ਕਾਂਗਰਸ ਪਾਰਟੀ ’ਚ ਹੁੰਦਿਆ ਵੀ ਸੁਨੀਲ ਜਾਖੜ, ਭਾਜਪਾ ਦਾ ਜਾਸੂਸ ਸੀ: ਪ੍ਰਤਾਪ ਸਿੰਘ ਬਾਜਵਾ
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੋਹਾਂ ਲੀਡਰਾਂ ਦੀ ਭਾਜਪਾ ਨਾਲ ਗੁਪਤ ਤੌਰ ’ਤੇ ਮਿਲੀਭੁਗਤ ਸੀ।
Partap Singh Bajwa on Sunil Jakhar: ਪ੍ਰਤਾਪ ਸਿੰਘ ਬਾਜਵਾ ਦੁਆਰਾ ਸਾਬਕਾ PM ਮਨਮੋਹਨ ਸਿੰਘ ਨੂੰ 'ਫਰਜ਼ੀ PM' ਕਹਿਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਹੁਣ ਭਾਜਪਾ ਆਗੂ ਸੁਨੀਲ ਜਾਖੜ ਨੇ ਕਾਂਗਰਸ ਦੇ ਕਈ ਲੀਡਰਾਂ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।
ਸੁਨੀਲ ਜਾਖੜ ਨੇ ਬੋਲਿਆ ਕਿ ਕਾਂਗਰਸ ਪਾਰਟੀ ’ਚ ਕਈ ਨਕਲੀ ਸਿੱਖ ਹਨ, ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂ ਬਚਕੇ ਰਹਿਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਦੁਆਰਾ ਪ੍ਰਤਾਪ ਸਿੰਘ ਬਾਜਵਾ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰ ਬੋਲਣ ਤੋਂ ਰੋਕਣਾ ਚਾਹੀਦਾ ਸੀ।
ਜਾਖੜ ਨੇ ਕਿਹਾ ਕਿ ਜੇਕਰ ਰਾਹੁਲ ਅਜਿਹਾ ਕਰਦੇ ਤਾਂ ਉਨ੍ਹਾਂ ਦੀ ਪੰਜਾਬ ’ਚ 300 ਕਿਲੋਮੀਟਰ ਦੀ ਯਾਤਰਾ ਸਫ਼ਲ ਹੋ ਜਾਣੀ ਸੀ।
ਹੁਣ ਸੁਨੀਲ ਜਾਖੜ ਬਾਰੇ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ’ਚ ਰਹਿੰਦਿਆ ਵੀ ਸੁਨੀਲ ਜਾਖੜ ਭਾਜਪਾ ਦਾ ਜਾਸੂਸ ਸੀ, ਜੋ ਪਾਰਟੀ ਨੂੰ ਅੰਦਰ-ਖਾਤੇ ਕਮਜ਼ੋਰ ਕਰਨ ਦਾ ਕੰਮ ਕਰ ਰਿਹਾ ਸੀ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੋਹਾਂ ਲੀਡਰਾਂ ਦੀ ਭਾਜਪਾ ਨਾਲ ਗੁਪਤ ਤੌਰ ’ਤੇ ਮਿਲੀਭੁਗਤ ਕੀਤੀ ਹੋਈ ਸੀ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਭਾਜਪਾ ’ਚ ਮੌਜੂਦ ਉਨ੍ਹਾਂ ਵਰਗੇ ਦੋ-ਮੂੰਹੇ ਪਾਖੰਡੀਆਂ ਨੇ ਰਾਹੁਲ ਗਾਂਧੀ ਦੀ ਪੱਗ ਦੇ ਰੰਗ ਵਰਗੇ ਗੈਰ-ਜ਼ਰੂਰੀ ਮੁੱਦਿਆਂ ’ਤੇ ਉਂਗਲ ਚੁੱਕ ਕੇ 'ਭਾਰਤ ਜੋੜੋ' ਯਾਤਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ ਭਾਜਪਾ ਆਗੂ ਰਾਹੁਲ ਗਾਂਧੀ ਦੀ ਯਾਤਰਾ ਦੀ ਸਫ਼ਲਤਾ ਤੋਂ ਡਰੇ ਹੋਏ ਹਨ, ਇਹ ਲੋਕ ਨਹੀਂ ਚਾਹੁੰਦੇ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ (Prime Minister) ਵਜੋਂ ਪੇਸ਼ ਕੀਤਾ ਜਾਵੇ।
ਇਸ ਮੌਕੇ ਰਾਮ ਰਹੀਮ (Ram Rahim) ਨੂੰ ਪੈਰੋਲ ਦਿੱਤੇ ਜਾਣ ਦੇ ਮੁੱਦੇ ’ਤੇ ਬੋਲਦਿਆਂ ਬਾਜਵਾ ਨੇ ਕਿਹਾ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਸੁੱਤੀ ਪਈ ਹੈ। ਹਰਿਆਣਾ ’ਚ ਭਾਜਪਾ ਸਰਕਾਰ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਇੱਕ ਬਲਾਤਕਾਰੀ ਅਤੇ ਇੱਕ ਕਾਤਲ ਨੂੰ ਜੇਲ੍ਹ ਵਿੱਚੋਂ ਬਾਰ ਬਾਰ ਰਿਹਾਅ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਛੇ ਵਾਰ ਮੈਂਬਰ ਪਾਰਲੀਮੈਂਟ (MP) ਰਹੇ ਹਨ ਜੋਕਿ ਮਹਿਲਾ ਪਹਿਲਵਾਨਾਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਦੇ ਰਹੇ ਹਨ। ਹੁਣ ਵੀ ਕੇਂਦਰ ਦੀ ਭਾਜਪਾ ਸਰਕਾਰ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਬਾਜਵਾ ਦੇ 'ਫਰਜ਼ੀ PM' ਤੋਂ ਬਾਅਦ ਜਾਖੜ ਨੇ ਕਾਂਗਰਸ ’ਚ ਨਕਲੀ ਸਿੱਖਾਂ ਦਾ ਕੀਤਾ ਜ਼ਿਕਰ!