍ਹ ’ਚ ਹੋਇਆ ਸੀ। ਉਸਦੇ ਮਾਤਾ- ਪਿਤਾ ਇਸ ਵਿਆਹ ਲਈ ਬਿਲਕੁਲ ਵੀ ਸਹਿਮਤ ਨਹੀਂ ਸੀ, ਪਰ ਫਿਰ ਵੀ ਉਸਨੇ ਆਪਣੇ ਪਿਆਰ ਨੂੰ ਮੁੱਖ ਰੱਖਦੇ ਹੋਏ ਘਰਦਿਆਂ ਦੇ ਖਿਲਾਫ਼ ਜਾ ਕੇ ਕੋਰਟ ਦੀ ਮਦਦ ਨਾਲ ਵਿਆਹ ਕਰਵਾਇਆ ਸੀ।


ਪਤੀ ਵੱਲੋਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ


ਉਧਰ ਜਦੋਂ ਜੋਤੀ ਦੇ ਪਤੀ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫਿਲੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਕੁਨਾਲ ਪਾਸੀ ਨੇ ਕਿਹਾ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਹੀ ਜੋਤੀ ਨੇ ਤਲਾਕ ਲੈਣ ਲਈ ਉਸਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਇਲਜ਼ਾਮ ਲਗਾਉਦਿਆਂ ਕਿਹਾ ਕੀ ਇਸ ਵੇਲੇ ਜੋਤੀ ਘਰ ਤੋਂ ਉਸਦੇ ਗਹਿਣੇ, ਕਾਗਜ਼, ਫੋਨ, ਲੈਪਟੋਪ ਸਭ ਕੁਝ ਚੋਰੀ ਕਰਕੇ ਲਿਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਸਬੂਤਾਂ ਸਮੇਤ ਜੋਤੀ ਖਿਲਾਫ਼ ਖੁਲਾਸੇ ਕਰਨਗੇ।


ਅਦਾਕਾਰਾ ਨੀਰੂ ਬਾਜਵਾ ਨੇ ਕੀਤਾ ਜੋਤੀ ਨੂਰਾਂ ਦਾ ਸਮਰਥਨ


ਨੀਰੂ ਬਾਜਵਾ ਨੇ ਸਮਰਥਨ ਕਰਦੇ ਹੋਇਆ ਲਿਖਿਆ, ਤੁਹਾਡੇ ‘ਤੇ ਮਾਨ ਹੈ ਜੋਤੀ ਨੂਰਾਂ, ਤੁਸੀ ਬਿਲਕੁਲ ਸਹੀ ਕੀਤਾ,  ਅਸੀ ਤੁਹਾਡੇ ਨਾਲ ਹਾਂ, ਤੁਹਾਨੂੰ ਦੇਖ ਕੇ ਹੋਰ ਕੁੜੀਆਂ ਨੂੰ ਹਿੰਮਤ ਮਿਲੇਗੀ।


 



 


 


 


WATCH LIVE TV