Snow Storm in America news: ਇੰਨ੍ਹੀ ਦਿਨੀ ਅਮਰੀਕਾ ‘ਚ ਬਰਫ਼ੀਲੇ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਕਰਕੇ ਹੁਣ ਤੱਕ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਪੱਛਮੀ ਨਿਊਯਾਰਕ ਦੇ ਬੁਫਾਲੋ (Buffalo) ‘ਚ ਬਰਫ਼ੀਲੇ ਤੂਫ਼ਾਨ ਨੇ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਇਸ ਕਰਕੇ ਉੱਚ ਪ੍ਰਭਾਵ ਵਾਲੇ ਖੇਤਰਾਂ ਤੱਕ ਐਮਰਜੈਂਸੀ ਸੇਵਾਵਾਂ ਪਹੁੰਚਾਉਣਾ ਔਖਾ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਬੁਫਾਲੋ ਦੀ ਮੂਲ ਨਿਵਾਸੀ ਹੈ ਅਤੇ ਉਨ੍ਹਾਂ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਉੱਥੇ ਦੇ ਹਾਲਤ ਇਵੇਂ ਹਨ ਜਿਵੇਂ ਕੋਈ ਯੁੱਧ ਖੇਤਰ ਵਿੱਚ ਜਾ ਰਿਹਾ ਹੋਵੇ। ਇਸ ਕਰਕੇ "ਉੱਥੇ ਰਹਿ ਰਹੇ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।”


ਜਿੱਥੇ ਕ੍ਰਿਸਮਸ ਦਾ ਦਿਨ ਅਮਰੀਕਾ 'ਚ ਰਹਿ ਰਹੇ ਲੋਕਾਂ ਲਈ ਬਹੁਤ ਖ਼ਾਸ ਹੁੰਦਾ ਹੈ ਪਰ ਇਸ ਸਾਲ ਕ੍ਰਿਸਮਸ ਦਾ ਦਿਨ ਇੱਥੇ ਰਹਿ ਰਹੇ ਲੋਕਾਂ ਨੇ ਬਗੈਰ ਬਿਜਲੀ ਅਤੇ ਖ਼ਤਰੇ ‘ਚ ਬਿਤਾਇਆ। ਇਸ ਦੌਰਾਨ ਬਰਫ਼ੀਲੇ ਤੂਫਾਨ ਕਰਕੇ ਨਿਊਯਾਰਕ ਦੇ ਬੁਫਾਲੋ ‘ਚ ਵਧੇਰੀ ਤਬਾਹੀ ਮਚਾਈ ਹੈ ਅਤੇ ਇਸ ਦੇ ਨਾਲ ਹੀ ਬਰਫ਼ੀਲੀਆਂ ਹਵਾਵਾਂ ਵੀ ਚੱਲ ਰਹੀਆਂ ਹਨ।


ਦੱਸਣਯੋਗ ਹੈ ਕਿ ਬੁਫਾਲੋ 'ਚ ਇੰਟਰਨੈਸ਼ਨਲ ਉਡਾਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਅਤੇ ਇੱਥੇ ਦੇ ਹਾਲਾਤ ਕਾਫ਼ੀ ਖ਼ਰਾਬ ਦੱਸੇ ਜਾ ਰਹੇ ਹਨ। ਅਮਰੀਕਾ ਦੇ ਅਧਿਕਾਰੀਆਂ ਵੱਲੋਂ ਮੌਤਾਂ ਦਾ ਕਾਰਨ ਦੱਸਦਿਆਂ ਕਿਹਾ ਗਿਆ ਕਿ ਇਨ੍ਹਾਂ ਲੋਕਾਂ ਦੀ ਮੌਤ ਤੂਫ਼ਾਨ ਦੀ ਲਪੇਟ ‘ਚ ਆਉਣਾ ਕਰਕੇ, ਜਾਂ ਕਾਰ ਹਾਦਸੇ, ਦਰਖ਼ਤ ਡਿੱਗਣ ਅਤੇ ਤੂਫ਼ਾਨ ਦੇ ਹੋਰ ਅਸਰ ਕਰਕੇ ਹੋਈ ਹੈ।  


ਹੋਰ ਪੜ੍ਹੋ: ਦੁਬਾਈ ਤੋਂ ਵਾਪਸ ਆਇਆ ਪਟਿਆਲਾ ਦਾ 45 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ


ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਵੱਲੋਂ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਬੁਫਾਲੋ ਨਿਆਗਾਰਾ ਇੰਟਰਨੈਸ਼ਨਲ ਹਵਾਈ ਅੱਡਾ ਬੰਦ ਰਹੇਗਾ। ਇਸ ਦੇ ਨਾਲ ਹੀ ਬੁਫਾਲੋ ‘ਚ ਹਰ ਐਮਰਜੈਂਸੀ ਵਾਹਨ ਤੂਫ਼ਾਨ ‘ਚ ਫਸਿਆ ਹੋਇਆ ਹੈ।


ਸ਼ਨੀਵਾਰ ਨੂੰ ਬੁਫਾਲੋ ‘ਚ ਕੈਨੇਡੀਅਨ ਸਰਹੱਦ ਦੇ ਪਾਰ ਇੱਕ ਜੋੜੇ ਨੇ ਏਐਫਪੀ ਨੂੰ ਕਿਹਾ ਕਿ ਇੱਥੇ ਸੜਕਾਂ ਅਯੋਗ ਹੋਣ ਕਰਕੇ ਉਹ ਕ੍ਰਿਸਮਸ ਲਈ ਆਪਣੇ ਪਰਿਵਾਰ ਨੂੰ ਮਿਲਣ ਲਈ 10 ਮਿੰਟ ਦੀ ਡਰਾਈਵ ਨਹੀਂ ਕਰ ਸਕੇ।


ਹੋਰ ਪੜ੍ਹੋ: ਤੁਨੀਸ਼ਾ ਸ਼ਰਮਾ ਨੇ ਗਰਭਵਤੀ ਹੋਣ ਕਾਰਨ ਕੀਤੀ ਆਤਮ-ਹੱਤਿਆ? ਪੋਸਟਮਾਰਟਮ ਰਿਪੋਰਟ ’ਚ ਸੱਚ ਆਇਆ ਸਾਹਮਣੇ!


(For more news related to Snow Storm in America, stay tuned to Zee PHH)