Chandigarh News: ਟਿਕਟ ਸਮੇਤ ਸੁਖਬੀਰ ਸਿੰਘ ਬਾਦਲ ਦਾ ਸਾਥੀ ਹੋਇਆ ਫਰਾਰ
Chandigarh News: ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪਾਰਟੀ ਹਰਦੀਪ ਸਿੰਘ ਬਟਰੇਲਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
Chandigarh News: ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪਾਰਟੀ ਹਰਦੀਪ ਸਿੰਘ ਬਟਰੇਲਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਨੇ ਬਟਰੇਲਾ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ।
ਜ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ ਪਰ ਚੰਡੀਗੜ੍ਹ ਵਿਚ ਚੋਣ ਪ੍ਰਚਾਰ ਦੇ ਲਈ ਪਾਰਟੀ ਵੱਲੋਂ ਸਾਥ ਨਹੀਂ ਦਿੱਤਾ ਗਿਆ। ਜਿਸ ਕਰਕੇ ਮੈਂ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ। ਪਾਰਟੀ ਨੇ ਜਿਸ ਵਿਅਕਤੀ ਨੂੰ ਕੋਆਰਡੀਨੇਟਰ ਲਗਾਇਆ ਸੀ, ਉਸ ਵਿਅਕਤੀ ਨੂੰ ਚੋਣ ਲੜਨ ਦਾ ਕੋਈ ਤਜਰਬਾ ਨਹੀਂ ਸੀ। ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰ ਕੇ ਮੇਰੇ ਨਾਲ ਧੋਖਾ ਦਿਤਾ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ।
ਬੁਟਰੇਲਾ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਸਿਰਫ ਉਮੀਦਵਾਰ ਹੀ ਐਲਾਨਿਆ ਸੀ, ਪਰ ਪਾਰਟੀ ਨਾਲ ਨਹੀਂ ਖੜ੍ਹੀ। ਜਿਸ ਕਰਕੇ 25 ਦੇ ਕਰੀਬ ਅਹੁਦੇਦਾਰਾਂ ਅਤੇ 100 ਦੇ ਕਰੀਬ ਮੈਂਬਰਾਂ ਨੇ ਸਮੂਚੀ ਲੀਡਰਸ਼ਿੱਪ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਬੁਲਟਰੇਲਾ ਨੇ ਕਿਹਾ ਕਿ ਲੋਕ ਸਭਾ ਚੋਣ ਨਹੀਂ ਲੜਾਂਗਾ,ਸਗੋਂ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰਾਂਗਾ। ਜਿਨ੍ਹਾਂ ਨੇ ਮੈਨੂੰ ਕੌਸਲਰ ਬਣਾਇਆ ਹੈ।
ਬੀਜੇਪੀ ਵਿੱਚ ਜਾਣ ਵਾਲਾ ਸਵਾਲ 'ਤੇ ਬੁਲਟਰੇਲਾ ਨੇ ਕਿਹਾ ਕਿ ਬੀਜੇਪੀ ਵਿੱਚ ਜਾਣ ਦੀਆਂ ਚਰਚਾਵਾਂ ਸਿਰਫ ਚਰਚਾਵਾਂ ਹੀ ਹਨ। ਮੈ ਕਿਤੇ ਨਹੀਂ ਜਾ ਰਿਹਾ, ਮੈਂ ਜਦੋਂ ਪਾਰਟੀ ਨਾਲ ਸੀ ਤਾਂ ਹਿੱਕ ਠੋਕੇ ਪਾਰਟੀ ਨਾਲ ਸੀ, ਹੁਣ ਅਜ਼ਾਦ ਹਾਂ ਅਤੇ ਅਜ਼ਾਦ ਰਹਾਂਗਾ।