ਚੰਡੀਗੜ੍ਹ- ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਸ਼ਹੀਦਾ ਸਾਹਿਬ ਰੋਜ਼ਾਨਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀਆਂ ਹਨ। ਰੋਜ਼ਾਨਾ ਲਗਭਗ 40,000 ਤੋਂ 50,000 ਸ਼ਰਧਾਲੂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਸੰਗਤ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਲਈ ਸੜਕ ਪਾਰ ਕਰਨੀ ਪੈਂਦੀ ਹੈ। ਇਸ ਨਾਲ ਨਾ ਸਿਰਫ ਅਸੁਵਿਧਾ ਹੁੰਦੀ ਹੈ ਸਗੋਂ ਛੋਟੇ-ਮੋਟੇ ਹਾਦਸੇ ਅਤੇ ਟ੍ਰੈਫਿਕ ਜਾਮ ਵੀ ਹੁੰਦੇ ਹਨ। ਇਸ ਲਈ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਸਕਾਈਵਾਕ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਜਿਸ ਨਾਲ  ਗੁਰਦੁਆਰਾ ਸ਼ਹੀਦਾ ਸਾਹਿਬ ਦੇ ਸਾਹਮਣੇ ਪੈਦਲ ਚੱਲਣ ਵਾਲਿਆਂ ਲਈ ਢੁਕਵੀਆਂ ਕ੍ਰਾਸਿੰਗਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਪਿਕਅੱਪ ਪੁਆਇੰਟ, ਸਹੂਲਤ ਵਜੋਂ ਮਲਟੀਪਲ ਫੁੱਟ ਓਵਰ ਬ੍ਰਿਜ (MFOBs), ਸਕਾਈਵਾਕ ਪਲਾਜ਼ਾ ਸ਼ਾਮਲ ਹਨ। ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ ਪਲਾਜ਼ਾ ਵਿੱਚ ਪੌੜੀਆਂ, ਐਸਕੇਲੇਟਰ, ਲਿਫਟਾਂ ਰਾਹੀਂ ਐਂਟਰੀ-ਐਗਜ਼ਿਟ ਪੁਆਇੰਟ ਬਣਾਏ ਗਏ ਹਨ।


COMMERCIAL BREAK
SCROLL TO CONTINUE READING

ਇਸ ਪ੍ਰਾਜੈਕਟ ਲਈ ਲੰਬੇ ਸਮੇਂ ਤੋਂ ਟੈਂਡਰਿੰਗ ਪ੍ਰਕਿਰਿਆ ਚੱਲ ਰਹੀ ਹੈ ਪਰ ਟੈਂਡਰ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਨਗਰ ਨਿਗਮ ਨੇ ਇਸ ਪ੍ਰਾਜੈਕਟ ਲਈ ਟੈਂਡਰ ਵੀ ਮੰਗੇ ਹਨ। ਇਸ ਵਾਰ ਟੈਂਡਰ ਪ੍ਰਕਿਰਿਆ ਵਿੱਚ 4 ਕੰਪਨੀਆਂ ਦੇ ਟੈਂਡਰ ਆਏ ਹਨ। ਇਨ੍ਹਾਂ ਚਾਰਾਂ ਕੰਪਨੀਆਂ ਦੀ ਟੈਕਨੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵਿੱਤੀ ਬੋਲੀ ਖੋਲ੍ਹੀ ਜਾਵੇਗੀ। ਜੇਕਰ ਅਧਿਕਾਰੀਆਂ ਵੱਲੋਂ ਦੋਵਾਂ ਕੰਮਾਂ ਵਿੱਚ ਤੇਜ਼ੀ ਦਿਖਾਈ ਜਾਵੇ ਤਾਂ ਸਤੰਬਰ ਮਹੀਨੇ ਵਿੱਚ ਬੋਲੀ ਮੁਕੰਮਲ ਹੋ ਸਕਦੀ ਹੈ। ਇਸ ਪ੍ਰਾਜੈਕਚ ਦੀ ਲਾਗਤ ਲਗਭਗ 63 ਕਰੋੜ ਦੀ ਹੈ।



ਸਕਾਈਵਾਕ ਵਿੱਚ ਸਹੂਲਤਾਂ


ਇਸ ਸਕਾਈਵਾਕ ਦੀ ਲੰਬਾਈ 460 ਮੀਟਰ ਰੱਖੀ ਜਾਵੇਗੀ। ਇਹ ਰਾਮਸਰ ਗੁਰਦੁਆਰਾ ਸਾਹਿਬ ਤੋਂ ਚਾਟੀਵਿੰਡ ਚੌਕ ਤੱਕ ਹੋਵੇਗਾ। ਸਕਾਈਵਾਕ ਦੀ ਚੌੜਾਈ 6 ਮੀਟਰ, ਸੜਕ ਤੋਂ 7 ਮੀਟਰ ਦੀ ਉਚਾਈ, ਪਲਾਜ਼ਾ ਵਿੱਚ 16 ਪੌੜੀਆਂ, 16 ਐਸਕੇਲੇਟਰ ਅਤੇ 7 ਲਿਫਟਾਂ ਹੋਣਗੀਆਂ। ਤਾਂ ਜੋ ਹਰ ਉਮਰ ਦੇ ਸ਼ਰਧਾਲੂ ਅਤੇ ਦਿਵਯਾਂਗ ਵੀ ਇਸ ਦਾ ਲਾਭ ਲੈ ਸਕਣ। ਸ਼ਹੀਦਾਂ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਇਸ ਪ੍ਰੋਜੈਕਟ ਤੋਂ ਰਾਹਤ ਮਿਲੇਗੀ।


WATCH LIVE TV