Agriculture News (ਗੁਰਪ੍ਰੀਤ ਸਿੰਘ ਅਮਲੋਹ) : ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਝੋਨਾ ਅਤੇ ਕਣਕ ਇਥੋਂ ਦੀਆਂ ਪ੍ਰਮੁੱਖ ਫਸਲਾਂ ਹਨ। ਮਾਹਿਰਾਂ ਮੁਤਾਬਕ ਕਣਕ ਪੁਰਾਤਨ ਸਮੇਂ ਤੋਂ ਬੀਜੀ ਜਾਂਦੀ ਹੈ। ਪੁਰਾਣੇ ਸਮੇਂ ਤੋਂ ਲੈ ਕੇ ਆਧੁਨਿਕ ਸਮੇਂ ਵਿੱਚ ਹੌਲੀ-ਹੌਲੀ ਇਸ ਦੀ ਕਿਸਮ ਵਿੱਚ ਕਈ ਸੁਧਾਰ ਹੋਏ ਹਨ।


COMMERCIAL BREAK
SCROLL TO CONTINUE READING

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰਿਡਰ ਵਿਭਾਗ ਦੇ ਡਾਕਟਰ ਜੀਐਸ ਮਾਵੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਸਨ 1901 ਤੂੰ ਕਣਕ ਦੀ ਫਸਲ ਦੀ ਖੋਜ ਵਿਗਿਆਨਿਕ ਢੰਗ ਨਾਲ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਣਕ, ਮੱਕੀ, ਬਾਜਰਾ ਅਤੇ ਛੋਲਿਆਂ ਦੀ ਖੇਤੀ ਕੀਤੀ ਜਾਂਦੀ ਸੀ।


ਪੀਏਯੂ ਦੇ ਡਾਕਟਰ ਨੇ ਦੱਸਿਆ ਕਿ 1962 ਤੋਂ 1966 ਵਿੱਚ ਹਰੀ ਕ੍ਰਾਂਤੀ ਦਾ ਕੰਮ ਸ਼ੁਰੂ ਹੋਇਆ ਜਦਕਿ ਵਿਗਿਆਨਿਕ ਐਨਈ ਵਾਰਲੋਕ ਨੇ ਮੈਕਸੀਕੋ ਕਣਕ ਦੀ ਖੋਜ ਕੀਤੀ ਤੇ ਉਸ ਤੋਂ ਬਾਅਦ ਪੰਜਾਬ ਦੇ ਡਾਕਟਰ ਡੀਐਸ ਅਟਵਾਲ ਨੇ ਕਣਕ ਦੇ ਬੀਜ ਕਲਿਆਣ ਸੋਨਾ ਤੇ ਪੀਬੀ 18, ਸੋਨਾਲੀਕਾ ਕਣਕ ਕਿਸਮਾਂ 1966 ਵਿੱਚ ਬੀਜੀਆਂ ਜਾਂਦੀਆਂ ਸੀ।


ਉਨ੍ਹਾਂ ਨੇ ਦੱਸਿਆ ਕਿ ਉਸ ਤੋਂ ਬਾਅਦ 1968 ਵਿੱਚ ਡਾਕਟਰ ਖੇਮ ਸਿੰਘ ਗਿੱਲ ਵੱਲੋਂ ਡਬਲਐਲ 711 ਕਿਸਮ ਜੋ ਕਿ 1976 ਤੱਕ ਚੱਲੀ ਜਿਸਦੀ ਵੱਡੀ ਪ੍ਰਾਪਤੀ ਸੀ। ਇਸ ਤੋਂ ਬਾਅਦ ਡਾਕਟਰ ਜੀਐਸ ਨੰਦਾ ਵੱਲੋਂ ਪੀਬੀ ਡਬਲਯੂ 343 ਜੋ ਕਿ ਦੇਸ਼ ਭਰ ਵਿੱਚ ਬਹੁਤ ਬੀਜੀ ਗਈ ਸੀ।


ਡਾਕਟਰ ਜੀਐਸ ਬਾਬੀ ਨੇ ਦੱਸਿਆ ਕਿ 1961 ਤੋਂ 1965 ਤੱਕ ਹੈਕਟੇਅਰ ਏਰੀਏ ਵਿੱਚ 1940 ਲੱਖ ਟਨ ਦੀ ਪੈਦਾਵਾਰ ਹੋਈ ਪਰ ਏਕੜ ਕਣਕ ਦਾ ਝਾੜ ਪੰਜ ਕੁਇੰਟਲ ਸੀ। ਉਸ ਤੋਂ ਬਾਅਦ ਨਵੀਆਂ ਖੋਜਾਂ ਤੇ ਬੀਜ ਵਿੱਚ ਸੁਧਾਰ ਆਉਣ ਤੋਂ ਬਾਅਦ 1976 ਤੋਂ 1977 ਤੱਕ 26 ਲੱਖ ਵਾਰ ਹੋਈ ਉਸ ਸਮੇਂ ਕਣਕ ਦਾ ਝਾੜ 9.7 ਕੁਇੰਟਲ ਪ੍ਰਤੀ ਏਕੜ ਸੀ।


ਉਸ ਤੋਂ ਬਾਅਦ ਲਗਾਤਾਰ ਨਵੀਆਂ ਖੋਜਾਂ ਤਹਿਤ 2022 ਤੋਂ 202 ਵਿੱਚ ਕਣਕ ਦੀ ਫਸਲ ਪੰਜਾਬ ਭਰ ਵਿੱਚ 35 ਲੱਖ 08 ਏਰੀਏ ਵਿੱਚ ਕਣਕ ਲਗਾਈ ਗਈ ਸੀ ਜਿਸ ਦੀ ਪੈਦਾਵਾਰ 164.74 ਲੱਖ ਹੋਈ ਪਰ ਇੱਕ ਏਕੜ 18 ਕੁਇੰਟਲ ਦੇ ਹਿਸਾਬ ਨਾਲ ਝਾੜ ਨਿਕਲਿਆ।


ਡਾ. ਮਾਵੀ ਨੇ ਜਾਣਕਾਰੀ ਦਿੱਤੀ ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ ਦੀ ਮਸ਼ਵਰੇ ਅਨੁਸਾਰ ਖੇਤਾਂ ਵਿੱਚ ਯੂਰੀਆ ਪਾਇਆ ਜਾਵੇ ਤਾਂ ਉਸਦਾ ਕਾਫੀ ਫਾਇਦਾ ਹੁੰਦਾ ਹੈ ਤੇ ਪੈਦਾਵਾਰ ਜ਼ਿਆਦਾ ਹੁੰਦੀ ਹੈ। ਜੇ ਅਸੀਂ ਯੂਰੀਏ ਦੀ ਵਰਤੋਂ ਬਿਨਾਂ ਸਲਾਹ ਤੋਂ ਜ਼ਿਆਦਾ ਪਾਉਂਦੇ ਹਾਂ ਉਸ ਨਾਲ ਨੁਕਸਾਨ ਹੁੰਦਾ ਹੈ ਤੇ ਫਸਲ ਖੜ੍ਹੀ ਡਿੱਗ ਜਾਂਦੀ ਹੈ।



ਸਵਾਲ-ਪੰਜਾਬ ਚ ਕਣਕ ਦੀ ਪੈਦਾਵਾਰ ਕਦੋਂ ਤੇ ਕਿਹੜੇ ਸਾਲ ਤੋਂ ਹੋਣ ਲੱਗੀ?
ਜਵਾਬ-ਪੁਰਾਤਨ ਸਮੇਂ ਤੋਂ ਕਣਕ ਦੀ ਪੈਦਾਵਰ ਹੋ ਰਹੀ ਹੈ।



ਸਵਾਲ-ਕਣਕ ਤੋਂ ਪਹਿਲਾ ਕਿਹੜੀ-ਕਿਹੜੀ ਫਸਲ ਹੁੰਦੀ ਸੀ ?
ਜਵਾਬ-ਕਣਕ ਦੇ ਨਾਲ ਉਸ ਸਮੇਂ ਮੱਕੀ, ਬਾਜਰਾ, ਛੋਲੇ ਬੀਜੇ ਜਾਂਦੇ ਸਨ।


ਸਵਾਲ-ਪਹਿਲਾ ਕਣਕ ਦਾ ਕਿਹੜਾ ਬੀਜ ਹੁੰਦਾ ਸੀ ?
ਜਵਾਬ-ਵਿਗਿਆਨੀ ਐਨਈ ਵਾਰਲੋਕ ਮੈਕਸੀਕੋ ਨੇ ਕਣਕ ਉਤੇ ਖੋਜ ਕੀਤੀ ਸੀ। ਪੰਜਾਬ ਦੇ ਡਾਕਟਰ ਐਸ ਅਟਵਾਲ, ਕਲਿਆਣ ਸੋਨਾ ਅਤੇ ਪੀਬੀ18 ਸੋਨਾਲੀਕਾ 1966 ਕਿਸਮਾਂ, 1968, ਡਾਕਰ ਖੇਮ ਸਿੰਘ ਗਿੱਲ ਡਬਲਯੂ ਐਲ 711 1976 ਵਿੱਚ ਵੱਡੀ ਪ੍ਰਾਪਤੀ ਸੀ।


ਇਹ ਵੀ ਪੜ੍ਹੋ : Ambedkar Jayanti 2024: ਕਦੋਂ ਅਤੇ ਕਿਉਂ ਮਨਾਈ ਜਾਂਦੀ ਹੈ ਡਾ. ਅੰਬੇਡਕਰ ਜਯੰਤੀ? CM ਭਗਵੰਤ ਮਾਨ ਨੇ ਕੀਤਾ ਟਵੀਟ