ਗਾਇਕ ਮਨਕੀਰਤ ਔਲਖ ਨੇ Sidhu Moosewala ਦੇ ਹੱਕ ’ਚ ਪਾਈ ਪੋਸਟ, ਫ਼ੈਨਜ਼ ਨੇ ਕੀਤਾ ਰਿਐਕਟ
ਗਾਇਕ ਮਨਕੀਰਤ ਔਲਖ ਨੇ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੱਢੇ ਜਾ ਰਹੇ ਕੈਂਡਲ ਮਾਰਚ ਦਾ ਸਮਰਥਨ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦੇ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫੇਰ ਸੁਰਖੀਆਂ ’ਚ ਹਨ। ਇਸ ਵਾਰ ਉਨ੍ਹਾਂ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੱਢੇ ਜਾ ਰਹੇ ਕੈਂਡਲ ਮਾਰਚ ਦਾ ਸਮਰਥਨ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਮੂਸੇਵਾਲਾ (Sidhu Moosewala) ਦੇ ਲਈ ਇਨਸਾਫ਼ ਦੀ ਮੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਮਨਕੀਰਤ ਔਲਖ (Mankirat Aulakh) ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਬੰਬੀਹਾ ਗਰੁੱਪ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਹੈ। ਇਸ ਵਕਤ ਉਹ ਵਿਦੇਸ਼ ’ਚ ਹਨ ਜਾਂ ਪੰਜਾਬ ’ਚ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ।
ਪਰ ਇਸ ਸਭ ਦੇ ਵਿਚਾਲੇ ਉਹ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਹੁਣ ਔਲਖ ਨੇ ਸਿੱਧੂ ਮੂਸੇਵਾਲਾ ਲਈ ਕੱਢੇ ਜਾਣ ਵਾਲੇ ਕੈਂਡਲ ਮਾਰਚ (Candle March) ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਮਨਕੀਰਤ ਔਲਖ ਨੇ ਆਪਣੇ ਮਰਹੂਮ ਦੋਸਤ ਵਿੱਕੀ ਮਿੱਡੂਖੇੜਾ ਨੂੰ ਵੀ ਇੰਸਟਾਗ੍ਰਾਮ ’ਤੇ ਉਸਦੇ ਜਨਮਦਿਨ ਮੌਕੇ ਸੋਟਰੀ ਪਾਈ ਸੀ। ਜਿਸ ਤੋਂ ਬਾਅਦ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੇ ਕਾਫ਼ੀ ਇਤਰਾਜ਼ ਜਤਾਇਆ ਸੀ।