One Nation One Election News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ 'ਇੱਕ ਦੇਸ਼ ਇੱਕ ਚੋਣ' ਦਾ ਸਮਰਥਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਦੇਸ਼ 'ਚ ਇੱਕ ਹੀ ਚੋਣ ਹੋਣੀ ਚਾਹੀਦੀ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਕ ਥਾਂ 'ਤੇ ਚੋਣਾਂ ਹੋਣ ਤੋਂ ਬਾਅਦ ਉਹ ਪਾਰਟੀ ਦੂਜੇ ਸੂਬੇ 'ਚ ਚਲੀ ਜਾਂਦੀ ਹੈ ਜਿੱਥੇ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ, ਫਿਰ ਜੇਕਰ ਦੇਸ਼ ਵਿੱਚ ਇੱਕ ਚੋਣ ਹੋਵੇ ਤਾਂ ਉਹ ਪਾਰਟੀ ਆਪਣੇ ਰਾਜ ਵਿੱਚ 5 ਸਾਲਾਂ ਕੱਟ ਸਕੇਗੀ।


COMMERCIAL BREAK
SCROLL TO CONTINUE READING

ਪੰਜਾਬ ਦੀ ਇਤਿਹਾਸਕ ਛਿੰਝ ਮੇਲਾ ਬੱਬੇਹਾਲੀ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇੱਕ ਦੇਸ਼ ਇੱਕ ਚੋਣ' ਦੇ ਮੁੱਦੇ ਉੱ ਤੇ ਸਮਰਥਨ ਕੀਤਾ ਅਤੇ ਕਿਹਾ ਇਹ ਦੇਸ਼ਹਿੱਤ ਦਾ ਫੈਸਲਾ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਉੱਤੇ ਬੋਝ ਨਹੀਂ ਪਵੇਗਾ। ਉੱਥੇ ਹੀ ਸੁਖਬੀਰ ਸਿੰਘ ਬਾਦਲ  (Sukhbir Singh Badal) ਨੇ ਪੰਚਾਇਤੀ ਚੋਣਾਂ ਭੰਗ ਦਾ ਵੀ ਜ਼ਿਕਰ ਕੀਤਾ ਹੈ।


ਇਹ ਵੀ ਪੜ੍ਹੋ: One Nation One Election News: 'ਇੱਕ ਦੇਸ਼ ਇੱਕ ਚੋਣ' ਦੀ ਤਿਆਰੀ 'ਚ ਕੇਂਦਰ ਸਰਕਾਰ! ਜਾਣੋ ਕੀ ਹੋਣਗੇ ਫਾਇਦੇ ਤੇ ਕੀ ਹੋਣਗੇ ਨੁਕਸਾਨ!

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ  (Sukhbir Singh Badal)  ਨੇ ਕੰਨਗੋ ਪਟਵਾਰੀਆ ਦੇ ਵੱਲੋਂ ਕੀਤੀ ਕਲਮ ਛੋੜ ਹੜਤਾਲ ਮੁੱਦੇ ਉੱਤੇ ਮੁੱਖ ਮੰਤਰੀ ਪੰਜਾਬ ਉੱਤੇ ਤੰਜ ਕੱਸਿਆ ਅਤੇ ਕਿਹਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਚੁੱਪ ਹੈ ਤੇ ਹੱਕ ਮੱਗਣ ਵਾਲਿਆਂ ਅਧਿਕਾਰੀਆਂ ਨੂੰ ਸਰਕਾਰ ਦਬਾ ਰਹੀ ਹੈ ਜੋ ਲੋਕਤੰਤਰ ਦਾ ਘਾਣ ਹੈ।


ਦਰਅਸਲ ਭਾਰਤ ਸਰਕਾਰ 'ਇੱਕ ਦੇਸ਼ ਇੱਕ ਚੋਣ' ਦੀ ਤਿਆਰੀ 'ਚ ਜੁਟੀ ਹੋਈ ਹੈ ਅਤੇ ਇਸਦੇ ਲਈ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਕਮੇਟੀ ਦੇ ਪ੍ਰਧਾਨ ਹੋਣਗੇ। ਦੱਸਿਆ ਜਾ ਰਿਹਾ ਹੈ ਕਿ 18 ਤੋਂ 22 ਸਤੰਬਰ ਤੱਕ ਪਾਰਲੀਮੈਂਟ 'ਚ ਹੋਣ ਵਾਲੇ ਵਿਸ਼ੇਸ਼ ਸੈਸ਼ਨ 'ਚ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਬਿੱਲ ਵੀ ਲਿਆਇਆ ਜਾ ਸਕਦਾ ਹੈ।


ਦੱਸ ਦਈਏ ਕਿ 'ਇੱਕ ਦੇਸ਼, ਇੱਕ ਚੋਣ' ਦਾ ਵਿਚਾਰ ਪੂਰੇ ਦੇਸ਼ ਭਰ ਵਿੱਚ ਇੱਕੋ ਸਮੇਂ 'ਤੇ ਚੋਣਾਂ ਕਰਵਾਉਣਾ ਹੈ ਜਿਸਦੇ ਤਹਿਤ ਪੂਰੇ ਭਾਰਤ ਵਿੱਚ ਲੋਕ ਸਭਾ ਅਤੇ ਸਾਰੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਸਮੇਂ ਹੋਣਗੀਆਂ ਅਤੇ ਇਸ ਦੌਰਾਨ ਸੰਭਵ ਹੈ ਕਿ ਇੱਕੋ ਸਮੇਂ ਦੇ ਨੇੜੇ-ਤੇੜੇ ਵੋਟਿੰਗ ਆ ਆਯੋਜਨ ਕੀਤਾ ਜਾਵੇ। 


(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ)