Corruption in Congress: ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ CM ਭਗਵੰਤ ਮਾਨ ਨੇ ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। 


COMMERCIAL BREAK
SCROLL TO CONTINUE READING


ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਉਦਯੋਗ ਵਿਭਾਗ ਦਾ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਕੋਲ 1 ਕਰੋੜ ਰੁਪਏ ਰਿਸ਼ਵਤ ਦੇਣ ਲਈ ਆਇਆ। ਪਰ ਅਧਿਕਾਰੀ ਨੇ ਰਿਸ਼ਵਤ ਲੈਣ ਦੀ ਬਜਾਏ ਉਸ ਭ੍ਰਿਸ਼ਟ ਮੰਤਰੀ ਨੂੰ ਕਾਬੂ ਕਰ ਲਿਆ। 



CM ਮਾਨ ਨੇ ਦੱਸਿਆ ਕਿ ਸਾਬਕਾ ਮੰਤਰੀ ਅਰੋੜਾ ਦੇ ਘਰੋਂ ਨੋਟ ਗਿਣਨ ਵਾਲੀਆਂ 2 ਮਸ਼ੀਨਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਬੈਂਕਾਂ ’ਚ ਹੁੰਦੀਆਂ ਹਨ ਨਾ ਕਿ ਘਰਾਂ ’ਚ। ਮਾਨ ਨੇ ਕਿਹਾ ਸਪੱਸ਼ਟ ਹੈ ਕਿ ਪੂਰਾ ਪਰਿਵਾਰ ਨੋਟ ਗਿਣ ਗਿਣ ਥੱਕ ਗਿਆ ਸੀ, ਜਿਸ ਕਾਰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ । 



 



ਉਨ੍ਹਾਂ ਸਵਾਲ ਕੀਤਾ ਕਿ ਗਰੀਬ ਬੰਦਾ ਕਦੋਂ ਗਿਣਦਾ ਹੈ ਨੋਟ ਮਸ਼ੀਨ ਨਾਲ? ਉਸਨੂੰ ਤਾਂ ਸ਼ਾਮ ਦੀ ਰੋਟੀ ਦਾ ਫ਼ਿਕਰ ਹੁੰਦਾ ਹੈ ਕਿ ਮਿਲਗੀ ਜਾਂ ਨਹੀਂ? ਮਾਨ ਨੇ ਸਪੱਸ਼ਟ ਕੀਤਾ ਕਿ ਪੈਸਾ ਇਨ੍ਹਾਂ ਕੋਲ ਹੀ ਹੈ, ਇਨ੍ਹਾਂ ਤੋਂ ਜ਼ਬਤ ਕਰਕੇ ਖਜ਼ਾਨੇ ’ਚ ਅਤੇ ਖਜ਼ਾਨੇ ਤੋਂ ਲੋਕਾਂ ਤੱਕ ਪਹੁੰਚਾਵਾਂਗੇ। 



ਦੱਸ ਦੇਈਏ ਕਿ ਵਿਜੀਲੈਂਸ ਬਿਓਰੋ (Vigilance Bureau) ਦੇ ਏ. ਆਈ. ਜੀ. ਮਨਮੋਹਨ ਕੁਮਾਰ ਨੇ ਵਿਭਾਗ ’ਚ 14 ਅਕਤੂਬਰ, 2022 ਨੂੰ ਸ਼ਿਕਾਇਤ ਕੀਤੀ ਕਿ ਸਾਬਕਾ ਮੰਤਰੀ ਅਰੋੜਾ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ’ਚ ਆਪਣਾ ਨਾਮ ਬਾਹਰ ਕਰਵਾਉਣ ਬਦਲੇ 50 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। 



ਅਗਲੇ ਹੀ ਦਿਨ ਵਿਜੀਲੈਂਸ ਬਿਓਰੋ ਦੇ ਉੱਡਣ ਦਸਤੇ (Flying Squad)  ਨੇ ਏ. ਆਈ. ਜੀ. ਮਨਮੋਹਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਮਾਮਲਾ ਦਰਜ ਕਰਕੇ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ। 


ਇਹ ਵੀ ਪੜ੍ਹੋ: ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ’ਚ ਬਿਕਰਮ ਮਜੀਠੀਆ ਨੇ ਮੰਤਰੀ ਗਗਨ ਅਨਮੋਲ ਮਾਨ ਨੂੰ ਘੇਰਿਆ