Malerkotla News: ਅਮਰਗੜ੍ਹ ਦੇ ਪਿੰਡ ਬਿਜੋਕੀ ਦੇ ਮਦਰੱਸੇ ਵਿੱਚ ਇੱਕ ਅਧਿਆਪਕ ਨੂੰ ਜਦੋਂ ਨੀਦ ਤੋਂ ਬੱਚਿਆਂ ਨੇ ਜਗਾਇਆ ਤਾਂ ਬੱਚੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਬੱਚੇ ਨੂੰ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਮਦਰਸਾ ਇਮਦਾਦੁਲ ਉਲੂਮ (ਬਿਨੰਜੋਕੀ) ਮਲੇਰਕੋਟਲਾ ਵਿੱਚ ਅਧਿਆਪਕ ਨੇ ਆਪਣੀ ਨੀਂਦ ਖ਼ਰਾਬ ਕਰਨ ਉਤੇ ਮਦਰਸੇ ਵਿੱਚ ਪੜ੍ਹਦੇ ਬੱਚੇ ਦੀ ਪਾਣੀ ਵਾਲੇ ਪਾਈਪ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਨਾਲ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੱਤਰਕਾਰਾਂ ਨੂੰ ਪਰਿਵਾਰਕ ਮੈਂਬਰਾਂ ਨੇ ਕਿਹਾ ਕੇ ਬੱਚੇ ਨੂੰ ਮਦਰਸੇ ਵਿਚੋਂ ਆਉਣ ਨਹੀਂ ਦਿੱਤਾ ਜਾ ਰਿਹਾ ਹੈ ਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ।


ਪੀੜਤ ਬੱਚੇ ਦੇ ਮਾਪਿਆਂ ਨੇ ਦੋਸ਼ ਲਗਾਏ ਕਿ ਅਧਿਆਪਕ ਪਹਿਲਾਂ ਹੋਰ ਬੱਚਿਆਂ ਨੂੰ ਵੀ ਕੁੱਟਦਾ ਸੀ ਤੇ ਡਰਾਉਂਦਾ ਸੀ ਕਿ ਕਿਸੇ ਨੂੰ ਕੁੱਟਣ ਬਾਰੇ ਜੇਕਰ ਦੱਸਿਆ ਤਾਂ ਬਹੁਤ ਬੁਰਾ ਹਸ਼ਰ ਹੋਵੇਗਾ। ਉਨ੍ਹਾਂ ਨੇ ਧੱਕੇ ਨਾਲ ਆਪਣੇ ਬੱਚੇ ਨੂੰ ਵਿਚੋਂ ਲਿਆ ਕੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।


ਇਸ ਮੌਕੇ ਪੀੜਤ ਬੱਚੇ ਦੀ ਮਾਂ ਸਾਜਿਦਾ ਵਾਸੀ ਜਮਾਲਪੁਰਾ ਨੇ ਦੱਸਿਆ ਉਨ੍ਹਾਂ ਨੇ ਬੱਚੇ ਨੂੰ ਪਵਿੱਤਰ ਕੁਰਾਨ ਦੀ ਤਾਲੀਮ ਦਿਵਾਉਣ ਲਈ ਦੋ ਮਹੀਨੇ ਪਹਿਲਾਂ ਬਿੰਜੋਕੀ ਖ਼ੁਰਦ ਪਿੰਡ ਦੇ ਇਸ ਮਦਰੱਸੇ ’ਚ ਦਾਖ਼ਲ ਕਰਵਾਇਆ ਸੀ। ਬੱਚੇ ’ਤੇ ਤਸ਼ੱਦਦ ਦਾ ਮਾਮਲਾ ਮੀਡੀਆ ਵਿੱਚ ਆਉਂਦੇ ਹੀ ਮਦਰੱਸੇ ਦੇ ਮੌਲਵੀ ਤੇ ਕੁਝ ਮਦਰੱਸਾ ਸੰਚਾਲਕ ਵੀ ਸਿਵਲ ਹਸਪਤਾਲ ਪੁੱਜੇ ਜਿੱਥੇ ਉਨ੍ਹਾਂ ਬੱਚੇ ਦਾ ਹਾਲ-ਚਾਲ ਪੁੱਛਿਆ। ਮੌਲਵੀ ਨੇ ਕਿਹਾ ਕਿ ਜਦੋਂ ਬੱਚੇ ਰੌਲਾ ਪਾ ਰਹੇ ਸਨ ਤਾਂ ਮਦਰੱਸੇ ਦੇ ਇੱਕ ਮੈਂਬਰ ਨੇ ਬੱਚੇ ਦੀ ਕੁੱਟਮਾਰ ਕਰ ਦਿੱਤੀ ਸੀ ਤੇ ਇਸ ਮਾਮਲੇ ਨਾਲ ਮੌਲਵੀ ਦਾ ਕੋਈ ਲੈਣਾ-ਦੇਣਾ ਨਹੀਂ ਹੈ।


ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ


ਸ਼ਹਿਰ ਦੇ ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਜੋ ਜਾਅਲੀ ਮਦਰਸੇ ਚੱਲ ਰਹੇ ਹਨ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਅਧਿਆਪਕ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪੁਲਿਸ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਕਿਹਾ ਬੱਚੇ ਦੇ ਬਿਆਨ ਲਿਖ ਰਹੇ ਹਾਂ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Rahul Gandhi in Amritsar: ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਲੰਗਰ ਹਾਲ 'ਚ ਕੀਤੀ ਸੇਵਾ