Punjab Flood News: ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਭਾਖੜਾ ਦੇ ਫਲੱਡ ਗੇਟ ਅੱਠ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਤੇ ਭਾਖੜਾ ਡੈਮ ਵਿਚੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਜੇ ਗੱਲ ਨੰਗਲ ਡੈਮ ਦੀ ਕੀਤੀ ਜਾਵੇ ਤਾਂ ਨੰਗਲ ਡੈਮ ਤੋਂ ਵੀ ਸਤਲੁਜ ਦਰਿਆ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਤਕਰੀਬਨ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਸਤਲੁਜ ਦਰਿਆ ਪੂਰੇ ਉਫਾਨ ਉਪਰ ਵਗ ਰਿਹਾ ਹੈ। ਰਾਤ ਨੂੰ ਪਾਣੀ ਛੱਡਣ ਦੀ ਮਾਤਰਾ ਜ਼ਰੂਰ ਘਟਾਈ ਗਈ ਹੈ, ਜਿਸ ਨਾਲ ਰਾਹਤ ਮਿਲਣ ਦੀ ਆਸ ਸੀ। ਇਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਥੋੜ੍ਹੀ ਬਹੁਤ ਰਾਹਤ ਜ਼ਰੂਰੀ ਮਿਲੀ ਸੀ ਪਰ ਹੁਣ ਫਿਰ ਇਨ੍ਹਾਂ ਪਿੰਡਾਂ ਤੇ ਸਤਲੁਜ ਨੇ ਇੱਕ ਵਾਰ ਮੁੜ ਕਹਿਰ ਢਹਾਉਣਾ ਸ਼ੁਰੂ ਕਰ ਦਿੱਤਾ ਹੈ।


ਨੰਗਲ ਦੇ ਪਿੰਡ ਭਣਾਮ ਵਿੱਚ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ। ਕਰੀਬ 30 ਘਰਾਂ ਨੂੰ ਪਾਣੀ ਨੇ ਚਾਰੇ ਪਾਸੇ ਤੋਂ ਘੇਰ ਲਿਆ ਹੈ। ਲੋਕਾਂ ਦਾ ਆਪਣੇ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਤਲੁਜ ਦੇ ਪਾਣੀ ਨੇ ਇੱਕ ਵਾਰ ਫਿਰ ਲੋਕਾਂ ਦੇ ਘਰਾਂ ਵੱਲ ਰੁੱਖ ਕਰ ਲਿਆ ਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਮੁੜ ਮਾਰ ਕਰ ਰਿਹਾ ਹੈ।


ਇਸ ਪਾਣੀ ਦੀ ਮਾਰ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਚੁੱਕਿਆ ਹੈ ਤੇ ਲੋਕਾਂ ਵੱਲੋਂ ਆਪਣੇ ਘਰਾਂ ਦਾ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਸ਼ੁਰੂ ਕਰ ਦਿੱਤਾ ਗਿਆ। ਲੋਕਾਂ ਵੱਲੋਂ ਇੱਕ ਦੂਜੇ ਦੇ ਘਰਾਂ ਦੀ ਮਦਦ ਲਈ ਜਾ ਰਹੀ ਤੇ ਆਪਣਾ ਸਮਾਨ ਪਿੰਡ ਦੇ ਹੀ ਲੋਕਾਂ ਦੇ ਘਰਾਂ ਵਿੱਚ ਰੱਖਿਆ ਜਾ ਰਿਹਾ।


ਇਹ ਵੀ ਪੜ੍ਹੋ : Bhakra Dam News: ਬੀਬੀਐਮਬੀ ਦਾ ਬਿਆਨ; ਅਗਲੇ 4-5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ


ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਇੱਕ ਵਾਰ ਪਾਣੀ ਘੱਟ ਗਿਆ ਸੀ। ਇਸ ਤੋਂ ਬਾਅਦ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲੀ ਸੀ ਪਰ ਪਾਣੀ ਇੱਕ ਵਾਰ ਫਿਰ ਵਧ ਗਿਆ ਹੈ ਜਿਸਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਨਾਲ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਾਣ-ਪੀਣ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ


ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ