Shambhu Border: SC ਦਾ ਵੱਡਾ ਫੈਸਲਾ- ਅਜੇ ਨਹੀਂ ਖੁਲ੍ਹੇਗਾ ਸ਼ੰਭੂ ਬਾਰਡਰ, `ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ`
Shambhu Border: SC ਦਾ ਵੱਡਾ ਫੈਸਲਾ- ਅਜੇ ਨਹੀਂ ਖੁਲ੍ਹੇਗਾ ਣ `ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ`
Shambhu Border: ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅੱਜ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਕ ਕਮੇਟੀ ਬਣਾਉਣ 'ਤੇ ਵਿਚਾਰ ਕਰਾਂਗੇ ਜੋ ਸਾਰੀਆਂ ਧਿਰਾਂ ਅਤੇ ਕਿਸਾਨਾਂ ਨਾਲ ਗੱਲ ਕਰੇਗੀ ਅਤੇ ਸਮੱਸਿਆ ਦਾ ਹੱਲ ਕੱਢੇਗੀ। ਅਦਾਲਤ ਨੇ ਹਰਿਆਣਾ ਅਤੇ ਪੰਜਾਬ ਨੂੰ ਕਮੇਟੀ ਲਈ ਯੋਗ ਵਿਅਕਤੀਆਂ ਦੇ ਨਾਂ ਸੁਝਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੀ ਸਮਝਦੇ ਹਾਂ ਪਰ ਸਰਹੱਦ 'ਤੇ 500 ਤੋਂ 600 ਟਰੈਕਟਰ ਟਰਾਲੀਆਂ (ਜੋ ਪੰਜਾਬ ਤੋਂ ਦਿੱਲੀ ਜਾਣਾ ਚਾਹੁੰਦੀਆਂ ਹਨ) ਹਨ। ਅਦਾਲਤ ਨੇ ਕਿਹਾ ਕਿ ਤੁਹਾਨੂੰ ਕਿਸਾਨਾਂ ਨਾਲ ਗੱਲ ਕਰਨ ਦਾ ਤਰੀਕਾ ਲੱਭਣਾ ਚਾਹੀਦਾ ਹੈ।
ਐਸ.ਜੀ.ਮਹਿਤਾ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਦਿੱਲੀ ਆਉਣ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਉਨ੍ਹਾਂ ਦੇ ਟਰੈਕਟਰ ਟਰਾਲੀ ਅਤੇ ਜੇਸੀਬੀ ਨਾਲ ਆਉਣ ਨਾਲ ਤਣਾਅ ਪੈਦਾ ਹੁੰਦਾ ਹੈ। ਐਸ ਜੀ ਮਹਿਤਾ ਨੇ ਅੱਗੇ ਕਿਹਾ ਕਿ ਤੁਸੀਂ ਸੁੱਤੇ ਹੋਏ ਨੂੰ ਤਾਂ ਜਗਾ ਸਕਦੇ ਹੋ ਪਰ ਜੋ ਪਹਿਲਾਂ ਹੀ ਜਾਗਿਆ ਹੋਇਆ ਹੈ ਉਸ ਨੂੰ ਨਹੀਂ ਜਗਾ ਸਕਦੇ।
ਇਹ ਵੀ ਪੜ੍ਹੋ: Sidhu Moose Wala News: ਮੇਰੇ ਪੁੱਤ ਦੇ ਕਾਤਲਾਂ ਨੂੰ VIP ਟਰੀਟਮੈਂਟ ਕਿਉਂ? ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਹੀ ਵੱਡੀ ਗੱਲ
ਹਰਿਆਣਾ ਦੀ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਹਾਈਵੇਅ 'ਤੇ ਟਰੈਕਟਰ, ਟਰਾਲੀਆਂ ਅਤੇ ਜੇਸੀਬੀ ਚਲਾਉਣ ਦੀ ਇਜਾਜ਼ਤ ਨਹੀਂ ਹੈ। ਟਰੈਕਟਰ ਟਰਾਲੀਆਂ ਅਸਲ ਵਿੱਚ ਜੰਗੀ ਟੈਂਕਾਂ ਵਿੱਚ ਤਬਦੀਲ ਹੋ ਗਈਆਂ ਹਨ। ਇਨ੍ਹਾਂ ਮੋਡੀਫਾਈਡ ਵਾਹਨਾਂ ਨੂੰ ਦੇਖੋ ਤਾਂ ਇੰਜ ਲੱਗੇਗਾ ਕਿ ਸੜਕ 'ਤੇ ਟੈਂਕ ਆ ਗਏ ਹਨ।
ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਕ ਕਮੇਟੀ ਬਣਾਉਣ 'ਤੇ ਵਿਚਾਰ ਕਰਾਂਗੇ ਜੋ ਸਾਰੀਆਂ ਧਿਰਾਂ ਅਤੇ ਕਿਸਾਨਾਂ ਨਾਲ ਗੱਲ ਕਰੇਗੀ ਅਤੇ ਸਮੱਸਿਆ ਦਾ ਹੱਲ ਕੱਢੇਗੀ। ਅਦਾਲਤ ਨੇ ਹਰਿਆਣਾ ਅਤੇ ਪੰਜਾਬ ਨੂੰ ਕਮੇਟੀ ਲਈ ਯੋਗ ਵਿਅਕਤੀਆਂ ਦੇ ਨਾਂ ਸੁਝਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਸ਼ੰਭੂ ਸਰਹੱਦ ਫਿਲਹਾਲ ਨਹੀਂ ਖੁੱਲ੍ਹੇਗੀ।
ਇਹ ਵੀ ਪੜ੍ਹੋ: Mohali News: ਵੈਟਰਨਰੀ ਡਾਕਟਰਾਂ ਦੀਆਂ ਤਨਖ਼ਾਹਾਂ ਨਹੀਂ ਕੀਤੀਆਂ ਬਹਾਲ, ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼