Sona On Shehnaaz Gill: ਸੋਨਾ ਮੋਹਪਾਤਰਾ ਨੇ ਫਿਰ ਚੁੱਕੇ ਸ਼ਹਿਨਾਜ਼ ਗਿੱਲ ਦੀ ਕਲਾ `ਤੇ ਸਵਾਲ; ਕਹੀ ਇਹ ਵੱਡੀ ਗੱਲ!
Sona On Shehnaaz Gill: ਗਾਇਕਾ ਸੋਨਾ ਮੋਹਪਾਤਰਾ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ `ਤੇ ਨਿਸ਼ਾਨਾ ਸਾਧਿਆ ਹੈ। ਸੋਨਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਸ਼ਹਿਨਾਜ਼ ਦੀ ਕਲਾ `ਤੇ ਸਵਾਲ ਚੁੱਕੇ ਹਨ।
Sona On Shehnaaz Gill: ਮਸ਼ਹੂਰ ਬਾਲੀਵੁੱਡ ਸਿੰਗਰ ਸੋਨਾ ਮਹਾਪਾਤਰਾ ਆਪਣੇ ਗੀਤਾਂ ਨਾਲ ਘੱਟ ਅਤੇ ਆਪਣੇ ਬਿਆਨਾਂ,ਵਿਵਾਦਾਂ ਕਰਕੇ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਹੁਣ ਸੋਨਾ ਮਹਾਪਾਤਰਾ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਜਿਵੇਂ ਸਲਮਾਨ ਖਾਨ (Sona Mohapatra On Shehnaaz Gill)ਤੋਂ ਲੈ ਕੇ ਸਾਜਿਦ ਖਾਨ ਤੱਕ ਨੂੰ ਆਪਣੇ ਸਖਤੀ ਭਰੇ ਅੰਦਾਜ਼ ਦੇ ਨਾਲ ਜਵਾਬ ਦੇ ਚੁੱਕੀ ਹੈ।
ਹੁਣ ਗਾਇਕਾ ਸੋਨਾ ਮੋਹਪਾਤਰਾ ਨੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ 'ਤੇ ਨਿਸ਼ਾਨਾ ਸਾਧਿਆ ਹੈ,ਸੋਨਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਵਾਲੀ ਸ਼ਹਿਨਾਜ਼ ਦੀ ਕਲਾ 'ਤੇ ਸਵਾਲ ਚੁੱਕੇ ਹਨ। ਸੋਨਾ (Sona Mohapatra On Shehnaaz Gill)ਨੇ ਕਾਫੀ ਤਿੱਖੇ ਲਹਿਜ਼ੇ ਵਿੱਚ ਸ਼ਹਿਨਾਜ਼ 'ਤੇ ਸਵਾਲ ਚੁੱਕੇ ਹਨ।
ਦਰਅਸਲ, ਸ਼ਹਿਨਾਜ਼ ਨਾਲ ਸੋਨਾ ਦੀ ਬਹਿਸ ਉਸ ਸਮੇਂ ਤੋਂ ਸ਼ੁਰੂ ਹੋਈ ਜਦੋਂ ਸ਼ਹਿਨਾਜ਼ (Sona Mohapatra On Shehnaaz Gill) ਨੇ ਮੀਟੂ ਦੇ ਦੋਸ਼ੀ ਸਾਜਿਦ ਖਾਨ ਦਾ ਸਮਰਥਨ ਕੀਤਾ ਸੀ। ਉਦੋਂ ਤੋਂ ਹੀ ਸੋਨਾ ਕਿਸੇ ਨਾ ਕਿਸੇ ਕਾਰਨ ਸ਼ਹਿਨਾਜ਼ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: ਮੁੜ ਸੁਰਖੀਆਂ 'ਚ ਜਾਵੇਦ ਅਖਤਰ, ਕਿਹਾ "ਦਰਬਾਰ ਸਾਹਿਬ ਦਾ ਕੜਾ, ਮਰਦੇ ਦਮ ਤੱਕ ਮੇਰੇ ਨਾਲ ਰਹੇਗਾ"
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਸੋਨਾ ਨੇ ਸ਼ਹਿਨਾਜ਼ 'ਤੇ ਨਿਸ਼ਾਨਾ ਸਾਧਿਆ ਸੀ, ਜਿਸ ਨੂੰ ਲੈ ਕੇ ਗਾਇਕਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਸੋਨਾ ਨੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਗਿੱਲ ਦੇ ਟੈਲੇਂਟ 'ਤੇ ਸਵਾਲ (Sona Mohapatra On Shehnaaz Gill)ਖੜ੍ਹੇ ਕੀਤੇ ਹਨ। ਸੋਨਾ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਸ਼ਹਿਨਾਜ਼ ਦੀ ਤੁਲਨਾ ਜੈਕਲੀਨ ਫਰਨਾਂਡੀਜ਼ ਨਾਲ ਕਰਦੀ ਨਜ਼ਰ ਆ ਰਹੀ ਹੈ।
ਸੋਨਾ ਮੋਹਪਾਤਰਾ ਨੇ ਆਪਣੇ ਟਵੀਟ 'ਚ ਲਿਖਿਆ, ''ਜੈਕਲੀਨ ਵਰਗੀ ਇਕ ਹੋਰ ਸਟਾਰਲੇਟ ਬਣਨ ਲਈ ਖੜ੍ਹੇ ਹੋਣ ਵੀ ਵਾਲੀ ਹੈ,ਮੈਨੂੰ ਨਹੀਂ ਪਤਾ ਕਿ ਸ਼ਹਿਨਾਜ਼ ਦੀ ਖਾਸ ਕਲਾ ਕੀ ਹੈ। ਉਸ ਨੂੰ ਹੁਣੇ-ਹੁਣੇ ਇੱਕ ਲੋਅ-ਬ੍ਰਾਉ ਰਿਐਲਿਟੀ ਟੀਵੀ ਸ਼ੋਅ ਤੋਂ ਪ੍ਰਸਿੱਧੀ (Sona Mohapatra On Shehnaaz Gill)ਮਿਲੀ ਹੈ। ਮੈਂ ਉਨ੍ਹਾਂ ਔਰਤਾਂ ਦੇ ਤਰੀਕਿਆਂ ਨੂੰ ਜਾਣਦੀ ਹਾਂ ਜੋ ਰੋਲ ਜਾਂ ਪੈਸਾ ਕਮਾਉਣ ਲਈ ਸ਼ਾਰਟਕਟ ਲੈਂਦੀਆਂ ਹਨ।"