New CM of Himachal: ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਨਾਦੌਣ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਸੁਖਵਿੰਦਰ ਸਿੰਘ ਸੁੱਖੂ ਨੂੰ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ ਹੈ। 


COMMERCIAL BREAK
SCROLL TO CONTINUE READING


ਹਿਮਾਚਲ ਪ੍ਰਦੇਸ਼ ਦੀ ਰਾਜਧਾਮੀ ਸ਼ਿਮਲਾ ’ਚ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਸੁਖਵਿੰਦਰ ਸਿੰਘ ਸੁੱਖੂ ਦੇ ਨਾਮ ਦਾ ਐਲਾਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ 11 ਦਿਸੰਬਰ ਨੂੰ ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ (Oath of Chief Minister) ਚੁੱਕਣਗੇ। 
ਜਿਵੇਂ ਹੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਮ ਦੀ ਪੁਸ਼ਟੀ ਹੋਈ, ਸੁੱਖੂ ਦੇ ਪਿੰਡ ਸੇਰਾ ’ਚ ਜਸ਼ਨ ਦਾ ਮਾਹੌਲ ਬਣ ਗਿਆ ਹੈ। ਇਸ ਮੌਕੇ ਸੁੱਖੂ ਦੀ ਮਾਤਾ ਸੰਸਾਰ ਦੇਵੀ, ਪਤਨੀ ਕਮਲੇਸ਼ ਠਾਕੁਰ ਅਤੇ ਦੋਹਾਂ ਧੀਆਂ ਖੁਸ਼ੀ ’ਚ ਫ਼ੁਲੀਆਂ ਨਹੀਂ ਸਮਾ ਰਹੀਆਂ ਹਨ। 



ਇੱਕ ਇੱਕ ਵਿਧਾਇਕ ਨਾਲ ਕੀਤੀ ਗਈ ਸਲਾਹ
ਸੁਖਵਿੰਦਰ ਸਿੰਘ ਸੁੱਖੂ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਭੁਪੇਸ਼ ਬਘੇਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹਿਮਾਚਲ ਕਾਂਗਰਸ ਇਕਾਈ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਰਾਜਧਾਨੀ ਸ਼ਿਮਲਾ ਦੇ ਚੌੜਾ ਮੈਦਾਨ ’ਚ ਸਥਿਤ ਸਿਸਿਲ ਹੋਟਲ ’ਚ ਇਕੱਲੇ-ਇਕੱਲੇ ਵਿਧਾਇਕ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਸ਼ਾਮ ਨੂੰ ਵਿਧਾਨ ਸਭਾ ’ਚ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ, ਇਸ ਤੋਂ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਮ ਦਾ ਐਲਾਨ ਕੀਤਾ ਗਿਆ। 



ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ
ਹਾਲਾਂਕਿ ਇਸ ਦੌਰਾਨ ਹਰੋਲੀ ਤੋਂ ਕਾਂਗਰਸ ਵਿਧਾਇਕ ਮੁਕੇਸ਼ ਅਗਨੀਹੋਤਰੀ (Mukesh Agnihotri) ਵਿਧਾਇਕ ਦਲ ਦੀ ਬੈਠਕ ਵਿਚਕਾਰ ਛੱਡਕੇ ਬਾਹਰ ਚੱਲੇ ਗਏ। ਇਸ ਦੌਰਾਨ ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸਮਰਥਕਾਂ ਦਾ ਕਹਿਣਾ ਸੀ ਕਿ 6 ਵਾਰ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਨਾਮ ’ਤੇ ਵੋਟ ਮੰਗੇ ਗਏ ਤੇ ਹੁਣ ਉਨ੍ਹਾਂ ਦੇ ਪਰਿਵਾਰ ਦੀ ਅਣਦੇਖੀ ਕੀਤੀ ਗਈ।


ਇਹ ਵੀ ਪੜ੍ਹੋ: ਦਿੱਲੀ ’ਚ ਕਾਂਗਰਸੀ ਕੌਂਸਲਰਾਂ ਨੇ 'AAP' ਕੀਤੀ ਜੁਆਇੰਨ, ਕੁਝ ਘੰਟਿਆਂ ਬਾਅਦ ਕੀਤੀ ਘਰ ਵਾਪਸੀ