Bathinda News: ਅਕਾਲ ਯੂਨੀਵਰਸਿਟੀ ਵਿੱਚ ਬੀਏ ਭਾਗ ਦੂਜਾ ਵਿੱਚ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਯੂਨੀਵਰਸਿਟੀ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਇਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਲੜਕੀ ਨੇ ਆਪਣੇ ਹੀ ਪਿੰਡ ਦੇ ਇੱਕ ਲੜਕੇ ਵੱਲੋਂ ਵਾਰ-ਵਾਰ ਫੋਨ ਕਰਨ ਤੋਂ ਪਰੇਸ਼ਾਨ ਹੋ ਕੇ ਅਕਾਲ ਯੂਨੀਵਰਸਟੀ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਨਾਲ ਉਸ ਦੇ ਪਿੰਡ ਡਿੰਗ ਮੰਡੀ ਸਿਰਸਾ (ਹਰਿਆਣਾ) ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਉਤੇ ਤਲਵੰਡੀ ਸਾਬੋ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉਤੇ ਵੱਖ-ਵੱਖ ਧਰਾਵਾਂ ਤਹਿਤ ਉਸ ਦੇ ਪਿੰਡ ਦੇ ਲੜਕੇ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਨੇ ਦੱਸਿਆ ਕਿ ਡਿੰਗ ਮੰਡੀ ਸਿਰਸਾ (ਹਰਿਆਣਾ) ਦੇ ਸਵਾਸ ਚੰਦਰ ਪੁੱਤਰ ਪ੍ਰਿਥਵੀਰਾਜ ਨੇ ਪੁਲਿਸ ਕੋਲ ਬਿਆਨ ਲਿਖਵਾਏ ਹਨ ਕਿ ਉਸ ਦੀ ਲੜਕੀ ਖੁਸ਼ੀ ਅਕਾਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਜਿਸ ਨੂੰ ਡਿੰਗ ਮੰਡੀ ਦਾ ਹੀ ਇੱਕ ਨੌਜਵਾਨ ਲੜਕਾ ਤੰਗ ਕਰਦਾ ਸੀ।


ਇਹ ਵੀ ਪੜ੍ਹੋ : Himachal Pradesh News: ਹਿਮਾਚਲ ਪ੍ਰਦੇਸ਼ ਨੂੰ ਮਿਲੇਗਾ ਨਵਾਂ ਡੀਜੀਪੀ, ਐਸਆਰ ਔਝਾ ਹੋ ਸਕਦੇ ਨੇ ਅਗਲੇ ਡੀਜੀਪੀ


ਇਸ ਤੋਂ ਤੰਗ ਆ ਕੇ ਉਸ ਨੇ ਅਕਾਲ ਯੂਨੀਵਰਸਿਟੀ ਦੇ ਕਮਰੇ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ ਜਿਸ ਤੇ ਤਲਵੰਡੀ ਸਾਬੋ ਥਾਣਾ ਵਿੱਚ ਸ਼ੰਕਰ ਲਾਲ ਪੁੱਤਰ ਮਹਿੰਦਰ ਸਿੰਘ ਵਾਸੀ ਡਿੰਗ ਮੰਡੀ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਹੋਸਟਲ ਦੇ ਕਮਰੇ ਵਿਚ 19 ਸਾਲਾ ਵਿਦਿਆਰਥਣ ਖੁਸ਼ੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਨਾਲ ਪੜ੍ਹਦੀਆਂ ਹੋਰ ਵਿਦਿਆਰਥਣਾਂ ਹੋਸਟਲ ਦੇ ਕਮਰੇ ਵਿੱਚ ਪੁੱਜੀਆਂ ਤਾਂ ਦੇਖਿਆ ਕਿ ਖੁਸ਼ੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਮਗਰੋਂ ਮਾਮਲੇ ਦੀ ਜਾਣਕਾਰੀ ਹੋਸਟਲ ਤੇ ਯੂਨੀਵਰਸਿਟੀ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਨੂੰ ਦਿੱਤੀ ਗਈ।


ਇਹ ਵੀ ਪੜ੍ਹੋ : Israel Advisory News: ਇਜ਼ਰਾਈਲ ਨੇ ਭਾਰਤ 'ਚ ਰਹਿ ਰਹੇ ਜਾਂ ਸਫ਼ਰ ਕਰ ਰਹੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ


ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ