ਸ਼ੱਕੀ ਘਰਵਾਲੇ ਨੇ ਘਰਵਾਲੀ ਦੇ ਲਗਾ ਦਿੱਤਾ HIV ਸੰਕ੍ਰਮਿਤ ਖ਼ੂਨ ਦਾ Injection, ਦੋਹਾਂ ਵਿਚਾਲੇ ਹੋ ਚੁੱਕਿਆ ਸੀ ਤਲਾਕ
ਜਾਂਚ ਦੌਰਾਨ ਆਰੋਪੀ ਨੇ ਜੋ ਗੱਲਾਂ ਦੱਸੀਆਂ ਉਸਨੂੰ ਸੁਣਕੇ ਸਭ ਹੈਰਾਨ ਰਹਿ ਗਏ, ਔਰਤ ਦੇ ਘਰਵਾਲੇ ਨੇ ਦੱਸਿਆ ਕਿ ਉਸਨੂੰ ਆਪਣੀ ਘਰਵਾਲੀ ’ਤੇ ਸ਼ੱਕ ਸੀ।
Surat News: ਗੁਜਰਾਤ ਦੇ ਸੂਰਤ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤਲਾਕਸ਼ੁਦਾ ਔਰਤ ਨੇ ਆਪਣੇ ਘਰਵਾਲੇ ’ਤੇ ਐੱਚ. ਆਈ. ਵੀ. (HIV) ਸੰਕ੍ਰਮਿਤ ਖ਼ੂਨ ਦਾ ਟੀਕਾ (Injection) ਲਗਾਉਣ ਦਾ ਆਰੋਪ ਲਗਾਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਲੜਾਈ-ਝਗੜਾ ਸ਼ੁਰੂ ਹੋ ਗਿਆ। ਕੋਈ ਹੱਲ ਨਾ ਨਿਕਲਦਾ ਵੇਖ ਦੋਹਾਂ ਨੇ ਅਲੱਗ-ਅਲੱਗ ਰਹਿਣ ਦਾ ਫ਼ੈਸਲਾ ਕਰ ਲਿਆ ਅਤੇ 2 ਸਾਲ ਪਹਿਲਾਂ ਤਲਾਕ ਲੈ ਲਿਆ ਸੀ। ਹਾਲਾਂਕਿ ਬੱਚਿਆਂ ਕਾਰਣ ਦੋਵੇਂ ਜਣੇ ਇੱਕ-ਦੂਜੇ ਦੇ ਸੰਪਰਕ ’ਚ ਸਨ।
ਕੁਝ ਦਿਨ ਪਹਿਲਾਂ ਔਰਤ ਨੂੰ ਆਪਣੇ ਘਰਵਾਲੇ ਦਾ ਫ਼ੋਨ ਆਇਆ, ਉਸਨੇ ਬੱਚਿਆਂ ਸਮੇਤ ਉਸਨੂੰ ਬਾਹਰ ਘੁੰਮਣ ਜਾਣ ਲਈ ਕਿਹਾ। ਜਦੋਂ ਉਹ ਵਾਪਸ ਆਏ ਤਾਂ ਘਰਵਾਲੇ ਨੇ ਉਸਦੇ ਐੱਚ. ਆਈ. ਵੀ. (HIV) ਸੰਕ੍ਰਮਿਤ ਖ਼ੂਨ ਦਾ ਟੀਕਾ ਲਗਾ ਦਿੱਤਾ। ਟੀਕਾ ਲੱਗਣ ਤੋਂ ਬਾਅਦ ਔਰਤ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਜਲਦਬਾਜ਼ੀ ’ਚ ਉਸਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਹੋਸ਼ ’ਚ ਆਉਣ ਤੋਂ ਬਾਅਦ ਔਰਤ ਨੇ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ।
ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਨੇ ਆਰੋਪੀ ਸ਼ੰਕਰ ਕਾਂਬਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਇੱਕ ਬੋਦਲ ਵੀ ਬਰਾਮਦ ਹੋਈ ਹੈ, ਜਿਸ ’ਚ ਉਹ ਖ਼ੂਨ ਲੈਕੇ ਆਇਆ। ਇਸ ਤੋਂ ਇਲਾਵਾ ਪੁਲਿਸ ਇਸਤੇਮਾਲ ਕੀਤੇ ਗਏ ਇੰਜੇਕਸ਼ਨ ਦੀ ਭਾਲ ਕਰ ਰਹੀ ਹੈ।
ਉੱਥੇ ਹੀ ਜਾਂਚ ਦੌਰਾਨ ਆਰੋਪੀ ਨੇ ਜੋ ਗੱਲਾਂ ਦੱਸੀਆਂ ਉਸਨੂੰ ਸੁਣਕੇ ਸਭ ਹੈਰਾਨ ਰਹਿ ਗਏ। ਔਰਤ ਦੇ ਘਰਵਾਲੇ ਨੇ ਦੱਸਿਆ ਕਿ ਉਸਨੂੰ ਆਪਣੀ ਘਰਵਾਲੀ ’ਤੇ ਸ਼ੱਕ ਸੀ। ਜਿਸ ਤੋਂ ਬਾਅਦ ਉਸਨੂੰ ਯੋਜਨਾ ਬਣਾਈ ਅਤੇ HIV ਸੰਕ੍ਰਮਿਤ ਵਿਅਕਤੀ ਦੇ ਖ਼ੂਨ ਦਾ ਇੰਤਜ਼ਾਮ ਕੀਤਾ। ਖ਼ੂਨ ਮਿਲਣ ਤੋਂ ਬਾਅਦ ਉਸਨੇ ਇੱਕ ਇੰਜੈਕਸ਼ਨ ’ਚ ਪਾਕੇ ਆਪਣੀ ਘਰਵਾਲੀ ਨੂੰ ਲਗਾ ਦਿੱਤਾ। ਪੁਲਿਸ ਨੇ ਸ਼ੰਕਰ ਕਾਂਬਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਹ ਵੀ ਪੜ੍ਹੋ: ਚੀਨ ’ਚ ਕੋਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 10 ਲੱਖ ਮੌਤਾਂ ਦੀ ਅਸ਼ੰਕਾ!