ਚੰਡੀਗੜ੍ਹ: ਪੰਜਾਬ ਦੇ ਸਾਬਕਾ ਡਿਪਟੀ CM ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੇ ਗ੍ਰਹਿ ਵਿਖੇ ਪਹੁੰਚੇ। 


COMMERCIAL BREAK
SCROLL TO CONTINUE READING


ਇਸ ਦੌਰਾਨ ਉਨ੍ਹਾਂ ਨਾਲ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਉਜਾਗਰ ਸਿੰਘ ਬਡਾਲੀ, ਰਵਿੰਦਰ ਸਿੰਘ ਖੇੜਾ ਅਤੇ ਰਣਧੀਰ ਸਿੰਘ ਧੀਰਾ ਵੀ ਹਾਜ਼ਰ ਰਹੇ। 



ਇਸ ਦੌਰਾਨ ਸੁਖਬੀਰ ਬਾਦਲ ਨੇ ਸੂਬੇ ਦੀ ਮਾਨ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ CM ਭਗਵੰਤ ਮਾਨ ਨੂੰ ਅਨਾੜੀ ਡਰਾਈਵਰ ਦੱਸਦਿਆਂ ਕਿਹਾ ਪੰਜਾਬ ਦੀ ਹਾਲਤ ਇਸ ਵੇਲੇ ਉਸ ਗੱਡੀ ਵਰਗੀ ਹੈ ਜਿਸਦੀ ਜ਼ਿੰਮੇਵਾਰੀ ਕਿਸੇ ਅਨਾੜੀ ਡਰਾਈਵਰ (ਭਗਵੰਤ ਮਾਨ) ਦੇ ਹੱਥਾਂ ’ਚ ਦਿੱਤੀ ਹੋਈ ਹੈ, ਐਕਸੀਡੈਂਟ ਤਾਂ ਫ਼ਿਰ ਹੋਣਾ ਹੀ ਹੋਣਾ ਹੈ। 



 



ਉਨ੍ਹਾਂ ਮਾਨ ਸਰਕਾਰ ਨੂੰ ਹਰ ਮੁੱਦੇ ’ਤੇ ਫੇਲ੍ਹ ਦੱਸਿਆ। ਇਸ ਮੌਕੇ ਸ਼ਾਮਲਾਟ ਜ਼ਮੀਨਾਂ ’ਤੇ ਕਾਬਜ਼ ਲੋਕਾਂ ਦੇ ਹੱਕ ’ਚ ਨਾਅਰਾ ਮਾਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ’ਚ ਧੱਕਾ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿੱਥੇ ਗਰੀਬ ਲੋਕਾਂ ਨੇ ਸਾਰੀ ਉਮਰ ਦੀ ਪੂੰਜੀ ਲਾ ਇਨ੍ਹਾਂ ਘਰਾਂ ’ਚ ਰੈਣ-ਬਸੇਰਾ ਕੀਤਾ ਹੋਇਆ ਹੈ, ਉੱਥੇ ਹੀ ਇਹ ਛੋਟੇ ਕਿਸਾਨ ਪਰਿਵਾਰ ਲੰਮੇ ਸਮੇਂ ਤੋਂ ਇਸ ਜ਼ਮੀਨ ’ਤੇ ਖੇਤੀ ਕਰ ਆਪਣਾ ਪਰਿਵਾਰ ਪਾਲ ਰਹੇ ਹਨ। 



ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਦੇ ਮੁੱਦਿਆਂ ’ਤੇ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਇਸ ਦੌਰਾਨ ਰਣਜੀਤ ਸਿੰਘ ਗਿੱਲ ਅਤੇ ਜਥੇਦਾਰ ਖੇੜਾ ਵਲੋਂ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।