Sita Ramam movie real story: ਜਿੱਥੇ ਫ਼ਿਲਮਾਂ ਚੱਲ ਨਹੀਂ ਰਹੀਆਂ ਸਨ ਉੱਥੇ ਦੁਲਕਰ ਸਲਮਾਨ, ਰਸ਼ਮਿਕਾ ਮੰਦਾਨਾ, ਅਤੇ ਮਰੁਣਾਲ ਠਾਕੁਰ ਦੀ ਫ਼ਿਲਮ 'ਸੀਤਾ ਰਾਮਮ' ਸ਼ਾਨਦਾਰ ਢੰਗ ਨਾਲ ਅੱਗੇ ਵਧ ਰਹੀ ਸੀ ਅਤੇ ਇਸ ਫ਼ਿਲਮ ਨੂੰ ਹਿੰਦੀ ਦੇਖਣ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।  


COMMERCIAL BREAK
SCROLL TO CONTINUE READING

'ਸੀਤਾ ਰਾਮਮ' ਇੱਕ ਪੀਰੀਅਡ ਰੋਮਾਂਟਿਕ ਡਰਾਮਾ ਹੈ ਜੋ ਹਾਨੂ ਰਾਘਵਪੁਡੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਵੈਜਯੰਤੀ ਮੂਵੀਜ਼ ਅਤੇ ਸਵਪਨਾ ਸਿਨੇਮਾ ਦੁਆਰਾ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ।


ਫ਼ਿਲਮ ਵਿੱਚ ਦੁਲਕਰ ਸਲਮਾਨ, ਮਰੁਣਾਲ ਠਾਕੁਰ, ਰਸ਼ਮਿਕਾ ਮੰਦਾਨਾ ਅਤੇ ਸੁਮੰਥ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਜ਼ਿਕਰਯੋਗ ਹੈ ਕਿ ਮਰੁਣਾਲ ਠਾਕੁਰ ਨੇ ਇਸ ਫ਼ਿਲਮ ਰਾਹੀਂ ਤੇਲਗੂ ਫ਼ਿਲਮ ਇੰਡਸਟਰੀ 'ਚ ਆਪਣਾ ਡੈਬਿਊ ਕੀਤਾ। 


ਇਹ ਫ਼ਿਲਮ ਦੀ ਕਹਾਣੀ 1964 'ਤੇ ਅਧਾਰਿਤ ਹੈ ਜੋ ਕਿ ਰਾਮ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ। ਰਾਮ ਲੈਫਟੀਨੈਂਟ ਹੈ, ਜੋ ਕਸ਼ਮੀਰ ਦੀ ਸਰਹੱਦ 'ਤੇ ਸੇਵਾ ਕਰ ਰਹੇ ਇੱਕ ਅਨਾਥ ਫੌਜੀ ਅਧਿਕਾਰੀ ਹਨ। ਉਸਨੂੰ ਸੀਤਾ ਮਹਾਲਕਸ਼ਮੀ ਤੋਂ ਅਗਿਆਤ ਪ੍ਰੇਮ ਪੱਤਰ ਮਿਲਦੇ ਹਨ ਅਤੇ ਫ਼ਿਰ ਰਾਮ ਸੀਤਾ ਨੂੰ ਲੱਭਣ ਅਤੇ ਉਸਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਮਿਸ਼ਨ 'ਤੇ ਜਾਂਦਾ ਹੈ। 


ਜਦੋਂ ਦੀ ਇਸ ਫ਼ਿਲਮ ਦੀ ਘੋਸ਼ਣਾ ਹੋਈ ਸੀ ਤਾਂ ਲੋਕ ਸੋਚ ਰਹੇ ਸਨ ਕਿ ਕੀ ਇਹ ਅਸਲ ਕਹਾਣੀ ਹੈ। ਜਾਣਕਾਰੀ ਮੁਤਾਬਕ ਇਹ ਫ਼ਿਲਮ ਕਾਲਪਨਿਕ ਕਹਾਣੀ ਹੈ ਪਰ ਇਸ ਦੇ ਪਿੱਛੇ ਇੱਕ ਬੇਮਿਸਾਲ ਵਿਚਾਰ ਹੈ।


Sita Ramam movie real story: 


ਦੱਸ ਦਈਏ ਕਿ ਨਿਰਦੇਸ਼ਕ ਹਾਨੂ ਰਾਘਵਪੁੜੀ ਨੂੰ ਇਹ ਵਿਚਾਰ ਉਦੋਂ ਆਇਆ ਸੀ ਜਦੋਂ ਉਸਨੇ 2007 ਵਿੱਚ ਪੜ੍ਹਨ ਲਈ ਇੱਕ ਕਿਤਾਬ ਖ਼ਰੀਦੀ । ਕਿਤਾਬ ਵਿੱਚ ਇੱਕ ਨਾ ਖੋਲ੍ਹਿਆ ਗਿਆ ਪੱਤਰ ਸੀ। ਇਹ ਚਿੱਠੀ ਇੱਕ ਮਾਂ ਵੱਲੋਂ ਆਪਣੇ ਪੁੱਤਰ ਨੂੰ ਸੀ। ਹਨੂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪਰਿਵਾਰ ਵਿਜੇਵਾੜਾ ਦਾ ਰਹਿਣ ਵਾਲਾ ਸੀ ਅਤੇ ਬੇਟਾ ਹੋਸਟਲ 'ਚ ਰਹਿ ਰਿਹਾ ਸੀ।


ਚਿੱਠੀ ਵਿੱਚ ਮਾਂ ਨੇ ਆਪਣੇ ਬੇਟੇ ਦਾ ਹਾਲ-ਚਾਲ ਪੁੱਛਿਆ ਸੀ ਅਤੇ ਪੁੱਛਿਆ ਸੀ ਕਿ ਉਹ ਕਦੋਂ ਘਰ ਵਾਪਸ ਆਵੇਗਾ। ਲੇਖਕ ਹਾਨੂ ਰਾਘਵਪੁਡੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੀਤੇ ਇਸ ਪੱਤਰ ਵਿੱਚ ਕੁਝ ਮਹੱਤਵਪੂਰਨ ਨਾ ਹੋਵੇ ਜੋ ਉਸਦੇ ਬੇਟੇ ਲਈ ਜ਼ਰੂਰੀ ਹੋ ਸਕਦਾ ਹੈ। ਇਸ ਘਟਨਾ ਨੇ ਲੇਖਕ ਦੇ ਮਨ ਨੂੰ ਛੂਹ ਲਿਆ ਅਤੇ ਫ਼ਿਰ ਫੌਜੀ ਪਿਛੋਕੜ ਨੂੰ ਕਹਾਣੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦਾ ਸੁਝਾਅ ਰਾਜਕੁਮਾਰ ਕੰਦਾਮੁੜੀ ਨੇ ਦਿੱਤਾ ਸੀ। 


ਹਰ ਪੜ੍ਹੋ: ਨੈਸ਼ਨਲ ਹਾਈਵੇਅ ’ਤੇ ਸ਼ਰੇਆਮ ਚੱਲ ਰਿਹਾ Sex Racket, 200 ਰੁਪਏ ’ਚ ਹੁੰਦੀ ਹੈ ਜਿਸਮਫਰੋਸ਼ੀ


ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਭਾਵੇਂ ਅਸਲੀ ਕਹਾਣੀ ਨਹੀਂ ਹੈ ਪਰ ਇਸ ਫ਼ਿਲਮ ਦੇ ਪਿੱਛੇ ਦਾ ਵਿਚਾਰ ਅਸਲ ਕਹਾਣੀ ਵਿੱਚੋਂ ਲਿਆ ਗਿਆ ਹੈ। 


ਹਰ ਪੜ੍ਹੋ: ਪੁਲਿਸ ਦੀ ਹਿਰਾਸਤ 'ਚ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ