Athlete Veerpal Kaur News (ਖੇਮਚੰਦ): ਕੋਟਕਪੂਰਾ ਦੇ ਪਿੰਡ ਅਜੀਤ ਗਿੱਲ ਦੀ ਸਟੇਟ ਪੱਧਰੀ ਗੋਲਡ ਮੈਡਲ ਜੇਤੂ 25 ਸਾਲਾ ਵੀਰਪਾਲ ਕੌਰ ਅਥਲੀਟ ਖਿਡਾਰਨ ਦੀ ਦਰਦ ਭਰੀ ਜ਼ਿੰਦਗੀ ਨੂੰ ਲੈ ਕੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਸੀ। ਗੋਲਡ ਮੈਡਲ ਜੇਤੂ ਵੀਰਪਾਲ ਕੌਰ ਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹ ਝੋਨਾ ਲਗਾਉਣ ਲਈ ਮਜਬੂਰ ਹੈ। ਆਪਣੀ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਲਈ ਉਹ ਦਿਹਾੜੀਆਂ ਕਰਨ ਬੇਵੱਸ ਹੈ। ਉਸ ਦੇ ਮਾਤਾ-ਪਿਤਾ ਨੇ ਮਦਦ ਦੀ ਗੁਹਾਰ ਲਗਾਈ ਸੀ।


COMMERCIAL BREAK
SCROLL TO CONTINUE READING

ਜ਼ੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋ ਰਿਹਾ ਹੈ। ਵੀਰਪਾਲ ਕੌਰ ਨੂੰ ਦੇਸ਼-ਵਿਦੇਸ਼ ਤੋਂ ਮਦਦ ਮਿਲਣ ਲੱਗੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ਉਤੇ ਪੁੱਜੇ ਅਤੇ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਕੋਟਕਪੂਰਾ ਦੇ ਪਿੰਡ ਅਜੀਤ ਗਿੱਲ ਦੀ ਵਸਨੀਕ 25 ਸਾਲਾ ਵੀਰਪਾਲ ਕੌਰ, ਜੋ ਕਿ ਰਾਜ ਦੀ ਗੋਲਡ ਮੈਡਲ ਅਥਲੀਟ ਹੈ ਜੋ ਕਿ ਕੱਲ੍ਹ ਤੱਕ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ, ਉਹ ਅੱਜ ਤੱਕ ਗੁੰਮਨਾਮ ਨਹੀਂ ਹੈ।


ਉਹ ਝੋਨਾ ਲਗਾ ਕੇ ਇੱਕ-ਇੱਕ ਪੈਸਾ ਜੋੜ ਰਹੀ ਸੀ ਪਰ ਜਦੋਂ ਜ਼ੀ ਮੀਡੀਆ ਨੇ ਇਹ ਖਬਰ ਦਿਖਾਈ ਤਾਂ ਵੀਰਪਾਲ ਕੌਰ ਦੀ ਜ਼ਿੰਦਗੀ ਬਦਲ ਗਈ, ਦੇਸ਼-ਵਿਦੇਸ਼ ਤੋਂ ਮਦਦ ਆਉਣ ਲੱਗੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਉਹ ਵੀਰਪਾਲ ਦੇ ਘਰ ਆਏ ਹਨ ਅਤੇ ਮੀਡੀਆ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਵੀਰਪਾਲ ਦੀ ਖ਼ਬਰ ਨੂੰ ਚੈਨਲ 'ਤੇ ਪਹੁੰਚਾਇਆ ਹੈ ਤੇ ਉਨ੍ਹਾਂ ਨੂੰ ਇਸ ਖਿਡਾਰਨ ਬਾਰੇ ਪਤਾ ਲੱਗਾ। ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਲਹਾਲ ਉਹ 1 ਲੱਖ ਰੁਪਏ ਦੀ ਸਹਾਇਤਾ ਦੇ ਰਹੇ ਹਨ ਅਤੇ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਜਾਵੇਗੀ ਤਾਂ ਉਹ ਉਸ ਨੂੰ ਖੇਡ ਕੋਟੇ ਤਹਿਤ ਨੌਕਰੀ ਵੀ ਦੇਣਗੇ।


ਵੀਰਪਾਲ ਨੇ ਮੀਡੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਸ ਦੀ ਬਦੌਲਤ ਅੱਜ ਦੇਸ਼-ਵਿਦੇਸ਼ ਵਿੱਚ ਉਸ ਬਾਰੇ ਪਤਾ ਲੱਗਾ ਹੈ ਅਤੇ ਉਸ ਨੂੰ ਮਦਦ ਕਰਨ ਦੇ ਚਾਹਵਾਨਾਂ ਦੇ ਫੋਨ ਆ ਰਹੇ ਹਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਵੀ ਖਬਰ ਦੇਖ ਕੇ ਉਨ੍ਹਾਂ ਦੇ ਘਰ ਆਏ ਹਨ।


ਯੂਨਾਈਟਿਡ ਸਿੱਖ ਫੈਡਰੇਸ਼ਨ ਦੇ ਲੋਕਾਂ ਨੇ ਵੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਤੇ ਬੇਟੀ ਦੀ ਮਦਦ ਕੀਤੀ ਹੈ। ਵੀਰਪਾਲ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਵੀਰਪਾਲ ਕੌਰ ਦੀ ਪ੍ਰਾਪਤੀ ਅਤੇ ਉਸ ਦੀ ਹਾਲਤ ਸਬੰਧੀ ਮੀਡੀਆ ਨੇ ਉਜਾਗਰ ਕੀਤਾ ਸੀ ਅਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਦੀ ਬੇਟੀ ਨੂੰ ਇਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਪਰਿਵਾਰ ਨੇ ਨੌਕਰੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਜੋ ਕਿਹਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦਿੱਤੀ ਜਾਵੇਗੀ।