ਚੰਡੀਗੜ: ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਕਿਸੇ ਦੀ ਮੌਤ ਹੋ ਗਈ। ਲੰਘੇ ਦਿਨਾਂ 'ਚ ਕਈ ਮਸ਼ਹੂਰ ਹਸਤੀਆਂ ਨੂੰ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਹ ਖ਼ਬਰਾਂ ਸਾਨੂੰ ਹਿਲਾ ਦਿੰਦੀਆਂ ਹਨ, ਦਿਲ ਦੇ ਅਚਾਨਕ ਰੁਕ ਜਾਣ ਦੀ ਸਾਨੂੰ ਕੁਝ ਸਮਝ ਨਹੀਂ ਆਉਂਦੀ ਪਰ ਸਰੀਰ ਸਾਨੂੰ ਇਸ ਦੇ ਸੰਕੇਤ ਪਹਿਲਾਂ ਹੀ ਦਿੰਦਾ ਹੈ। ਬਹੁਤ ਸਾਰੇ ਲੋਕ ਇਸਤੋਂ ਪਹਿਲਾਂ ਹੀ ਅਨਜਾਣ ਹੁੰਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਦਿਲ ਦਾ ਦੌਰਾ ਪੈਣ ਦੇ ਕੀ ਲੱਛਣ ਹੁੰਦੇ ਹਨ ਅਤੇ ਇਸਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ।


COMMERCIAL BREAK
SCROLL TO CONTINUE READING

 


ਦਿਲ ਦੇ ਦੌਰੇ ਵਿਚ ਕੀ ਹੁੰਦਾ ਹੈ ?


ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਹਾਰਟ ਅਟੈਕ ਵਿਚ ਸਾਡੇ ਸਰੀਰ ਵਿਚ ਅਜਿਹਾ ਕੀ ਹੁੰਦਾ ਹੈ ਕਿ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਵਿਅਕਤੀ ਨੂੰ ਦਿਲ ਦਾ ਦੌਰਾ ਉਦੋਂ ਆਉਂਦਾ ਹੈ ਜਦੋਂ ਉਸ ਦੇ ਦਿਲ ਵਿਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ ਜਾਂ ਰੁਕ ਜਾਂਦਾ ਹੈ। ਅਜਿਹੀ ਸਥਿਤੀ ਵਿਚ ਸਭ ਤੋਂ ਆਮ ਕਾਰਨ ਕੋਰੋਨਰੀ ਧਮਨੀਆਂ ਵਿਚ ਕੋਲੈਸਟ੍ਰੋਲ ਅਤੇ ਚਰਬੀ ਦਾ ਜਮ੍ਹਾ ਹੋਣਾ ਹੈ।


 


ਦਿਲ ਦੇ ਦੌਰੇ ਦੇ ਮੁੱਖ ਲੱਛਣ


ਦਿਲ ਦਾ ਦੌਰਾ ਪੈਣ ਤੋਂ ਪਹਿਲਾਂ, ਸਾਡੇ ਸਰੀਰ ਵਿਚ ਕੁਝ ਅਜਿਹੇ ਲੱਛਣ ਹੁੰਦੇ ਹਨ, ਜਿਨ੍ਹਾਂ ਤੋਂ ਇਸ ਨੂੰ ਸਮੇਂ ਤੋਂ ਪਹਿਲਾਂ ਪਛਾਣਿਆ ਜਾ ਸਕਦਾ ਹੈ ਅਤੇ ਠੀਕ ਕੀਤਾ ਜਾ ਸਕਦਾ ਹੈ। ਜਿਨ੍ਹਾਂ ਵਿਚੋਂ ਕੁਝ ਹਨ...


 


* ਛਾਤੀ ਵਿਚ ਦਰਦ


* ਜਬਾੜੇ ਜਾਂ ਦੰਦ ਦਾ ਦਰਦ


* ਸਾਹ ਦੀ ਸਮੱਸਿਆ


* ਪਸੀਨਾ ਆਉਣਾ


* ਗੈਸ ਗਠਨ


* ਚੱਕਰ ਆਉਣਾ


* ਬੇਚੈਨ ਮਹਿਸੂਸ ਕਰਨਾ


 


ਜੇਕਰ ਤੁਸੀਂ ਕਦੇ ਵੀ ਆਪਣੇ ਸਰੀਰ ਦੇ ਅੰਦਰ ਜਾਂ ਆਲੇ-ਦੁਆਲੇ ਅਜਿਹਾ ਕੋਈ ਲੱਛਣ ਦੇਖਦੇ ਹੋ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਕੋਲ ਜਾਓ।


 


WATCH LIVE TV