Sri Anandpur Sahib, Sutlej Water Level news: ਹਿਮਾਚਲ ਵਿੱਚ ਭਾਰੀ ਬਰਸਾਤ ਨੇ ਜਿੱਥੇ ਭਾਰੀ ਤਬਾਹੀ ਮਚਾਈ ਹੈ ਉੱਥੇ ਹੀ ਸਤਲੁਜ ਦਰਿਆ ਨੇ ਵੀ ਨਾਲ ਲੱਗਦੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। ਸਭ ਤੋਂ ਵੱਧ ਪ੍ਰਭਾਵਿਤ ਪਿੰਡ ਹਰਸਾ ਬੇਲਾ ਵਿੱਚ ਤਬਾਹੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਪਿੰਡ ਦੀ ਵਾਹੀਯੋਗ ਜ਼ਮੀਨ ਲਗਾਤਾਰ ਸਤਲੁਜ ਦਾ ਪਾਣੀ ਖ਼ੌਰਾ ਲਾ ਕੇ ਵਹਾ ਰਿਹਾ ਹੈ ਉੱਥੇ ਪਿੰਡ ਦੇ ਲੋਕ ਘਰ ਖਾਲੀ ਕਰਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਕਿਰਾਏ 'ਤੇ ਘਰ ਲੈਕੇ ਰਹਿ ਰਹੇ ਹਨ। ਇਸ ਪਿੰਡ ਦੀ ਇੱਕ ਆਂਗਨਵਾੜੀ ਅਤੇ ਕੁੱਝ ਘਰ ਸਤਲੁਜ ਨੇ ਵਹਾ ਦਿੱਤੇ ਹਨ। ਉੱਥੇ ਹੀ ਇਸ ਪਾਣੀ ਦੀ ਮਾਰ ਪਿੰਡ ਦੇ ਗੁਰਦੁਆਰਾ ਸਾਹਿਬਾਨ ਨੂੰ ਵੀ ਪੈ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਫੁੱਟ ਦੀ ਦੂਰੀ ਤੇ ਸਤਲੁਜ ਵਹਿਣ ਲੱਗ ਪਿਆ ਹੈ। 


COMMERCIAL BREAK
SCROLL TO CONTINUE READING

ਜਿਸ ਤਰੀਕੇ ਨਾਲ ਲਗਾਤਾਰ ਸਤਲੁਜ ਦਾ ਪਾਣੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਹੈ ਗੁਰਦੁਆਰਾ ਸਾਹਿਬਾਨ ਦੀ ਇਮਾਰਤ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਦਰਿਆ ਦੇ ਦੂਸਰੇ ਪਾਸੇ ਤੋਂ ਪ੍ਰਸ਼ਾਸਨ ਵੱਲੋਂ ਪੱਥਰ ਅਤੇ ਮਿੱਟੀ ਪਾ ਕੇ ਘਰਾਂ ਨੂੰ ਅਤੇ ਜ਼ਮੀਨ ਨੂੰ ਬਚਾਇਆ ਜਾ ਰਿਹਾ ਹੈ। ਦਰਿਆ ਦੇ ਦੂਸਰੇ ਪਾਸੇ ਦੇ 18 ਤੋਂ 20 ਘਰ ਦੇ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਚਲੇ ਗਏ ਹਨ ਅਤੇ ਕੁੱਝ ਘਰ ਦਰਿਆ ਵਿੱਚ ਵਹਿ ਚੁੱਕੇ ਹਨ।


ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਤੇਜ ਬਰਸਾਤ ਕਰਕੇ ਭਾਰੀ ਨੁਕਸਾਨ ਹੋ ਰਿਹਾ ਹੈ। ਜੇਕਰ ਸਤਲੁਜ ਕਿਨਾਰੇ ਵੱਸੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਹਾਲੇ ਵੀ ਸਤਲੁਜ ਦਾ ਪਾਣੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਨੁਕਸਾਨ ਪਹੁੰਚਾ ਰਿਹਾ ਰਿਹਾ ਹੈ। ਗੱਲ ਕਰਾਂਗੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਹਰਸ਼ਾ ਬੇਲਾ ਦੀ ਤਾਂ ਪਿੰਡ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ। 


ਇਹਨਾਂ ਪਿੰਡਾਂ ਦੀ ਉਪਜਾਊ ਜ਼ਮੀਨ ਨੂੰ ਸਤਲੁਜ ਦਰਿਆ ਲਗਾਤਾਰ ਖੋਰਾਂ ਲਗਾ ਕੇ ਆਪਣੇ ਵਿੱਚ ਵਹਾ ਕੇ ਲਿਜਾ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਦੀ ਕਈ ਏਕੜ ਜ਼ਮੀਨ ਇਸ ਸਤਲੁਜ ਦਰਿਆ ਵਿੱਚ ਸਮਾ ਗਈ ਹੈ। ਇਸੇ ਹੀ ਸਤਲੁਜ ਦਰਿਆ ਦੇ ਦੂਸਰੇ ਪਾਸੇ ਹਰਸਾ ਬੇਲਾ ਪਿੰਡ ਦੇ ਲਗਭਗ 20 ਪਰਿਵਾਰ ਸਨ ਜੋ ਪਾਣੀ ਦਾ ਤੇਜ਼ ਬਹਾਅ ਵੇਖ ਕੇ ਇਹ ਪਰਿਵਾਰ ਆਪਣੇ ਘਰ ਬਾਰ ਛੱਡ ਕੇ ਪਿੰਡ ਖਾਲੀ ਕਰਕੇ ਦੂਸਰੇ ਪਿੰਡ ਵਿੱਚ ਚਲੇ ਗਏ ਹਨ। 


ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਇੱਕ ਆਂਗਨਵਾੜੀ ਸੈਂਟਰ ਵੀ ਇਸ ਸਤਲੁਜ ਦਰਿਆ ਦੇ ਪਾਣੀ ਦੀ ਭੇਟ ਚੜ੍ਹ ਗਿਆ। ਇਸ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰੇ ਨੂੰ ਵੀ ਸਤਲੁਜ ਦਰਿਆ ਦੀ ਮਾਰ ਪੈ ਰਹੀ ਹੈ। ਇਸ ਗੁਰਦੁਆਰੇ ਤੋਂ ਗ੍ਰੰਥ ਸਾਹਿਬ ਨੂੰ ਕਿਸੇ ਹੋਰ ਵਿੱਚ ਗੁਰਦੁਆਰੇ ਵਿੱਚ ਲੈ ਗਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਦਰਿਆ ਦੇ ਇੱਕ ਪਾਸੇ ਨੂੰ ਪਾਣੀ ਦੀ ਮਾਰ ਤੋਂ ਪੱਥਰ ਅਤੇ ਮਿੱਟੀ ਪਾਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਦਰਿਆ ਦਾ ਦੂਸਰਾ ਪਾਸਾ ਲਗਾਤਾਰ ਨੁਕਸਾਨਿਆ ਜਾ ਰਿਹਾ ਹੈ। ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਜੋ ਮੌਕੇ 'ਤੇ ਮੌਜੂਦ ਸੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ। 


-ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ  


ਇਹ ਵੀ ਪੜ੍ਹੋ: World Wrestling Championships 2023: ਅੱਜ ਪਟਿਆਲਾ ਵਿੱਚ ਹੋਣਗੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਸ਼ਤੀ ਦੇ ਟਰਾਇਲ 


(For more news apart from Sri Anandpur Sahib, Sutlej Water Level news today, stay tuned to Zee PHH)