Anandpur Sahib News: ਕਮਜ਼ੋਰ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਾਂਪਸਰਸ਼ਿਪ ਸਕੀਮ
Anandpur Sahib News: ਵਿਰਾਸਤ ਏ ਖਾਲਸਾ ਵਿੱਚ ਕੇਂਦਰ ਸਰਕਾਰ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਬੈਨੇਫਿਟਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ।
Anandpur Sahib News (ਬਿਮਲ ਸ਼ਰਮਾ) : ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ ਵਿੱਚ ਕੇਂਦਰ ਸਰਕਾਰ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਬੈਨੇਫਿਟਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ਼ਿਰਕਤ ਕੀਤੀ।
ਇਸ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਯੋਗ ਲੋੜਵੰਦ ਬੱਚਿਆਂ ਨੂੰ ਸਕੀਮ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਲਾਭਪਾਤਰੀਆਂ ਦੇ ਖਾਤੇ ਵਿਚ ਸਿੱਧੀ ਰਾਸ਼ੀ ਭੇਜੀ ਜਾ ਰਹੀ ਹੈ। ਇਸ ਸਕੀਮ ਤਹਿਤ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ, 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ 18 ਹਜ਼ਾਰ ਸਕੂਲਾਂ ਵਿਚ ਵਾਈ ਫਾਈ ਸਹੂਲਤ, 8 ਹਜ਼ਾਰ ਸਕੂਲਾਂ ਦੀ ਚਾਰਦੀਵਾਰੀ, 500 ਸਕੂਲਾਂ ਵਿਚ ਸੁਰੱਖਿਆਂ ਮੁਲਾਜ਼ਮ, 135 ਸਕੂਲਾਂ ਵਿਚ ਟ੍ਰਾਸਪੋਰਟ ਸਹੂਲਤ ਮੁਹੱਇਆ ਕਰਵਾਈ ਗਈ ਹੈ।
ਸਕੂਲ ਆਫ ਹੈਪੀਨੈਸ ਤਹਿਤ ਲਖੇੜ ਦਾ ਪ੍ਰਾਇਮਰੀ ਸਕੂਲ ਦੇਸ਼ ਦਾ ਇੱਕ ਅਜਿਹਾ ਨਮੂਨੇ ਦਾ ਸਕੂਲ ਬਣੇਗਾ, ਜੋ ਸਾਰੇ ਪ੍ਰਾਇਮਰੀ ਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇਗਾ। ਇਸ ਸਕੂਲ ਦੇ ਅਧਿਆਪਕਾ ਨੂੰ ਸਿਖਲਾਈ ਲਈ ਫਿਨਲੈਂਡ ਵਿਚ ਭੇਜਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਪਾਂਸਰਸ਼ਿਪ ਸਕੀਮ ਇੱਕ ਸਹਾਇਤਾ ਹੈ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧ ਰੱਖਣ ਵਾਲੇ ਪਰਿਵਾਰਾਂ ਦੇ ਬੱਚਿਆ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਨੂੰ ਇੱਕ ਪਰਿਵਾਰ ਵਿੱਚ ਬਣੇ ਰਹਿਣ, ਉਸਦੀ ਸਿੱਖਿਆ ਜਾਰੀ ਰੱਖਣ ਦੇ ਯੋਗ ਬਣਾਇਆ ਜਾ ਸਕੇ।
ਇਸ ਸਕੀਮ ਤਹਿਤ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ, 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 18 ਹਜ਼ਾਰ ਸਕੂਲਾਂ ਵਿਚ ਵਾਈ ਫਾਈ ਸਹੂਲਤ, 8 ਹਜ਼ਾਰ ਸਕੂਲਾਂ ਦੀ ਚਾਰਦੀਵਾਰੀ, 500 ਸਕੂਲਾਂ ਵਿਚ ਸੁਰੱਖਿਆ ਕਰਮਚਾਰੀ ਅਤੇ 135 ਸਕੂਲਾਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਦਿੱਤੀ ਗਈ ਹੈ।
ਸਕੂਲਾਂ ਨੂੰ ਸਫ਼ਾਈ ਲਈ ਵਿਸ਼ੇਸ਼ ਫੰਡ ਦਿੱਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ, ਸਕੂਲ ਆਫ ਬ੍ਰਿਲੀਐਂਸ, ਸਕੂਲ ਆਫ ਹੈਪੀਨੈਸ , ਸੂਟਿੰਗ ਰੇਂਜ਼, ਸ਼ਾਨਦਾਰ ਸਵੀਮਿੰਗ ਪੂਲ, ਐਸਟ੍ਰੋਟਰਫ ਹਾਕੀ ਅਤੇ ਫੁੱਟਬਾਲ ਗਰਾਊਂਡ ਵਿਦਿਆਰਥੀਆਂ ਲਈ ਭਵਿੱਖ ਦੇ ਸੁਪਨੇ ਸੰਵਾਰਨ ਦਾ ਅਵਸਰ ਬਣ ਰਹੇ ਹਨ। ਲਖੇੜ ਦਾ ਪ੍ਰਾਇਮਰੀ ਸਕੂਲ ਦੇਸ਼ ਦਾ ਇੱਕ ਅਜਿਹਾ ਸਕੂਲ ਬਣੇਗਾ, ਜੋ ਸਾਰੇ ਪ੍ਰਾਇਮਰੀ ਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇਗਾ। ਸਕੂਲ ਆਫ ਹੈਪੀਨੈਂਸ ਵਿਚ ਬੱਚੇ ਖੁਸ਼ੀ ਖੁਸ਼ੀ ਆਉਣ ਤੇ ਭਵਿੱਖ ਦੇ ਸੁਪਨੇ ਪੂਰੇ ਕਰਨਗੇ।
ਲਖੇੜ ਵਿੱਚ ਬਣਨ ਵਾਲੇ ਇਸ ਸਕੂਲ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਵਿਚ ਭੇਜਿਆ ਜਾਵੇਗਾ ਅਤੇ ਸਕੂਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ 9 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਰਹੇ ਹਨ, ਇੱਥੇ ਦਵਾਈਆਂ, ਟੈਸਟ, ਇਲਾਜ ਮੁਫਤ ਹੋ ਰਹੇ ਹਨ। ਲਗਭਗ 125 ਮਰੀਜ਼ ਰੋਜ਼ਾਨਾ ਕਲੀਨਿਕ ਵਿਚ ਆ ਰਹੇ ਹਨ ਤੇ ਕੁੱਲ 9 ਕਲੀਨਿਕਾਂ ਵਿਚ ਰੋਜ਼ਾਨਾ 1000 ਤੋ ਵੱਧ ਮਰੀਜ਼ ਇਲਾਜ ਕਰਵਾ ਰਹੇ ਹਨ।