Sunil Jakhar News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਚਿੱਠੀ ਲਿਖ ਕੇ ਚੋਣ ਪ੍ਰਚਾਰ ਦਾ ਸੱਦਾ ਦਿੱਤਾ ਹੈ। ਯੋਗੀ ਅਦਿੱਤਿਆਨਾਥ ਪੰਜਾਬ ਵਿੱਚ ਜਲਦ ਹੀ ਚੋਣ ਪ੍ਰਚਾਰ ਕਰਦੇ ਹੋ ਹੋਏ ਨਜ਼ਰ ਆਉਣਗੇ। ਕਾਬਿਲੇਗੌਰ ਹੈ ਕਿ  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 20 ਮਈ ਨੂੰ ਚੰਡੀਗੜ੍ਹ ਆ ਕੇ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਸੰਜੇ ਟੰਡਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।


COMMERCIAL BREAK
SCROLL TO CONTINUE READING

ਭਾਜਪਾ ਹਾਈਕਮਾਂਡ ਅਨੁਸਾਰ ਯੂਪੀ ਦੇ ਸੀਐਮ ਵੀ ਪੰਜਾਬ ਵਿੱਚ ਚੋਣ ਰੈਲੀਆਂ ਕਰਦੇ ਨਜ਼ਰ ਆਉਣਗੇ। ਸੁਨੀਲ ਜਾਖੜ ਨੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਕੋਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਲਈ ਸਮਾਂ ਮੰਗਿਆ ਹੈ। 


ਜਾਖੜ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਪੰਜਾਬ ਦੇ ਬਟਾਲਾ, ਜਲੰਧਰ ਅਤੇ ਲੁਧਿਆਣਾ ਵਿੱਚ ਤਿੰਨ ਵੱਡੀਆਂ ਚੋਣ ਰੈਲੀਆਂ ਵਿੱਚ ਸ਼ਿਰਕਤ ਕਰਨਗੇ। ਸੀਐਮ ਯੋਗੀ ਆਦਿਤਿਆਨਾਥ ਦੀਆਂ ਲੁਧਿਆਣਾ ਤੇ ਜਲੰਧਰ ਵਿੱਚ ਚੋਣ ਰੈਲੀਆਂ ਦਾ ਇੱਕ ਕਾਰਨ ਇਹ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਪੂਰਵਾਂਚਲ ਦੇ ਲੋਕ ਰਹਿੰਦੇ ਹਨ। ਲੁਧਿਆਣਾ ਤੇ ਜਲੰਧਰ ਪੰਜਾਬ ਦੇ ਸਨਅਤੀ ਕੇਂਦਰ ਹਨ।


ਯੋਗੀ ਆਦਿਤਿਆਨਾਥ 20 ਮਈ ਨੂੰ ਚੰਡੀਗੜ੍ਹ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ। ਭਾਜਪਾ ਦੇ ਵੱਡੇ ਨੇਤਾਵਾਂ ਦੀ ਇਹ ਦੂਜੀ ਜਨ ਸਭਾ ਹੋਵੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸੈਕਟਰ-27 ਦੇ ਰਾਮਲੀਲਾ ਮੈਦਾਨ ਵਿੱਚ ਜਨ ਸਭਾ ਕੀਤੀ ਸੀ।


ਇਹ ਵੀ ਪੜ੍ਹੋ : Canadian Bride Arrest: ਪਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲਾੜੀ ਨੇਪਾਲ ਤੋਂ ਗ੍ਰਿਫ਼ਤਾਰ


ਯੋਗੀ ਆਦਿੱਤਿਆਨਾਥ ਮਲੋਆ ਦੇ ਛੋਟੇ ਫਲੈਟਾਂ 'ਚ ਸਰਕਾਰੀ ਸਕੂਲ ਦੇ ਕੋਲ ਖਾਲੀ ਮੈਦਾਨ 'ਚ ਵੱਡੀ ਜਨ ਸਭਾ ਕਰਨਗੇ। ਭਾਜਪਾ ਨੇ ਇਸ ਖੇਤਰ ਵਿੱਚ ਇਹ ਪ੍ਰੋਗਰਾਮ ਇਸ ਲਈ ਆਯੋਜਿਤ ਕੀਤਾ ਹੈ ਕਿਉਂਕਿ ਯੂਪੀ ਤੇ ਬਿਹਾਰ ਦੇ ਹਜ਼ਾਰਾਂ ਲੋਕ ਛੋਟੇ ਫਲੈਟਾਂ ਵਿੱਚ ਰਹਿੰਦੇ ਹਨ। ਅਜਿਹੇ 'ਚ ਭਾਜਪਾ ਨੂੰ ਉਮੀਦ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਆਉਣਗੇ। ਯੋਗੀ ਆਦਿਤਿਆਨਾਥ ਟੰਡਨ ਦੀ ਹਮਾਇਤ 'ਚ ਪ੍ਰਚਾਰ ਕਰਨਗੇ। 


ਇਹ ਵੀ ਪੜ੍ਹੋ : Ludhiana News: ਲੁਧਿਆਣਾ ਲਈ ਰਵਨੀਤ ਬਿੱਟੂ ਦਾ ਵਿਜ਼ਨ ਡਾਕੂਮੈਂਟ ਪੇਸ਼, ਏਮਜ਼ ਅਤੇ ਮੈਟਰੋ ਚੱਲੇਗੀ ਜਲਦ- ਬਿੱਟੂ