Sunanda Sharma news: ਸੁਨੰਦਾ ਸ਼ਰਮਾ `ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
ਇਸ ਤੋਂ ਪਹਿਲਾਂ ਸੁਨੰਦਾ ਨੇ 8 ਮਾਰਚ ਨੂੰ ਤਸਵੀਰ ਸ਼ੇਅਰ ਕਰਦਿਆਂ ਇੱਕ ਭਾਵੁਕ ਸੰਦੇਸ਼ ਲਿਖਿਆ ਸੀ ਕਿ `ਜ਼ਿੰਦਗੀ ਦੀ ਕਿਤਾਬ `ਚ ਸਭ ਤੋਂ ਸੋਹਣਾ ਪੰਨਾ ਬਾਪ ਦਾ ਪਿਆਰ ਹੈ।`
Sunanda Sharma father death news: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੁਨੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਸੁਨੰਦਾ ਸ਼ਰਮਾ ਦੇ ਪਿਤਾ ਦਾ ਦਿਹਾਂਤ 1 ਮਾਰਚ 2023 ਨੂੰ ਹੋਇਆ ਸੀ ਅਤੇ ਹੁਣ ਜਾ ਕੇ ਸੁਨੰਦਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਸੁਨੰਦਾ ਨੇ ਲਿਖਿਆ, "ਕਾਸ਼ RIP ਦਾ ਮਤਲਬ ਹੁੰਦਾ ਕਿ 'Return If Possible'"
ਇਸ ਤਸਵੀਰ ਦੇ ਕੈਪਸ਼ਨ 'ਚ ਸੁਨੰਦਾ ਸ਼ਰਮਾ ਨੇ ਲਿਖਿਆ "ਪਿਛਲੀ ਵਾਰ ਜਦੋਂ ਮੈਂ ਤੁਹਾਨੂੰ ਦੇਖਿਆ ਸੀ ਤਾਂ ਮੈਨੂੰ ਤੁਹਾਨੂੰ ਕੱਸ ਕੇ ਅਤੇ ਲੰਬੇ ਸਮੇਂ ਤੱਕ ਜੱਫੀ ਪਾਉਣੀ ਚਾਹੀਦੀ ਸੀ।"
ਜਿਵੇਂ ਹੀ Sunanda Sharma ਦੇ father ਦੀ death ਦੀ news ਸਾਹਮਣੇ ਆਈ ਤਾਂ ਉਸਦੇ ਪ੍ਰਸ਼ੰਸਕਾਂ ਵੱਲੋਂ ਸੋਕ ਪ੍ਰਗਟਾਇਆ ਗਿਆ। ਇਨ੍ਹਾਂ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਵੱਲੋਂ ਵੀ ਇਸ 'ਤੇ ਦੁੱਖ ਪ੍ਰਗਟਾਇਆ ਗਿਆ।
ਇਹ ਵੀ ਪੜ੍ਹੋ: Hola Mohalla 2023: 'ਔਰਨ ਕੀ ਹੋਲੀ ਮਮ ਹੋਲਾ!' ਪੰਜਾਬ 'ਚ ਰੰਗੋ ਰੰਗੀ ਹੋਇਆ ਹੋਲਾ ਮਹੱਲਾ
ਹਿਮਾਂਸ਼ੀ ਖੁਰਾਣਾ ਨੇ ਕਿਹਾ "ਓਮ ਸ਼ਾਂਤੀ", ਅਤੇ ਗੁਰਨੀਤ ਦੋਸਾਂਝ ਨੇ ਲਿਖਿਆ "ਵਾਹਿਗੁਰੂ ਸਭ ਠੀਕ ਕਰਨਗੇ।" ਇਸੇ ਤਰ੍ਹਾਂ ਕੌਰ ਬੀ, ਮਿਸ ਪੂਜਾ ਤੇ ਤਾਨੀਆ ਸਣੇ ਕਈ ਕਲਾਕਾਰਾਂ ਨੇ ਇਸ ਖ਼ਬਰ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਦੇ ਪਿਤਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਹ ਕਈ ਦਿਨਾਂ ਤੋਂ ਇਸ ਕਰਕੇ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ: Holi 2023: ਹੋਲੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ