Fazilka News: ਮਕਾਨ ਦੀ ਅਚਾਨਕ ਡਿੱਗੀ ਛੱਤ; ਸੁੱਤਾ ਪਿਆ ਪਰਿਵਾਰ ਵਾਲ-ਵਾਲ ਬਚਿਆ
Fazilka News: ਫਾਜ਼ਿਲਕਾ ਵਿੱਚ ਬੀਤੀ ਰਾਤ ਸਥਾਨਕ ਵਰਿਆਮ ਨਗਰ `ਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਕਮਰੇ `ਚ ਸੌਂ ਰਹੇ ਚਾਰ ਜੀਆਂ ਦੇ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ।
Fazilka News: ਫਾਜ਼ਿਲਕਾ ਵਿੱਚ ਬੀਤੀ ਰਾਤ ਸਥਾਨਕ ਵਰਿਆਮ ਨਗਰ 'ਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਕਮਰੇ 'ਚ ਸੌਂ ਰਹੇ ਚਾਰ ਜੀਆਂ ਦੇ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ ਪਰ ਖੁਸ਼ਕਿਸਮਤੀ ਇਹ ਰਹੀ ਕਿ ਮਾਮੂਲੀ ਮਲਬਾ ਡਿੱਗਣ 'ਤੇ ਇਹ ਸਾਰੇ ਲੋਕ ਪਹਿਲਾਂ ਬਾਹਰ ਭੱਜ ਗਏ, ਜਿਨ੍ਹਾਂ ਦੀ ਜਾਨ ਬਚ ਗਈ।
ਜੇਕਰ ਉਨ੍ਹਾਂ ਨੂੰ ਭਿਣਕ ਨਾਲ ਲੱਗਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਛੱਤ ਡਿੱਗਣ ਕਾਰਨ ਗਰੀਬ ਪਰਿਵਾਰ ਦਾ ਸਾਰਾ ਸਮਾਨ ਮਲਬੇ ਹੇਠਾਂ ਦਬ ਗਿਆ। ਜਾਣਕਾਰੀ ਅਨੁਸਾਰ ਵਰਿਆਮ ਨਗਰ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਉਸ ਦੀ ਲੜਕੀ ਬਲਜਿੰਦਰ ਕੌਰ ਤੇ ਜਵਾਈ ਬਲਦੇਵ ਸਿੰਘ ਜੋ ਮੁਕਤਸਰ ਵਿਖੇ ਵਿਆਹੇ ਹੋਏ ਸਨ, ਇੱਥੇ ਆ ਕੇ ਆਪਣੇ ਬੱਚਿਆਂ ਨਾਲ ਰਹਿ ਰਹੇ ਸਨ।
ਬਲਦੇਵ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਆਰਥਿਕ ਤੰਗੀ ਕਾਰਨ ਉਸ ਨੇ ਆਪਣੀ 17 ਸਾਲਾ ਬੇਟੀ ਕੋਮਲ ਨੂੰ ਵੀ 8ਵੀਂ ਜਮਾਤ ਤੋਂ ਬਾਅਦ ਸਕੂਲ ਛੁਡਵਾ ਦਿੱਤਾ ਅਤੇ ਉਸ ਦੇ ਵਿਆਹ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।
ਬੀਤੀ ਰਾਤ ਪੂਰਾ ਪਰਿਵਾਰ ਇੱਕ ਕਮਰੇ 'ਚ ਸੁੱਤਾ ਪਿਆ ਸੀ ਕਿ ਰਾਤ ਕਰੀਬ ਸਾਢੇ 3 ਵਜੇ ਅਚਾਨਕ ਟੁੱਟੇ ਹੋਏ ਮਕਾਨ 'ਚੋਂ ਕੁਝ ਮਲਬਾ ਹੇਠਾਂ ਆ ਗਿਆ ਤਾਂ ਉਨ੍ਹਾਂ ਦੀ ਅੱਖ ਖੁੱਲ੍ਹ ਗਈ ਅਤੇ ਤੁਰੰਤ ਬਾਹਰ ਆ ਗਏ, ਜਿਸ ਤੋਂ ਬਾਅਦ ਕਰੀਬ ਡੇਢ ਮਿੰਟ 'ਚ ਹੀ ਪੂਰੀ ਛੱਤ ਆ ਗਈ। ਮਲਬੇ ਥੱਲੇ ਸਾਰਾ ਸਮਾਨ ਦੱਬ ਗਿਆ।
ਜੇਕਰ ਉਹ ਸਮੇਂ ਸਿਰ ਬਾਹਰ ਨਹੀਂ ਆਉਂਦੇ ਤਾਂ ਮਲਬੇ ਵਿੱਚ ਦੱਬਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਛੱਤ ਡਿੱਗਣ ਕਾਰਨ ਕਮਰੇ ਵਿੱਚ ਰੱਖਿਆ ਉਸ ਦਾ ਬੈੱਡ, ਟਰੰਕ, ਟੀ.ਵੀ., ਫਰਿੱਜ, ਟਰੰਕ ਅਤੇ ਹੋਰ ਸਾਰਾ ਘਰੇਲੂ ਸਾਮਾਨ ਦੱਬ ਗਿਆ, ਜਿਸ ਕਾਰਨ ਉਸ ਲਈ ਸਵੇਰੇ ਖਾਣੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ।
ਇਹ ਵੀ ਪੜ੍ਹੋ : Moga Firing News: ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਚਲੀਆਂ ਗੋਲੀਆਂ, 1 ਜ਼ਖ਼ਮੀ, ਇੱਕ ਦੀ ਮੌਤ
ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ