ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ `ਚ ਹੋਏ ਵੱਡੇ ਖੁਲਾਸੇ ਤੋਂ ਬਾਅਦ ਉਸਦੀ ਭੈਣ ਨੇ PM ਮੋਦੀ ਤੋਂ ਕੀਤੀ ਸੀਬੀਆਈ ਜਾਂਚ ਦੀ ਮੰਗ
ਕੂਪਰ ਹਸਪਤਾਲ ਦੇ ਮੁਰਦਾ ਘਰ ਦੇ ਸਟਾਫ਼ ਮੈਂਬਰ ਰੂਪ ਕੁਮਾਰ ਸ਼ਾਹ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ।
Sushant Singh Rajput death case: ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੋ ਸਾਲ ਬਾਅਦ ਮੁੜ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਦੱਸ ਦਈਏ ਕਿ ਕੂਪਰ ਹਸਪਤਾਲ 'ਚ ਅਦਾਕਾਰ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਮੈਂਬਰ ਵੱਲੋਂ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ। ਖੁਲਾਸੇ ਤੋਂ ਬਾਅਦ ਸੁਸ਼ਾਂਤ ਦੀ ਭੈਣ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤੋਂ ਸੀਬੀਆਈ ਜਾਂਚ ਤੇ ਰੂਪ ਕੁਮਾਰ ਸ਼ਾਹ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਪੋਸਟਮਾਰਟਮ ਜੂਨ 2020 ਵਿੱਚ ਕੂਪਰ ਹਸਪਤਾਲ ਵਿਖੇ ਹੋਇਆ ਸੀ ਅਤੇ ਉਸ ਦੌਰਾਨ ਇਹ ਕਿਹਾ ਗਿਆ ਸੀ ਕਿ ਅਦਾਕਾਰ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਸੀ। ਹਾਲਾਂਕਿ ਹੁਣ ਟੀਮ ਦੇ ਇੱਕ ਮੈਂਬਰ ਰੂਪ ਕੁਮਾਰ ਸ਼ਾਹ ਵੱਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ। ਉਸਦਾ ਕਹਿਣਾ ਹੈ ਕਿ "ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਾਲ ਨਹੀਂ ਹੋਈ ਸੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਸੀ।"
ਦਰਅਸਲ ਕੂਪਰ ਹਸਪਤਾਲ ਦੇ ਮੁਰਦਾ ਘਰ ਦੇ ਸਟਾਫ਼ ਮੈਂਬਰ ਰੂਪ ਕੁਮਾਰ ਸ਼ਾਹ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ ਅਤੇ ਅਜਿਹੇ 'ਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਵੱਲੋਂ ਰੂਪ ਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਟਵੀਟ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ ਕਿ "ਸਾਨੂੰ ਰੂਪ ਕੁਮਾਰ ਦੀ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ ਅਤੇ ਸੁਸ਼ਾਂਤ ਦੇ ਕੇਸ 'ਚ ਸੀਬੀਆਈ ਨੂੰ ਜੋੜਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਦੇਸ਼ ਭਰ 'ਚ ਹੋ ਰਹੀ ਮੌਕ ਡਰਿੱਲ; ਦੇਖੋ ਵੱਖ- ਵੱਖ ਸੂਬਿਆਂ ਦੀ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ
ਇਸ ਦੇ ਨਾਲ ਹੀ ਸ਼ਵੇਤਾ ਵੱਲੋਂ ਆਪਣੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਮੰਗ ਵੀ ਕੀਤੀ ਗਈ। ਟਵੀਟ ਰਾਹੀਂ ਸ਼ਵੇਤਾ ਸਿੰਘ ਕੀਰਤੀ ਨੇ ਲਿਖਿਆ ਕਿ "ਜੇਕਰ ਇਸ ਦਾਅਵੇ ਵਿੱਚ ਇੱਕ ਫੀਸਦੀ ਵੀ ਸੱਚਾਈ ਹੈ, ਤਾਂ ਅਸੀਂ ਸੀਬੀਆਈ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦੇ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਓਗੇ। ਹੁਣ ਤੱਕ ਇਸ ਮਾਮਲੇ ਨੂੰ ਅਸੀਂ ਬੰਦ ਨਹੀਂ ਕੀਤਾ ਹੈ ਅਤੇ ਹੁਣ ਇਹ ਦਾਅਵਾ ਦੇਖ ਕੇ ਸਾਡਾ ਦਿੱਲ ਦੁਖਦਾ ਹੈ।"
ਇਹ ਵੀ ਪੜ੍ਹੋ: Coronavirus India: ਬਿਹਾਰ 'ਚ ਦਲਾਈ ਲਾਮਾ ਦੇ ਪ੍ਰੋਗਰਾਮ 'ਚ ਪਹੁੰਚੇ 11 ਵਿਦੇਸ਼ੀ ਕੋਰੋਨਾ ਨਾਲ ਸੰਕ੍ਰਮਿਤ