ਹੈਰਾਨੀਜਨਕ! ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ `ਚ ਮਿਲਿਆ ਸੱਪ, ਵੇਖੋ ਵੀਡੀਓ
Snake incident News: ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ ਇੱਕ ਸੱਪ ਮਿਲਿਆਜਿਸ ਦਾ ਵੀਡੀਓ ਅਤੇ ਫੋਟੋ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨਿਊਜ਼ ਨੂੰ ਵੇਖ ਲੋਕ ਹੈਰਾਨ ਹੋ ਰਹੇ ਹਨ। ਜਹਾਜ਼ ਨੇ ਤੈਅ ਸਮੇਂ ਅਨੁਸਾਰ ਉਡਾਣ ਭਰੀ ਪਰ ਰਸਤੇ ਵਿਚ ਸੱਪ ਮਿਲਣ ਦੀ ਸੂਚਨਾ ਨੇ ਭੱਗਦੜ ਮਚਾ ਦਿੱਤੀ।
Snake found in Air India Express plane News: ਇਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਜਿਸਨੇ ਹਰ ਕਿਸੇ ਹੋਸ਼ ਉੱਡਾ ਦਿੱਤੇ ਹਨ ਦਰਅਸਲ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ ਸੱਪ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਿਊਜ਼ ਨੇ ਹਰ ਕਿਸੇ ਦੇ ਚਿਹਰੇ ਦੇ ਰੰਗ ਉੱਡਾ ਦਿੱਤੇ ਹਨ। ਦੱਸ ਦੇਈਏ ਕਿ ਇਹ ਬੋਇੰਗ ਬੀ-737 ਫਲਾਈਟ ਨੇ ਕਾਲੀਕਟ ਤੋਂ ਦੁਬਈ ਲਈ ਉਡਾਣ ਭਰੀ ਅਤੇ ਇਹ ਫਲਾਈਟ ਬਿਲਕੁਲ ਸਮੇਂ 'ਤੇ ਏਅਰਪੋਰਟ ਤੋਂ ਰਾਵਾਬਾਂ ਹੋਈ ਪਰ ਇਸ ਤੋਂ ਬਾਅਦ ਰਸਤੇ ਵਿਚ ਸੂਚਨਾ ਮਿਲੀ ਕਿ ਫਲਾਈਟ ਵਿਚ ਸੱਪ ਹੈ। ਹਵਾਈ ਜਹਾਜ਼ ਦੇ ਦੁਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਇਸ ਗੱਲ ਦੀ ਸੂਚਨਾ ਸਟਾਫ ਨੂੰ ਦਿੱਤੀ ਗਈ।
ਇਸ ਤੋਂ ਬਾਅਦ ਸਿਵਲ ਏਵੀਏਸ਼ਨ ਦੇ ਇਕ ਸੀਨੀਅਰ ਡਾਇਰੈਕਟੋਰੇਟ ਜਨਰਲ (DGCA)ਦੇ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ (Snake found in Air India Express plane) ਇੱਕ ਸੱਪ ਮਿਲਿਆ ਹੈ ਪਰ ਯਾਤਰੀ ਇਕਦਮ ਸੁਰੱਖਿਅਤ ਹਨ। ਉਨ੍ਹਾਂ ਸਭ ਨੂੰ ਬਾਹਰ ਕੱਢ ਲਿਆ ਗਿਆ ਅਤੇ ਫਲਾਈਟ ਦੀ ਚੈਂਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਟੀਚਰ ਨੂੰ ਹੋਇਆ 22 ਸਾਲਾਂ ਵਿਦਿਆਰਥਣ ਨਾਲ ਪਿਆਰ; ਵਿਆਹ ਦੌਰਾਨ ਗਵਾਹ ਬਣੇ ਹੋਰ ਸਟੂਡੈਂਟ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਦੁਬਈ ਏਅਰਪੋਰਟ 'ਤੇ ਲੈਂਡ (Snake found in Air India Express plane) ਕਰ ਰਿਹਾ ਸੀ। ਇਹ ਦੇਖ ਕੇ ਲੋਕ ਡਰ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਕਾਰਗੋ ਹੋਲਡ ਤੋਂ ਸੱਪ ਨਿਕਲਿਆ ਹੈ। ਡੀਜੀਸੀਏ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੱਪ ਦੇ ਨਿਕਲਣ ਦੀ ਸੂਚਨਾ ਮਿਲਦੇ ਹੀ ਲੋਕ ਹੇਠਾਂ ਉਤਾਰੇ ਗਏ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਫਲਾਈਟ ਦੇ ਲੈਂਡਿੰਗ ਦੌਰਾਨ ਸਾਹਮਣੇ ਆਈ ਹੈ। ਇਸ ਬਾਰੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ 'ਚ ਏਅਰ ਇੰਡੀਆ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਨਾ ਹੀ ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਮਿਲੀ ਹੈ। ਇਹ ਸਾਰਾ ਮਾਮਲਾ ਅਣਗਹਿਲੀ ਵਜੋਂ ਦੇਖਿਆ ਜਾ ਰਿਹਾ ਹੈ।