Growing Death In Gyms: ਜਿਮ ਦੇ ਅੰਦਰ ਵਰਕਆਉਟ ਦੌਰਾਨ ਕਈ ਅਜਿਹੀਆਂ ਮਸ਼ਹੂਰ ਹਸਤੀਆਂ ਦੀ ਮੌਤ ਹੋਣ ਦੀਆਂ ਖਬਰਾਂ ਅਕਸਰ ਵੇਖਣ ਨੂੰ ਮਿਲ ਰਹੀਆਂ ਹਨ। ਇਸ ਨੂੰ ਲੈ ਕੇ ਲੋਕ ਵੀ ਜਿਆਦਾ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਤੇ ਜਿਮ ਕਰਨ ਤੋਂ ਵੀ ਖਾਸੇ ਡਰ ਰਹੇ ਹਨ। ਇਕ ਰਿਪੋਰਟ ਦੇ ਮੁਤਾਬਿਕ ਲੋਕ ਕਸਰਤ ਕਰਦੇ ਸਮੇਂ, ਜਿਮ 'ਚ ਵਰਕਆਊਟ ਕਰਦੇ ਸਮੇਂ ਲੋਕ ਇਨ੍ਹਾਂ ਬੀਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਹੁਣ ਸਵਾਲ ਇਹ ਹੈ ਵੀ ਸਾਹਮਣੇ ਆ ਰਿਹਾ ਹੈ ਕਿ ਆਖ਼ਰ ਵਰਕਆਊਟ ਦੇ ਦੌਰਾਨਕਿਉਂ ਆਉਂਦਾ ਹੈ ਦਿਲ ਦਾ ਦੌਰਾ ?


COMMERCIAL BREAK
SCROLL TO CONTINUE READING

ਇਸ ਸਵਾਲ ਦਾ ਜਵਾਬ ਅਦਾਕਾਰ ਸੁਨੀਲ ਸ਼ੈੱਟੀ ਨੇ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ  'ਇਨ੍ਹਾਂ ਮੌਤਾਂ ਦਾ ਕਾਰਨ ਲੋਕਾਂ ਦਾ ਵਰਕਆਉਟ ਨਹੀਂ ਹੈ ਬਲਕਿ ਇਸ ਦੇ ਕੁਝ ਹੋਰ ਕਾਰਨ ਹਨ। ਕਿਹਾ ਜਾ ਰਿਹਾ ਹੈ ਕਿ ਲੋਕ ਜ਼ਿਆਦਾ ਕਸਰਤ ਕਰਦੇ ਹਨ ਜਾਂ ਆਪਣੇ ਸਰੀਰ ਨੂੰ ਜ਼ਿਆਦਾ ਖਿੱਚਦੇ ਹਨ ਤਾਂ  ਉਨ੍ਹਾਂ ਨੂੰ ਹਾਰਟ ਅਟੈਕ ਜਾਂ ਹਾਰਟ ਫੇਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਭ ਪਿੱਛੇ ਇਹ ਕਾਰਨ ਹੈ ਕਿ ਉਹ ਸਪਲੀਮੈਂਟ ਅਤੇ ਸਟੀਰੌਇਡ ਹਨ ਜੋ ਲੋਕ ਖਾਂਦੇ ਹਨ। ਇੰਨਾ ਹੀ ਨਹੀਂ ਅਜਿਹਾ ਹੋਣ ਪਿੱਛੇ ਇਕ ਹੋਰ ਮੁੱਖ ਕਾਰਨ ਇਹ ਵੀ ਹੈ ਕਿ ਸਿਹਤਮੰਦ ਖੁਰਾਕ, ਸਿਹਤਮੰਦ ਜੀਵਨ ਸ਼ੈਲੀ ਅਤੇ ਸਿਹਤਮੰਦ ਨੀਂਦ ਦੇ ਪੈਟਰਨ ਦੀ ਪਾਲਣਾ ਨਹੀਂ ਕਰ ਰਿਹਾ ਹੈ। ਸਿਹਤਮੰਦ ਪੋਸ਼ਣ ਨਾਲ ਭਰਪੂਰ ਸਰੀਰ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ।


ਇਸਦੇ ਪਿੱਛੇ ਮੂਲ ਕਾਰਨ ਉਹ ਸਪਲੀਮੈਂਟ ਅਤੇ ਸਟੀਰੌਇਡ ਹਨ ਜੋ ਲੋਕ ਖਾਂਦੇ ਹਨ। ਇੰਨਾ ਹੀ ਨਹੀਂ ਅਜਿਹਾ ਹੋਣ ਪਿੱਛੇ ਇਕ ਹੋਰ ਮੁੱਖ ਕਾਰਨ ਵੀ ਹੈ। ਇਹ ਸਿਹਤਮੰਦ ਖੁਰਾਕ, ਸਿਹਤਮੰਦ ਜੀਵਨ ਸ਼ੈਲੀ ਅਤੇ ਸਿਹਤਮੰਦ ਨੀਂਦ ਦੇ ਪੈਟਰਨ ਦੀ ਪਾਲਣਾ ਨਹੀਂ ਕਰ ਰਿਹਾ ਹੈ। ਸਿਹਤਮੰਦ ਪੋਸ਼ਣ ਨਾਲ ਭਰਪੂਰ ਸਰੀਰ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਇਸ ਤੋਂ ਬਾਅਦ ਕਿਹਾ ਕਿ ਸਿਹਤਮੰਦ ਖੁਰਾਕ ਦਾ ਮਤਲਬ ਡਾਈਟਿੰਗ ਨਹੀਂ ਹੈ। ਇਸ ਦੀ ਬਜਾਏ ਸਹੀ ਪੋਸ਼ਣ ਦੇ ਨਾਲ ਇੱਕ ਸਧਾਰਨ ਪਰ ਵਧੀਆ ਖੁਰਾਕ ਲਓ।



ਇਹ ਵੀ ਪੜ੍ਹੋ: ਤਿਹਾੜ ਜੇਲ 'ਚ ਮਸਾਜ ਕਰਵਾਉਂਦੇ ਨਜ਼ਰ ਆਏ AAP ਆਗੂ ਸਤੇਂਦਰ ਜੈਨ, ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਸਾਧਿਆ ਨਿਸ਼ਾਨਾ 


ਦਰਅਸਲ ਸਾਊਥ ਦੇ ਸੁਪਰਸਟਾਰ ਪੁਨੀਤ ਰਾਜਕੁਮਾਰ, ਕਾਮੇਡੀਅਨ ਰਾਜੂ ਸ਼੍ਰੀਵਾਸਤਵ (Comedian Raju Srivastava), 50 ਸਾਲਾ ਬਾਡੀ ਡਬਲ ਸਾਗਰ ਪਾਂਡੇ ਅਤੇ ਸਿਧਾਂਤ ਸੂਰਿਆਵੰਸ਼ੀ (Siddhant Suryavanshi) ਦੀ ਹਾਲ ਹੀ ਵਰਕਆਊਟ ਦੇ ਦੌਰਾਨ ਮੌਤ ਹੋ ਗਈ ਹੈ।