Sunroof In Vehicle: ਚਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ!
Sunroof In Vehicle: ਅਕਸਰ ਦੇਖਿਆ ਹੋਵੇਗਾ ਅੱਜ ਕੱਲ੍ਹ ਨਵੇਂ ਜਮਾਨੇ ਦੀਆਂ ਕਾਰਾਂ `ਚ ਨਵੇਂ ਫੀਚਰਸ ਆ ਗਏ ਹਨ ਜਿਹਨਾਂ ਵਿੱਚ ਇੱਕ ਹੈ ``ਸਨਰੂਫ`। ਅੱਜਕੱਲ੍ਹ ਸੜਕ `ਤੇ ਚੱਲਦੀ ਗੱਡੀ `ਚੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਸਨਰੂਫ `ਚੋਂ ਬਾਹਰ ਨਿਕਲੇ ਵੇਖਿਆ ਜਾ ਸਕਦਾ ਹੈ ਪਰ ਅਜਿਹੀ ਗਲਤੀ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਆਓ ਜਾਣਦੇ ਹਾਂ...
Sunroof In Vehicle/ਮਨੀਸ਼ ਸ਼ੰਕਰ : ਡਰਾਈਵਰਾਂ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ 'ਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ 'ਚੋਂ ਨਿਕਲਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਜੇ ਤੁਸੀਂ ਹੁਣ ਸਨ ਰੂਫ ਗੱਡੀ ਦੇ ਵਿੱਚੋਂ ਬਾਹਰ ਖੜ੍ਹ ਕੇ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ ਹੁਣ ਪੰਜਾਬ ਪੁਲਿਸ ਤੁਹਾਡਾ ਚਲਾਨ ਦੇ ਨਾਲ- ਨਾਲ ਪਰਚਾ ਵੀ ਦਰਜ ਕਰ ਸਕਦੀ ਹੈ।
ਇਹ ਹੈ ਜਾਰੀ ਹੁਕਮ
''ਕਾਰ ਦੀ ਛੱਤ ਤੇ ਬਣੇ ਸਨਰੂਫ ( SUNROOF OF LUXURY VEHICLE ) ਜਿਸ ਵਿੱਚੋ ਛੋਟੀ ਉਮਰ ਦੇ ਬੱਚੇ ਉਸ ਵਿੱਚੋਂ ਬਾਹਰ ਨਿਕਲ ਕੇ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਸਿਟੀ ਵਿੱਚ ਸ਼ੋਰ ਸ਼ਰਾਬਾ ਕਰਦੇ ਹਨ ਜਿਸ ਨਾਲ ਡਰਾਇਵਰ ਜਾਂ ਉਨ੍ਹਾਂ ਦੇ ਮਾਤਾ ਪਿਤਾ ਦਾ ਧਿਆਨ ਭਟਕ ਜਾਂਦਾ ਹੈ ਜਿਸ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਲਈ ਆਪਣੇ ਅਧੀਨ ਤਾਇਨਾਤ ਟਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਅਗਰ ਕੋਈ ਵਹੀਕਲ/ਕਾਰ ਦੌਰਾਨੇ ਚੈਕਿੰਗ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੇ ਖਿਲਾਫ਼ ਮੋਟਰ ਵਹੀਕਲ ਐਕਟ ( Open Sun roofs under the rash ad negligent driving clause being termed as " An unsafe driving practice" ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਾਲ ਹੀ ਵਿੱਚ ਮੋਹਾਲੀ ਦੇ ਡੀਐਸਪੀ ਮਹੇਸ਼ ਸੈਨੀ ਵੱਲੋਂ ਸਾਰੇ ਹੀ ਟਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ ਕਿ ਹੁਣਕੋਈ ਵੀ ਸ਼ਖਸ ਰੂਫ ਗੱਡੀ ਦੇ ਵਿੱਚੋਂ ਕਿਸੇ ਨੂੰ ਬਾਹਰ ਖੜਾ ਹੋ ਕੇ ਗੱਡੀ ਡਰਾਈਵ ਨਹੀਂ ਕਰ ਸਕਦਾ। ਅਕਸਰ ਹੀ ਸੜਕਾਂ ਉੱਤੇ ਦੇਖਿਆ ਜਾਂਦਾ ਹੈ ਕਿ ਗੱਡੀ ਚਾਲਕ ਆਪਣੇ ਛੋਟੇ ਬੱਚਿਆਂ ਨੂੰ ਸੰਨ ਰੂਫ ਗੱਡੀ ਦੇ ਵਿੱਚੋਂ ਬਾਹਰ ਖੜੇ ਹੋ ਕੇ ਨਜ਼ਾਰੇ ਲੈਂਦੇ ਹਨ ਪਰ ਹੁਣ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ।
ਪਿਛਲੇ ਸਾਲ ਇੱਕ ਪੰਜਾਬੀ ਸਿੰਗਰ ਨੇ ਵੀ ਏਅਰਪੋਰਟ ਰੋਡ ਉੱਤੇ ਸਨਰੂਫ ਗੱਡੀ ਦੇ ਵਿੱਚ ਖੜਾ ਹੋ ਕੇ ਰੀਲ ਬਣਾਈ ਸੀ ਜਿਸ ਉੱਤੇ ਪੁਲਿਸ ਨੇ ਸਖਤ ਐਕਸ਼ਨ ਲੈਂਦਿਆਂ ਹੋਇਆ ਉਸ ਦਾ ਚਲਾਨ ਕੱਟਿਆ ਸੀ ਤੇ ਉਸ ਤੋਂ ਮਾਫੀਨਾਮਾ ਵੀ ਮੰਗਵਾਇਆ ਸੀ ਕਿ ਉਹ ਅੱਗੇ ਤੋਂ ਇਹੋ ਜਿਹੀ ਹਰਕਤ ਨਹੀਂ ਕਰਦਾl ਇਸ ਤੋਂ ਅੱਗੇ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਆਨਲਾਈਨ ਸਿਸਟਮ ਕਾਰਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਸ਼ਰਾਰਤੀ ਅਨਸਰ ਆਪਣੇ ਵਾਹਨਾਂ ਉੱਤੇ ਦੂਸਰੇ ਵਾਹਨਾਂ ਦਾ ਨੰਬਰ ਲਗਾ ਕੇ ਘੁੰਮਦੇ ਹਨ ਜਿਸ ਕਾਰਨ ਨੰਬਰ ਪਲੇਟ ਦੀ ਫੋਟੋ ਖਿੱਚ ਕਿ ਐਪ ਵਿੱਚ ਅਪਲੋਡ ਹੁੰਦੀ ਹੈ ਤਾਂ ਉਸ ਦਾ ਅਸਲੀ ਡਾਟਾ ਸਾਹਮਣੇ ਆ ਜਾਂਦਾ ਹੈ ਤੇ ਚਲਾਨ ਨੰਬਰ ਪਲੇਟ ਦੇ ਅਸਲੀ ਮਾਲਕ ਕੋਲ ਚਲਾ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਸਾਡੇ ਵੱਲੋਂ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਕੁਝ ਪਾਇਆ ਜਾਂਦਾ ਹੈ ਤਾਂ ਉਹਨਾਂ ਖਿਲਾਫ਼ ਪਰਚੇ ਵੀ ਦਰਜ ਕੀਤੇ ਜਾਣਗੇl ਦੱਸ ਦਈਏ ਕਿ ਪੁਲਿਸ ਕੋਲ ਤਿੰਨ ਤੋਂ ਚਾਰ ਅਜਿਹੇ ਪਰਚੇ ਰਿਕਮੈਂਡ ਕੀਤੇ ਜਾ ਚੁੱਕੇ ਹਨ ਜੋ ਵਾਹਨ ਦੂਸਰੀ ਵਾਹਨਾਂ ਦੇ ਨੰਬਰ ਲਗਾ ਕੇ ਗੱਡੀਆਂ ਚਲਾ ਰਹੇ ਹਨ।
Real Use of Sunroof
ਦੱਸ ਦਈਏ ਕਿ ਸਨਰੂਫ ਤੁਹਾਡੀ ਗੱਡੀ ਨੂੰ ਕੁਦਰਤੀ ਰੌਸ਼ਨੀ ਦੇਣ ਲਈ ਦਿੱਤੀ ਜਾਂਦੀ ਹੈ। ਇਹ ਗੱਡੀ ਦੇ ਅੰਦਰ ਇਕ ਵੱਖਰਾ ਆਨੰਦ ਦਿੰਦੀ ਹੈ। ਖੁੱਲ੍ਹੇ ਸਨਰੂਫ ਨਾਲ ਸਫ਼ਰ ਕਰਦੇ ਹੋ ਤਾਂ ਤੁਸੀਂ ਇੱਕ ਖੁੱਲ੍ਹੇ ਕਮਰੇ 'ਚ ਬੈਠਣ ਵਾਂਗ ਮਹਿਸੂਸ ਕਰਦੇ ਹੋ। ਇਸ ਦਾ ਇਕ ਹੋਰ ਫ਼ਾਇਦਾ ਇਹ ਹੈ ਕਿ ਜਦੋਂ ਵੀ ਤੇਜ਼ ਧੁੱਪ 'ਚ ਵਾਹਨ ਪਾਰਕ ਕੀਤਾ ਜਾਂਦਾ ਹੈ ਤਾਂ ਇਸ ਦਾ ਕੈਬਿਨ ਕਾਫੀ ਗਰਮ ਹੋ ਜਾਂਦਾ ਹੈ। ਸਨਰੂਫ ਨੂੰ ਖੋਲ੍ਹ ਕੇ ਇਸ ਗਰਮੀ ਨੂੰ ਬਹੁਤ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ।