Padach Dam News: ਪੰਜਾਬ ਦੇ ਡੈਮ `ਚ ਪਾਣੀ ਸੁੱਕਣ ਨਾਲ ਸੈਂਕੜੇ ਜਾਨਵਰਾਂ ਦੀ ਮੌਤ; ਅਥਾਰਿਟੀ ਨੂੰ ਭੇਜਿਆ ਨੋਟਿਸ
Padach Dam News: ਪੰਜਾਬ ਦੇ ਇੱਕ ਡੈਮ ਵਿੱਚ ਪਾਣੀ ਸੁੱਕਣ ਕਾਰਨ ਸੈਂਕੜੇ ਜਾਨਵਰਾਂ ਦੀ ਭੁੱਖ ਤੇ ਪਿਆਸ ਨਾਲ ਮੌਤ ਹੋ ਗਈ ਗਈ।
Padach Dam News: ਅਸੀਂ ਆਮ ਤੌਰ ਉਤੇ ਮਾਹਿਰਾਂ ਤੋਂ ਸੁਣਦੇ ਹਾਂ ਕਿ ਭਵਿੱਖ ਵਿੱਚ ਪੰਜਾਬ ਮਾਰੂਥਲ ਦਾ ਰੂਪ ਧਾਰ ਲਵੇਗਾ। ਜਿਸ ਤਰ੍ਹਾਂ ਲਾਪਰਵਾਹੀ ਨਾਲ ਪੰਜਾਬ ਦੇ ਪਾਣੀਆਂ ਦੀ ਵਰਤੋਂ ਹੋ ਰਹੀ ਹੈ ਉਸ ਤੋਂ ਬਾਅਦ ਹੌਲੀ-ਹੌਲੀ ਪਾਣੀ ਖਤਮ ਹੋ ਜਾਵੇਗਾ। ਇਸ ਦਰਮਿਆਨ ਦੱਸਣੇ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਅਜਿਹਾ ਡੈਮ ਹੈ ਜਿਥੇ ਹੁਣ ਤੋਂ ਪਾਣੀ ਬਿਲਕੁਲ ਸੁੱਕ ਗਿਆ ਅਤੇ ਧਰਤੀ ਵਿਚਾਲੇ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ।
ਜਾਨਵਰਾਂ ਦੀ ਤਰਸਯੋਗ ਹਾਲਤ ਦੀਆਂ ਤਸਵੀਰਾਂ ਆ ਰਹੀਆਂ ਸਾਹਮਣੇ
ਇਸ ਸੋਕੇ ਕਾਰਨ ਸੈਂਕੜੇ ਜਾਨਵਰ ਮੌਤ ਦੋ ਮੂੰਹ ਵਿੱਚ ਚਲੇ ਗਏ ਹਨ। ਇਸ ਡੈਮ ਵਿੱਚ ਜਾਨਵਰਾਂ ਦੀਆਂ ਅਜਿਹੀਆਂ ਤਰਸਯੋਗ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਹਰ ਕਿਸੇ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਹਾਲਾਂਕਿ ਕੰਢੇ ਉਤੇ ਵੱਸੇ ਲੋਕਾਂ ਵੱਲੋਂ ਜਾਨਵਰਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਾਨਵਰਾਂ ਲਈ ਪਾਣੀ ਅਤੇ ਭੋਜਨ ਦਾ ਪ੍ਰਬੰਧ ਦੇ ਯਤਨ ਵੀ ਜਾਰੀ ਹਨ ਪਰ ਇਥੇ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ।
ਸੁਪਰੀਮ ਕੋਰਟ ਦੀ ਵਕੀਲ ਨੇ ਸਬੰਧਤ ਅਥਾਰਿਟੀ ਨੂੰ ਨੋਟਿਸ ਭੇਜਿਆ
ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਸ਼ਿਵਾਲਿਕ ਪਹਾੜੀਆਂ ਨਾਲ ਘਿਰਿਆ ਪੜਛ ਡੈਮ ਵਿੱਚ ਪਾਣੀ ਸੁੱਕਣ ਅਤੇ ਜਾਨਵਰਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਵਕੀਲ ਨੇ ਸਬੰਧਤ ਅਥਾਰਿਟੀ ਨੂੰ ਡਿਮਾਂਡ ਨੋਟਿਸ ਭੇਜਿਆ ਹੈ। ਪੜਛ ਡੈਮ ਵਿੱਚ ਪਾਣੀ ਸੁੱਕਣ ਮਗਰੋਂ ਵੱਡੀ ਗਿਣਤੀ ਵਿੱਚ ਜਾਨਵਰਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਨੇ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ, ਡਿਪਟੀ ਡਾਇਰੈਕਟਰ ਜਨਰਲ ਆਫ ਫਾਰੈਸਟ, ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫਾਰੈਸਟ, ਡਿਪਟੀ ਕਮਿਸ਼ਨਰ ਮੋਹਾਲੀ ਨੂੰ ਡਿਮਾਂਡ ਨੋਟਿਸ ਭੇਜਿਆ ਗਿਆ ਹੈ। ਸੁਨੈਨਾ ਬਨੂੜ ਨੇ ਦੱਸਿਆ ਕਿ ਉਨ੍ਹਾਂ ਨੇ ਡਿਮਾਂਡ ਨੋਟਿਸ ਰਾਹੀਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਪੜਛ ਡੈਮ ਦੇ ਜਾਨਵਰਾਂ ਤੱਕ ਮੈਡੀਕਲ ਸਹਾਇਤਾ ਦੇਣ ਦੇ ਨਾਲ-ਨਾਲ ਪਾਣੀ ਅਤੇ ਭੋਜਨ ਜਾਂ ਚਾਰੇ ਵਗੈਰਾ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।
ਲੋਕ ਆਪਣੇ ਪੱਧਰ 'ਤੇ ਹੀ ਜਾਨਵਰਾਂ ਨੂੰ ਬਚਾਉਣ ਲਈ ਕਰ ਰਹੇ ਯਤਨ
ਹਾਲਾਂਕਿ ਇਲਾਕੇ ਦੇ ਪਿੰਡਾਂ ਤੋਂ ਨੌਜਵਾਨ ਸਥਿਤੀ ਨੂੰ ਸੰਭਾਲ ਲਈ ਯਤਨ ਕਰ ਰਹੇ ਹਨ। ਜਾਨਵਰਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਪਰ ਸਰਕਾਰੀ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਪਾਣੀ ਲਈ ਭਟਕਦੇ ਕਰੀਬ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਜਾਨਵਰਾਂ ਵਿੱਚ ਹਿਰਨ, ਸਾਂਬਰ, ਗਾਵਾਂ ਵੀ ਸ਼ਾਮਲ ਸਨ।