Trials Of Senior World Wrestling Championship: ਸਰਬੀਆ ਦੀ ਰਾਜਧਾਨੀ ਬੇਲਗ੍ਰੇਡ 'ਚ 16 ਤੋਂ 24 ਸਤੰਬਰ ਤੱਕ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਟਰਾਇਲਾਂ 'ਚ ਇਕ ਵਾਰ ਫਿਰ ਹਰਿਆਣਵੀ ਦਾ ਦਬਦਬਾ ਦੇਖਣ ਨੂੰ ਮਿਲਿਆ। ਪੰਜਾਬ ਦੇ ਪਟਿਆਲਾ ਸਥਿਤ ਸਾਈ ਸੈਂਟਰ ਵਿੱਚ ਹੋਏ ਟਰਾਇਲਾਂ ਵਿੱਚ ਚੁਣੇ ਗਏ 30 ਪਹਿਲਵਾਨਾਂ ਵਿੱਚੋਂ 18 ਹਰਿਆਣਵੀ ਨੇ ਝੰਡਾ ਲਹਿਰਾਇਆ। ਛੇ ਪਹਿਲਵਾਨਾਂ ਨੂੰ ਫ੍ਰੀਸਟਾਈਲ, ਸੱਤ ਮਹਿਲਾ ਵਰਗ ਵਿੱਚ ਅਤੇ ਪੰਜ ਗਰੀਕੋ ਰੋਮਨ ਵਿੱਚ ਬੁੱਕ ਕੀਤੇ ਗਏ ਹਨ।


COMMERCIAL BREAK
SCROLL TO CONTINUE READING

ਦਰਅਸਲ 24 ਸਤੰਬਰ ਤੋਂ ਸਰਬੀਆ ਦੇਸ਼ ਵਿੱਚ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋਵੇਗਾ। ਇਸ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ 2 ਦਿਨ ਦੇ ਟਰਾਇਲਾਂ ਪਟਿਆਲਾ ਦੇ NIS (ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ) ਵਿੱਚ ਹੋਏ। ਦੱਸ ਦਈਏ ਕਿ ਪੰਜਾਬ ਦੇ 2 ਪਹਿਲਵਾਨ ਚੁਣੇ ਗਏ ਹਨ। ਦੁੱਖ ਦੀ ਇਹ ਗੱਲ ਹੈ ਕਿ ਇਹ ਪਹਿਲਵਾਨ ਭਾਰਤ ਦੇ ਝੰਡੇ ਹੇਠ ਨਹੀਂ ਖੇਡ ਸਕਦੇ। ਇਸ ਦੀ ਵੱਡੀ ਵਜ੍ਹਾ ਹੈ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਨਹੀਂ ਹੋਈਆਂ ਜਿਸ ਕਾਰਨ ਕੁਸ਼ਤੀ ਸੰਘ ਨੂੰ ਬੈਨ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Himachal Pradesh Weather News: ਹਿਮਾਚਲ 'ਚ 2 ਗਰਭਵਤੀ ਔਰਤਾਂ ਨੂੰ ਕੀਤਾ ਗਿਆ ਏਅਰਲਿਫਟ, ਮੰਡੀ ਦੇ ਹਸਪਤਾਲ ਪਹੁੰਚਾਇਆ

ਇਸ ਮੌਕੇ ਟਰਾਇਲ ਦੇ ਕੇ ਆਏ ਖਿਡਾਰਿਆਂ ਨੇ ਕਿਹਾ ਕਿ ਖਿਡਾਰੀ ਇਸ ਮੁਕਾਬਲੇ ਵਿੱਚ ਭਾਗ ਤਾਂ ਲੈ ਸਕਦੇ ਹਨ ਪਰ ਦੇਸ਼ ਲਈ ਨਹੀਂ ਖੇਡਣਗੇ ਬਲਕਿ ਆਪਣੇ ਨਾਮ ਦੇ ਨਾਲ ਖੇਡਣਗੇ। ਇਸ ਮੌਕੇ ਕੋਚ ਨੇ ਦੁੱਖ ਜਤਾਇਆ ਕਿ  ਖਿਡਾਰੀ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਲਈ ਖੇਡੇ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਵੇਗਾ।


ਦੂਜੇ ਪਾਸੇ ਸੂਬੇ ਦੇ ਖਿਡਾਰੀਆਂ ਨੇ ਕੁਸ਼ਤੀ ਦੀ ਦੁਨੀਆ 'ਚ ਆਪਣੀ ਪਛਾਣ ਬਣਾਈ ਹੈ। ਹਰਿਆਣੇ ਦੇ ਪਹਿਲਵਾਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਆਪਣੀ ਤਾਕਤ ਬਣਾਈ ਹੈ। ਸੂਬੇ ਦੇ ਨੌਜਵਾਨ ਪਹਿਲਵਾਨ ਅੰਤਰਰਾਸ਼ਟਰੀ ਮੰਚ 'ਤੇ ਆਪਣਾ ਨਾਮ ਕਮਾ ਰਹੇ ਹਨ। ਪੰਜਾਬ ਦੇ ਪਟਿਆਲਾ ਵਿੱਚ 25-26 ਅਗਸਤ ਨੂੰ ਹੋਈ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਹਰਿਆਣਾ ਦੇ ਪਹਿਲਵਾਨਾਂ ਦਾ ਦਬਦਬਾ ਵੇਖਣ ਨੂੰ ਮਿਲਿਆ। ਬੇਲਗ੍ਰੇਡ 'ਚ ਹੋਣ ਵਾਲੇ ਇਸ ਮੁਕਾਬਲੇ 'ਚ 18 ਪਹਿਲਵਾਨਾਂ ਨੇ ਆਪਣੀ ਬਿਹਤਰ ਖੇਡ ਦਿਖਾ ਕੇ ਭਾਰਤੀ ਦਲ 'ਚ ਜਗ੍ਹਾ ਬਣਾਈ ਹੈ।