Amritsar News: ਸਪੈਨਿਸ਼ ਜੋੜੇ ਦੀ ਹਿਮਾਚਲ ਵਿੱਚ ਕੁੱਟਮਾਰ, ਮੰਤਰੀ ਕੁਲਦੀਪ ਧਾਲੀਵਾਲ ਨੇ CM ਹਿਮਾਚਲ ਤੋਂ ਕੀਤੀ ਕਾਰਵਾਈ ਦੀ ਮੰਗ
Amritsar News: ਹਿਮਾਚਲ ਵਿੱਚ ਇੱਕ ਪੰਜਾਬੀ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁਟੱਮਾਰ ਦੌਰਾਨ ਸਪੈਨਿਸ਼ ਔਰਤ ਅਤੇ ਉਸਦੇ ਪਤੀ ਦੇ ਨਾਲ ਨਾਲ ਦਿਓਰ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੋਵਾਂ ਨੂੰ ਦੋ ਦਿਨ ਬਾਅਦ ਹੋਸ਼ ਆਈ ।
Amritsar News(Bharat Sharma): ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਮੈਦਾਨੀ ਇਲਾਕਿਆਂ ਤੋਂ ਪਹਾੜਾਂ ਵਿੱਚ ਘੁੰਮਣ ਲਈ ਜਾ ਰਹੇ ਹਨ। ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਹਿਮਾਚਲ ਪ੍ਰਦੇਸ਼ ਘੁੰਮਣ ਗਏ ਲੋਕਾਂ ਨਾਲ ਕੁੱਟਮਾਰ ਦੀਆਂ ਜਰੂਰ ਦੇਖੀਆਂ ਹੋਣਗੀਆਂ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਐਨਆਰਆਈ ਜੋੜੇ ਨੂੰ ਪਹਾੜਾਂ ਵਿੱਚ ਘੁੰਮਣਾ ਗਿਆ। ਜਿੱਥੇ ਸਪੈਨਿਸ਼ ਜੋੜੇ ਦੀ ਹਿਮਾਚਲ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ। ਸਪੇਨ ਦੀ ਗੋਰੀ, ਉਸ ਦੇ ਪੰਜਾਬੀ ਘਰ ਵਾਲੇ ਅਤੇ ਦਿਓਰ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਗਈ। ਇਸ ਦੌਰਾਨ ਜ਼ਖਮੀਆਂ ਦੀ ਹਾਲਤ ਐਨੀ ਗੰਭੀਰ ਹੋ ਗਈ ਕਿ ਦੋ ਦਿਨ ਤੱਕ ਕੋਮਾ ਵਿੱਚ ਰਹੇ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋੜੇ ਨੇ ਦਸਿਆ ਕਿ ਡਲਹੌਜ਼ੀ 'ਚ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਬਹਿਸ ਹੋ ਗਈ। ਜਿਸ ਦੇ ਚਲਦੇ ਪਾਰਕਿੰਗ ਦੇ ਠੇਕੇਦਾਰ ਨੇ ਮੌਕੇ 'ਤੇ ਸੌ ਤੋਂ ਵੱਧ ਬੰਦਾ ਇਕੱਠਾ ਕਰ ਕੇ ਉਸ ਐਨਆਰਆਈ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਚਲਦੇ ਐਨਆਰਆਈ ਪਰਿਵਾਰ ਦੇ ਮੁਖੀ ਖੁਦ 'ਤੇ ਉਸਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਕਈ ਦਿਨ ਐਨਆਰਆਈ ਪਰਿਵਾਰ ਦਾ ਮੁਖੀ ਕੌਮਾ ਦੇ ਵਿੱਚ ਰਿਹਾ।
ਤਿੰਨ ਦਿਨ ਬਾਅਦ ਉਸ ਨੂੰ ਹੋਸ਼ ਆਇਆ ਅਤੇ ਉਸਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ ਤੇ ਇਸ ਮੌਕੇ ਐਨਆਰਆਈ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਤੇ ਉਸਦਾ ਪਤੀ ਉਸਦਾ ਦੇਵਰ ਹਿਮਾਚਲ ਘੁੰਮਣ ਦੇ ਲਈ ਗਏ ਸਨ ਜਿਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇਥੇ ਕੋਈ ਸੁਰੱਖਿਆ ਨਹੀਂ ਹੈ। ਸਾਡੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਕਿਸੇ ਨੇ ਬਚਾਇਆ ਤੱਕ ਨਹੀਂ। ਇਹਨਾਂ ਹੀ ਨਹੀਂ ਉਹਨਾਂ ਵੱਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਜੋ ਕਿ ਹਿਮਾਚਲ ਦੀ ਪੁਲਿਸ ਨੇ ਉਸ ਦੇ ਮੋਬਾਇਲ ਵਿੱਚੋਂ ਡਿਲੀਟ ਕਰ ਦਿੱਤੀ। ਉੱਕਤ ਔਰਤ ਨੇ ਕਿਹਾ ਕਿ ਪੁਲਿਸ ਦੇ ਦਖਲ ਦੇਣ ਕਾਰਨ ਉਹਨਾਂ ਦਾ ਬਚਾਅ ਹੋਇਆ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ।
ਇਸ ਮੌਕੇ ਪੀੜਿਤ ਐਨਆਰਆਈ ਕਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਵੱਧ ਸਪੇਨ ਦੇ ਵਿੱਚ ਰਹਿ ਰਹੇ ਸਨ ਤੇ ਹੁਣ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਰੋਜ਼ਗਾਰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ। ਜਿਸਦੇ ਚਲਦੇ ਉਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਲਈ ਆਪਣੇ ਪਰਿਵਾਰ ਦੇ ਨਾਲ ਸਭ ਕੁਝ ਛੱਡ ਕੇ ਪੰਜਾਬ ਵਿੱਚ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆ ਗਏ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਹਾਲਾਤ ਅਜੇ ਵੀ ਮਾੜੇ ਹਨ ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਸੀਂ ਸਿਰਫ ਹਿਮਾਚਲ ਘੁੰਮਣ ਦੇ ਲਈ ਗਏ ਸੀ ਤੇ ਹਿਮਾਚਲ ਦੇ ਲੋਕਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮਾਮਲੇ ਵਿੱਚ ਬੋਲਦੇ ਹੋਏ ਕਿਹਾ ਕਿ ਇਸ ਮਾਮਲੇ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਲਿਖਾਂਗੇ ਚਿੱਠੀ ਜਿਨ੍ਹਾਂ ਹਿਮਾਚਲ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਨਾਂ 'ਤੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।