Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ `ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ
Sri Guru Nanak Dev Ji Wedding Ceremony: ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦਾ ਵਿਆਹ ਪੁਰਬ 125 ਸਾਲਾਂ ਤੋਂ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ। 1917 ਦੇ ਆਸਪਾਸ, ਅੰਮ੍ਰਿਤਸਰ ਦੀ ਸੰਗਤ ਨੇ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦਾ ਵਿਆਹ ਪੁਰਬ ਮਨਾਉਣ ਦਾ ਫੈਸਲਾ ਕੀਤਾ ਸੀ।
Sri Guru Nanak Dev Ji Da Viah : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲਖਣੀ ਜੀ ਦਾ ਵਿਆਹ ਪੁਰਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਿੱਠੇ ਪਕਵਾਨ ਬਣਾਏ ਜਾ ਰਹੇ ਹਨ। ਇਸੇ ਦੇ ਨਾਲ ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਬਟਾਲਾ ਦੇ ਗੁਰਦਾਸਪੁਰ ਵਿੱਚ ਸਥਿਤ ਹੈ ਉੱਥੇ ਵੀ ਰੌਣਕਾਂ ਲੱਗੀਆਂ ਹੋਈਆਂ ਹਨ। ZEE ਮੀਡੀਆ ਦੀ ਟੀਮ ਨੇ ਗੁਰੂ ਘਰ ਦਾ ਸਾਰਾ ਇਤਿਹਾਸ ਜਾਣਿਆ ਤਾਂ ਕਿ ZEE ਮੀਡੀਆ ਦੇ ਮਾਧਿਮ ਰਾਹੀਂ ਸੰਗਤਾਂ ਘਰੇ ਬੈਠੀਆਂ ਹੀ ਗੁਰੂ ਜੀ ਦੇ ਦਰਸ਼ਨ ਕਰ ਸਕਣ।
ਜ਼ੀ ਮੀਡੀਆ ਦੀ ਟੀਮ ਨੇ ਗੁਰਦੁਆਰਾ ਕੰਧ ਸਾਹਿਬ ਤੇ ਹੈਡ ਪ੍ਰਚਾਰਕ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੇ ਗੁਰਦੁਆਰਾ ਕੰਧ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ...
ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਨਾਲ ਕਈ ਸਿੱਖੀ ਇਤਿਹਾਸ ਸਬੰਧਤ ਹਨ। ਬਟਾਲਾ ਦਾ ਸਿੱਖ ਇਤਿਹਾਸ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਹੈ। ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਵੀ ਸਨ ਅਤੇ ਗੁਰੂ ਜੀ ਧਰਮ ਸੁਪਤਨੀ ਮਾਤਾ ਸੁਲੱਖਣੀ ਦਾ ਪੇਕਾ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਕਈ ਇਤਿਹਾਸਕ ਸਥਾਨ ਬਟਾਲਾ ਵਿੱਚ ਮੌਜੂਦ ਹਨ। ਇਨ੍ਹਾਂ ਥਾਵਾਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਸ਼ਾਮਲ ਹਨ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਦਾ ਇਤਿਹਾਸ
1487 ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੰਝ/ਬਰਾਤ ਲੈ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਸੀ, ਤਾਂ ਬਰਾਤ ਦੇ ਸਵਾਗਤ ਲਈ ਘਰ ਤੋਂ ਬਾਹਰ ਹੀ ਰੋਕੀ ਗਈ। ਇਸ ਦੌਰਾਨ ਜੰਝ ਸਮੇਤ ਗੁਰੂ ਨਾਨਕ ਦੇਵ ਜੀ ਇੱਕ ਪਲੰਘ ''ਤੇ ਇੱਕ ਕੰਧ ਦੇ ਨੇੜੇ ਬੈਠੇ ਸੀ।
ਗੁਰੂ ਜੀ ਨੇ ਕਿਉਂ ਕਿਹਾ ਸੀ ਇਹ ਕੰਧ ਕਦੇ ਨਹੀਂ ਡਿੱਗੇਗੀ
ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਟਾਲਾ ਵਿਖੇ ਪਹੁੰਚੇ ਤਾਂ ਉਹ ਇੱਕ ਹਵੇਲੀ ਦੀ ਅੰਦਰ ਕੰਧ ਨੂੰ ਟੋਲ ਲਗਾ ਕੇ ਬੈਠੇ ਸਨ ਮੀਂਹ ਦਾ ਮੌਸਮ ਹੋਣ ਕਾਰਨ ਬਜ਼ੁਰਗ ਔਰਤ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਇਹ ਕੰਧ ਕੱਚੀ ਹੈ ਇਹ ਤੁਹਾਡੇ ਉੱਤੇ ਡਿੱਗ ਜਾਵੇਗੀ ਤੁਸੀਂ ਇਥੋਂ ਉੱਠ ਜਾਵੋ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਇਹ ਕੰਦ ਮੇਰੇ ਵਿਆਹ ਦੀ ਨਿਸ਼ਾਨੀ ਰਹੇਗੀ ਅਤੇ ਇਹ ਕੰਧ ਕਦੀ ਨਹੀਂ ਡਿੱਗੇਗੀ ਇਹ ਕੰਧ ਕਦੇ ਵੀ ਨਹੀਂ ਡਿੱਗੇਗੀ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਮੌਜੂਦ ਰਹੇਗੀ।
ਮੌਜੂਦਾ ਸਮੇਂ ਵਿੱਚ ਵੀ ਗੁਰਦੂਆਰਾ ਸ੍ਰੀ ਕੰਧ ਸਾਹਿਬ ਵਿੱਚ ਇਹ ਕੰਧ ਇਸੇ ਤਰ੍ਹਾਂ ਹੀ ਮੌਜੂਦ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਵੱਜੋਂ ਅੱਜ ਵੀ ਸੰਗਤ ਇਸ ਕੰਧ ਦੇ ਦਰਸ਼ਨ ਕਰਨ ਆਉਂਦੀਆਂ ਹਨ।
ਗੁਰਦੁਆਰਾ ਡੇਹਰਾ ਸਾਹਿਬ ਦਾ ਇਤਿਹਾਸ
ਗੁਰਦੁਆਰਾ ਡੇਹਰਾ ਸਾਹਿਬ ਦਾ ਇਤਿਹਾਸ ਬੀਬੀ ਸੁਲੱਖਣੀ ਜੀ ਨਾਲ ਸਬੰਧਤ ਹੈ। ਇਹ ਬੀਬੀ ਸੁਲੱਖਣੀ ਜੀ ਦਾ ਘਰ ਹੈ। ਇਸ ਅਸਥਾਨ ''ਤੇ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦੇ ਅਨੰਦ ਕਾਰਜ ਹੋਏ ਸੀ। ਉਨ੍ਹਾਂ ਨੇ ਆਪਣਾ ਵਿਆਹ ਕਾਰਜ ਗੁਰੂ ਸ਼ਬਦ ਦੀ ਓਟ ਆਸਰਾ ਲੈ ਕੇ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਇੱਕ ਪੋਥੀ ਦੁਆਲੇ ਪਰਿਕਰਮਾ ਕਰਕੇ ਉਨ੍ਹਾਂ ਨੇ ਆਪਣਾ ਵਿਆਹ ਕਾਰਜ ਸੰਪਨ ਕਰਵਾਇਆ। ਅੱਜ ਵੀ ਸੰਗਤ ਦੂਰੋ-ਦੂਰੋਂ ਇਨ੍ਹਾਂ ਦੋਹਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਲਈ ਪਹੁੰਚਦੀਆਂ ਹਨ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੀ ਬਹੁਤ ਸ਼ਰਧਾ ਭਾਵਨਾ ਨਾਲ ਇੱਥੇ ਮਨਾਇਆ ਜਾਂਦਾ ਹੈ।
ਇਸੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਨੇ ਵੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕੀਤੀ ਅਤੇ ਪ੍ਰਬੰਧਾਂ ਵਾਲੇ ਜਾਣੂ ਕਰਵਾਇਆ। ਸੰਗਤਾਂ ਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜੀ ਮੀਡੀਆ ਦੀ ਟੀਮ ਨੇ ਸੰਗਤਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਇੱਕ ਛੋਟਾ ਜਿਹਾ ਬੱਚਾ ਜੋ ਗੁਰਸਿੱਖੀ ਰੂਪ ਦੇ ਵਿੱਚ ਸੀ ਉਸਨੇ ਬੋਲੇ ਸੋਨੇ ਹਾਲ ਦੇ ਜੈਕਾਰੇ ਲਗਾਏ। ਬੱਚੇ ਦੀ ਮਾਤਾ ਜੀ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਣਾ ਜਰੂਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੇ ਗੁਰੂਆਂ ਬਾਰੇ ਪਤਾ ਲੱਗ ਸਕੇ।