ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਸਤਿਕ, ਕਿਹਾ ਧਰਮ ਦੀ ਮਰਿਆਦਾ ਦਾ ਕੋਈ ਖ਼ਿਆਲ ਨਹੀਂ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਨਾਲ ਮੌਜੂਦ ਰਹੀ। ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਸੂਬੇ ’ਚ ਉਦਯੋਗ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜਾਹਰ ਕੀਤੀ। ਉਨ੍ਹਾਂ
Sukhbir Badal on Industry Policy: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਨਾਲ ਮੌਜੂਦ ਰਹੀ।
ਹਰਿਮੰਦਰ ਸਾਹਿਬ (Harmandir Sahib) ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਸੂਬੇ ’ਚ ਉਦਯੋਗ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਜਲਦ ਹੀ ਰਾਜ ਸਰਕਾਰ ਨੂੰ ਨਵੀਂ ਉਦਯੋਗ ਪਾਲਿਸੀ ਲਿਆਉਣੀ ਚਾਹੀਦੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਰਹਿੰਦੇ ਕਾਰੋਬਾਰੀ ਵੀ ਦੂਜੇ ਸੂਬਿਆਂ ਵੱਲ ਪ੍ਰਵਾਸ ਕਰ ਜਾਣਗੇ।
ਸੁਖਬੀਰ ਨੇ ਕਿਹਾ ਕਿ ਲੰਘਿਆ ਸਾਲ 2022 ਪੰਜਾਬ ਲਈ ਸਭ ਤੋਂ ਬੁਰਾ ਰਿਹਾ ਹੈ, ਲੋਕ ਰਾਤ ਨੂੰ ਘਰਾਂ ਤੋਂ ਨਿਕਲਣ ਲੱਗਿਆ ਡਰਦੇ ਹਨ। ਕੋਈ ਵੀ ਅਜਿਹਾ ਕਾਰੋਬਾਰੀ ਨਹੀਂ ਹੈ ਜਿਸਨੇ ਗੈਂਗਸਟਰਾਂ ਨੂੰ ਫਿਰੌਤੀ ਨਾ ਦਿੱਤੀ ਹੋਵੇ। ਲੁਧਿਆਣਾ ਤੋਂ ਸਾਇਕਲ ਇੰਡਸਟਰੀ ਯੂਪੀ ਜਾਣ ਦੀ ਤਿਆਰੀ ਕਰ ਰਹੀ ਹੈ, ਉੱਥੇ ਹੀ ਹੌਜ਼ਰੀ ਇੰਡਸਟਰੀ ਆਪਣੇ ਆਪ ਨੂੰ ਜੰਮੂ-ਕਸ਼ਮੀਰ ’ਚ ਸ਼ਿਫਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੌਜ਼ਰੀ ਅਤੇ ਸਾਇਕਲ ਇੰਡਸਟਰੀ ਦੂਜੇ ਸੂਬਿਆਂ ’ਚ ਚੱਲੀ ਗਈ ਤਾਂ ਪੰਜਾਬੀ ਬੇਰੁਜ਼ਗਾਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਉਦਯੋਗ ਦੇ ਖੇਤਰ ’ਚ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਵੀ ਇਸ ਮਾਮਲੇ ’ਚ ਦਿਲਚਸਪੀ ਵਿਖਾਈ ਹੈ।
ਸੁਖਬੀਰ ਨੇ ਭਗਵੰਤ ਮਾਨ (Bhagwant Mann) ਨੂੰ ਡਮੀ ਮੁੱਖ ਮੰਤਰੀ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸਾਰੇ IAS ਅਧਿਕਾਰੀ ਅਤੇ ਮੰਤਰੀ ਦਿੱਲੀ ਦੇ ਹੁਕਮਾਂ ਤਹਿਤ ਕੰਮ ਕਰਦੇ ਹਨ।
ਉਨ੍ਹਾਂ ਲੋਕਾਂ ਨੂੰ ਗੋਲਕਾਂ ’ਚ ਮਾਇਆ ਨਾ ਪਾਉਣ ਵਾਲੇ ਬਿਆਨ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਸਤਿਕ ਦੱਸਿਆ। ਉਨ੍ਹਾਂ ਕਿਹਾ ਕਿ CM ਮਾਨ ਨੂੰ ਕਿਸੇ ਵੀ ਧਰਮ ਦੀ ਮਰਿਯਾਦਾ ਦਾ ਖ਼ਿਆਲ ਨਹੀਂ ਹੈ। ਜੋ ਬੰਦਾ ਸ਼ਰਾਬ ਦੇ ਸੇਵਨ ਕਰਕੇ ਗੁਰੂਘਰ ਜਾ ਸਕਦਾ ਹੈ, ਉਸ ਕੋਲੋਂ ਅਜਿਹੀ ਉਮੀਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜਦੋਂ ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਗਈ ਸਲਾਮੀ!